06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੁਲੀ ਨਜ਼ਦੀਕ ਹਾਈਵੇ ਅਥਾਰਿਟੀ ਵਲੋਂ ਲਗਾਈਆਂ ਲਾਈਟਾਂ ਤੁਰੰਤ ਠੀਕ ਕੀਤੀਆਂ ਜਾਣ

ਢਿਲਵਾਂ, 5 ਅਗਸਤ (ਪ੍ਰਵੀਨ ਕੁਮਾਰ)-ਮਿਆਣੀ ਬਾਕਰਪੁਰ ਦੇ ਨਾਲ ਪੈਂਦੀ ਜੀ. ਟੀ.

Ad Position 21
No active advertisement
ਬੂਟਾ ਸਿੰਘ ਟਰਾਂਸਪੋਰਟਰ ਦੀ ਤਸਵੀਰ | 06-08-2026
ਢਿਲਵਾਂ, 5 ਅਗਸਤ (ਪ੍ਰਵੀਨ ਕੁਮਾਰ)-ਮਿਆਣੀ ਬਾਕਰਪੁਰ ਦੇ ਨਾਲ ਪੈਂਦੀ ਜੀ.ਟੀ. ਰੋਡ ਦੇ ਦੋਨੋਂ ਤਰਫ਼ ਬਣੀਆਂ ਸਰਵਿਸ ਸੜਕਾਂ ਨਾਲ ਲੱਗੀਆਂ ਲਾਈਟਾਂ ਪਿਛਲੇ ਲੰਬੇ ਸਮੇਂ ਤੋਂ ਬੰਦ ਹੋਣ ਨਾਲ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੰਘਣ ਵੇਲੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਬੂਟਾ ਸਿੰਘ ਟਰਾਂਸਪੋਰਟਰ ਨੇ ਦੱਸਿਆ ਕਿ ਉਕਤ ਲਾਈਟਾਂ ਟੋਲ ਵਸੂਲ ਰਹੀ ਕੰਪਨੀ ਦੇ ਅਧੀਨ ਆਉਂਦੀਆਂ ਹਨ ਪਰ ਪਿਛਲੇ ਲੰਬੇ ਸਮੇਂ ਤੋਂ ਕੰਪਨੀ ਵਲੋਂ ਇਸ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ |ਉਨ੍ਹਾਂ ਕਿਹਾ ਕਿ ਮਿਆਣੀ ਬਾਕਰਪੁਰ ਸਮੇਤ ਲਾਗਲੇ ਪਿੰਡਾਂ ਦੇ ਵਸਨੀਕ ਵੀ ਉਕਤ ਸੜਕ ਤੋਂ ਲੰਘਦੇ ਹਨ ਤੇ ਲਾਈਟਾਂ ਬੰਦ ਹੋਣ ਨਾਲ ਪੁਲੀ ਨਜ਼ਦੀਕ ਲੰਘਣ ਵੇਲੇ ਵੱਡੀ ਪ੍ਰੇਸ਼ਾਨੀ ਆਉਂਦੀ ਹੈ ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਕਤ ਬੰਦ ਪਈਆਂ ਲਾਈਟਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਇਕ ਔਰਤ ਕਾਬੂ ਅਗਲੀ ਖ਼ਬਰ ਪੰਜਾਬ ਦੇ ਸਮੂਹ ਮੁਲਾਜ਼ਮ ਕੱਲ੍ਹ ਨੂੰ ਚੰਡੀਗੜ੍ਹ ’ਚ ਹੋਣ ਵਾਲੀ ਰੈਲੀ ’ਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ-ਜਸਵੰਤ ਵਿਰਲੀ
Ad Position 24
No active advertisement