05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਵਿੱਤਰ ਵੇਈਂ ਕਿਨਾਰੇ ਲੁੱਟ ਖੋਹ ਕਰਨ ਵਾਲ਼ੇ ਗੈਂਗ ਦਾ ਸੁਲਤਾਨਪੁਰ ਲੋਧੀ ਪੁਲਿਸ ਨੇ ਕੀਤਾ ਪਰਦਾਫਾਸ਼ ਹਥਿਆਰਾਂ ਸਮੇਤ 4 ਲੁਟੇਰੇ ਕਾਬੂ

ਸੁਲਤਾਨਪੁਰ ਲੋਧੀ, 4 ਅਗਸਤ (ਨਰੇਸ਼ ਹੈਪੀ)-ਹਥਿਆਰਾਂ ਦੇ ਜ਼ੋਰ ‘ਤੇ ਇਲਾਕੇ ਚ ਦਹਿਸ਼ਤ ਫੈਲਾਉਣ ਅਤੇ ਲੁੱਟ ਖੋਹ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਖ਼ਿਲਾਫ਼ ਸੁਲਤਾਨਪੁਰ ਲੋਧੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਗੈਂਗ ਦਾ ਪਰਦਾਫਾਸ਼ ਕਰਕੇ 4 ਆਰੋਪੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ ਜਦਕਿ 2 ਹੋਰ ਫ਼ਰਾਰ ਆਰੋਪੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਿ੍ਫ਼ਤਾਰ ਕੀਤੇ ਗਏ ਆਰੋਪੀਆਂ ਕੋਲੋਂ ਨਜਾਇਜ਼ ਹਥਿਆਰ, ਜ਼ਿੰਦਾ ਕਾਰਤੂਸ, ਦਾਤਰ, ਲੁੱਟੇ ਹੋਏ ਮੋਬਾਈਲ ਫ਼ੋਨ, ਮੋਟਰ ਸਾਈਕਲ ਅਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਹਨ | ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ਵਿਚ ਸਰਗਰਮ ਅਪਰਾਧਿਕ ਤੱਤਾਂ ਵਿਚ ਹੜਕੰਪ ਮੱਚ ਗਿਆ ਹੈ | ਪੁਲਿਸ ਅਧਿਕਾਰੀਆਂ ਅਨੁਸਾਰ ਪੰਜਾਬ ਸਰਕਾਰ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਇਹ ਵੱਡੀ ਸਫਲਤਾ ਹਾਸਲ ਹੋਈ ਹੈ | ਐਸ ਐਸ ਪੀ ਕਪੂਰਥਲਾ ਗੌਰਵ ਤੂਰਾ ਦੀ ਨਿਗਰਾਨੀ ਹੇਠ ਥਾਣਾ ਮੁਖੀ ਦਵਿੰਦਰਪਾਲ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਇਹ ਕਾਰਵਾਈ ਕੀਤੀ ਹੈ | ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਸੁਖਪਾਲ ਵਾਸੀ ਪਿੰਡ ਹੈਦਰਾਬਾਦ ਬੇਟ, ਅਰਸ਼ਪ੍ਰੀਤ ਸਿੰਘ ਵਾਸੀ ਪਿੰਡ ਲਾਟਵਾਲਾ ਅਤੇ ਲਖਵਿੰਦਰ ਸਿੰਘ ਵਾਸੀ ਪਿੰਡ ਨੱਥੂਪੁਰ ਨੇ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਸੀ ਜੋ ਹਥਿਆਰਾਂ ਦਾ ਡਰ ਦਿਖਾ ਕੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਤੇ ਮੋਬਾਈਲ ਫ਼ੋਨ, ਨਕਦੀ ਅਤੇ ਹੋਰ ਕੀਮਤੀ ਸਾਮਾਨ ਲੁੱਟਣ ਦੀਆਂ ਵਾਰਦਾਤਾਂ ਕਰਦੇ ਸੀ | ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਰੋਪੀ ਮਾਛੀਜੋਆ ਰੋਡ ‘ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਘੁੰਮ ਰਹੇ ਹਨ | ਸੂਚਨਾ ਮਿਲਦੇ ਹੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ ਸੁਖਪਾਲ ਅਤੇ ਅਰਸ਼ਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ | ਉਨ੍ਹਾਂ ਕੋਲੋਂ ਦਾਤਰ, ਲੁੱਟੇ ਹੋਏ ਮੋਬਾਈਲ ਫ਼ੋਨ ਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ | ਇਸ ਤੋਂ ਬਾਅਦ ਪੁਲਿਸ ਨੇ ਗਿਰੋਹ ਦੇ ਮੁੱਖ ਸਰਗਨਾ ਲਖਵਿੰਦਰ ਸਿੰਘ ਨੂੰ ਵੀ ਗਿ੍ਫ਼ਤਾਰ ਕਰਕੇ ਉਸ ਕੋਲੋਂ ਤੁਰਕੀ ਵਿਚ ਬਣੀ 30 ਬੋਰ ਪਿਸਤੌਲ, ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ | ਥਾਣਾ ਮੁਖੀ ਸਬ ਇੰਸਪੈਕਟਰ ਦਵਿੰਦਰਪਾਲ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਚੌਥੇ ਆਰੋਪੀ ਨਵਜੋਤ ਸਿੰਘ ਉਰਫ਼ ਬਾਬਾ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਖਾਲੂ, ਜ਼ਿਲ੍ਹਾ ਕਪੂਰਥਲਾ ਨੂੰ ਵੀ ਗਿ੍ਫ਼ਤਾਰ ਕਰਕੇ ਉਸ ਕੋਲੋਂ 2 ਜੋੜੇ ਸੋਨੇ ਦੀਆਂ ਵਾਲੀਆਂ ਅਤੇ ਇੱਕ ਸੋਨੇ ਦੀ ਅੰਗੂਠੀ ਬਰਾਮਦ ਕੀਤੀ ਗਈ ਹੈ | ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਸ ਗਿਰੋਹ ਨੇ ਪਿਛਲੇ ਦਿਨੀਂ ਪਵਿੱਤਰ ਵੇਈਾ ਦੇ ਕਿਨਾਰੇ ਸੈਰ ਕਰ ਰਹੀਆਂ ਔਰਤਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਸੀ ਅਤੇ ਉਨ੍ਹਾਂ ਕੋਲੋਂ ਲੁੱਟ ਖੋਹ ਕੀਤੀ ਸੀ | ਪੁਲਿਸ ਹੁਣ ਨਵਜੋਤ ਸਿੰਘ ਤੋਂ ਗਿਰੋਹ ਦੀਆਂ ਹੋਰ ਵਾਰਦਾਤਾਂ ਅਤੇ ਇਸ ਨਾਲ ਜੁੜੇ ਲੋਕਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ | ਥਾਣਾ ਮੁਖੀ ਦਵਿੰਦਰ ਪਾਲ ਨੇ ਦੱਸਿਆ ਕਿ ਗਿਰੋਹ ਦੇ ਦੋ ਹੋਰ ਮੈਂਬਰ ਤਰੁਣਪ੍ਰੀਤ ਸਿੰਘ ਪੁੱਤਰ ਸ਼ਨੀ ਵਾਸੀ ਪਿੰਡ ਸਵਾਲ ਅਤੇ ਬਿਕਰਮਜੀਤ ਸਿੰਘ ਪੁੱਤਰ ਮੰਗਤ ਰਾਮ ਵਾਸੀ ਪਿੰਡ ਕੋਲੀਆਂਵਾਲ ਅਜੇ ਫ਼ਰਾਰ ਹਨ | ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗਿਰੋਹ ਦੇ ਮੁੱਖ ਸਰਗਨਾ ਲਖਵਿੰਦਰ ਸਿੰਘ ਦਾ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਰਿਹਾ ਹੈ | ਉਸ ਖ਼ਿਲਾਫ਼ ਲੁੱਟ ਖੋਹ, ਚੋਰੀ ਅਤੇ ਨਾਜਾਇਜ਼ ਹਥਿਆਰਾਂ ਨਾਲ ਸਬੰਧਿਤ ਕਈ ਮਾਮਲੇ ਦਰਜ ਹਨ | ਪੁਲਿਸ ਹੁਣ ਪੂਰੇ ਨੈੱਟਵਰਕ ਦੀਆਂ ਕੜੀਆਂ ਜੋੜਨ ਵਿਚ ਲੱਗੀ ਹੋਈ ਹੈ |

Ad Position 21
No active advertisement
ਅਜੀਤ ਡੈਸਕ 05-08-2026

Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਪੁਲਿਸ ਦੀ ਵੱਡੀ ਕਾਰਵਾਈ ਬੁਟੀਕ ਵਿਚੋਂ ਮੋਬਾਈਲ ਚੋਰੀ ਕਰਨ ਵਾਲੇ ਗਰੋਹ ਦੇ ਦੋ ਮੈਂਬਰ ਕਾਬੂ, 5 ਮੋਬਾਈ... ਅਗਲੀ ਖ਼ਬਰ ਭੋਗ ’ਤੇ ਵਿਸ਼ੇਸ਼ -ਮਾਸਟਰ ਮਹਿੰਦਰ ਸਿੰਘ ਬਾਜਵਾ
Ad Position 24
No active advertisement