10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਰੈਵੇਨਿਊ ਪਟਵਾਰ ਯੂਨੀਅਨ ਮੰਗਾਂ ਦੇ ਹੱਕ ਵਿਚ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਲੜੇਗੀ-ਸੁਖਜੀਤ ਸਿੰਘ

ਸੁਲਤਾਨਪੁਰ ਲੋਧੀ, 9 ਅਗਸਤ (ਪ. ਪ.)

Ad Position 21
No active advertisement
ਅਜੀਤ ਡੈਸਕ 10-08-2026
ਸੁਲਤਾਨਪੁਰ ਲੋਧੀ, 9 ਅਗਸਤ (ਪ.ਪ.)-ਰੈਵੀਨਿਊ ਪਟਵਾਰ ਯੂਨੀਅਨ ਆਪਣੀਆਂ ਹੱਕੀ ਮੰਗਾਂ ਲਈ ਲਗਾਤਾਰ ਸੰਘਰਸ਼ ਜਾਰੀ ਰੱਖੇਗੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਵੀਨਿਊ ਪਟਵਾਰ ਯੂਨੀਅਨ ਕਪੂਰਥਲਾ ਦੇ ਪ੍ਰਧਾਨ ਸੁਖਜੀਤ ਸਿੰਘ ਗੋਇੰਦਵਾਲ ਸਾਹਿਬ, ਰਾਜਨਬੀਰ ਸਿੰਘ ਅਟਵਾਲ, ਬਲਾਕ ਪ੍ਰਧਾਨ ਸੁਖਦੇਵ ਸਿੰਘ, ਪਟਵਾਰੀ ਮਨਦੀਪ ਸਿੰਘ ਬਲੇਰ, ਪ੍ਰਧਾਨ ਪੰਕਜ ਗੜਵਾਲ, ਪ੍ਰਧਾਨ ਸੁਖਦੇਵ ਸਿੰਘ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਮੁੱਖ ਮੰਗਾਂ ਜਿਵੇਂ ਡੀ.ਏ. ਦੀਆਂ ਕਿਸ਼ਤਾਂ,ਸਟੇਟ ਕਾਡਰ ਨੂੰ ਰੱਦ ਕਰਾਉਣਾ, 17-7-2020 ਦੇ ਸੱਤਵੇਂ ਪੇ ਕਮਿਸ਼ਨ ਨੂੰ ਪੰਜਾਬ ਵਿਚ ਲਾਗੂ ਕਰਵਾਉਣ ਵਾਲੇ ਪੱਤਰ ਨੂੰ ਰੱਦ ਕਰਵਾਉਣਾ ਅਤੇ 1056 ਪੋਸਟਾਂ ਦੀ ਮੁੜ ਬਹਾਲੀ ਕਰਵਾਉਣ ਆਦਿ ਤੇ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਅਤੇ ਨਾ ਹੀ ਇਸ ਸਬੰਧੀ ਲਿਖ਼ਤੀ ਤੌਰ ’ਤੇ ਪੱਤਰ ਜਾਰੀ ਕੀਤਾ ਗਿਆ | ਜਿਸ ਤੋਂ ਸਪਸ਼ਟ ਹੈ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ | ਜਿਸ ਦੇ ਰੋਸ ਵਜੋਂ ਜਥੇਬੰਦੀ ਤੁਰੰਤ ਪ੍ਰਭਾਵ ਨਾਲ ਸਵੈਮਿਤਵਾ ਸਕੀਮ (ਲਾਲ ਲਕੀਰ) ਦਾ ਪੂਰਨ ਤੌਰ ’ਤੇ ਬਾਈਕਾਟ ਕਰਦੀ ਹੈ ਅਤੇ ਸੋਧ ਸੰਬੰਧੀ ਸਬੰਧੀ ਪਟਵਾਰੀਆਂ ਨੂੰ ਹਦਾਇਤ ਕਰਦੀ ਹੈ ਕਿ ਕੋਈ ਵੀ ਪਟਵਾਰੀ ਆਪਣੀ ਆਈ.ਡੀ. ਉੱਪਰ ਲੋਗਿਨ ਨਹੀਂ ਕਰੇਗਾ | ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਹੋਈ ਮਹਾਂ ਰੈਲੀ ਦੌਰਾਨ ਕਪੂਰਥਲਾ ਜ਼ਿਲ੍ਹੇ ਤੋਂ ਵੱਡੀ ਗਿਣਤੀ ਪਟਵਾਰੀਆਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਯੂਨੀਅਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਪਟਵਾਰੀ ਮਨਦੀਪ ਸਿੰਘ ਪਵਾਰ, ਮਨਕੀਰਤ ਸਿੰਘ, ਮਨਜੀਤ ਸਿੰਘ, ਗੁਰਦੇਵ ਸਿੰਘ, ਰਮਨਦੀਪ ਸਿੰਘ, ਪਰਤੋਸ਼ ਚੋਪੜਾ, ਗੁਰਦੇਵ ਸਿੰਘ, ਬਾਦਲ ਸਿੰਘ ਕਾਲਾ ਸੰਘਿਆਂ, ਪਟਵਾਰੀ ਸੁਖਵਿੰਦਰ ਰਾਮ, ਲਵਪ੍ਰੀਤ ਸਿੰਘ ਭੱਟੀ, ਮਨਕੀਰਤ ਸਿੰਘ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਗਿੱਲ, ਪਟਵਾਰੀ ਗੁਰਭੇਜ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ ’ਚ ਪੰਜਾਬ ਕਲਾ ਭਵਨ ਵਿਖੇ ‘ਸਾਉਣ ਕਵੀ ਦਰਬਾਰ’ ਦੌਰਾਨ ਲੱਗੀਆਂ ਖ਼ੂਬ ਰੌਣਕਾਂ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਨੰਬਰਦਾਰ ਯੂਨੀਅਨ ਨੇ ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਸਕੱਤਰ ਕਰਨਦੀਪ ਸਿੰਘ ਨੂੰ ਸੌਂਪਿਆ ਮੰਗ ਪੱਤਰ
Ad Position 24