17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸੜਕ ਹਾਦਸੇ ਦੌਰਾਨ ਟਰੱਕ ਥੱਲੇ ਆਉਣ ਨਾਲ ਮਹਿਲਾ ਸਿਪਾਹੀ ਦੀ ਮੌਤ

Ad Position 21
No active advertisement
ਅਜੀਤ ਡੈਸਕ 22-01-2026
ਢਿਲਵਾਂ, 21 ਜਨਵਰੀ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ) - ਜੀ.ਟੀ. ਰੋਡ ਗਾਜੀ ਗਡਾਣਾ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਕਾਰ ਵੱਲੋਂ ਟੱਕਰ ਮਾਰਨ ਕਾਰਨ ਟਰੱਕ ਥੱਲੇ ਆਉਣ ਨਾਲ ਇੱਕ ਮਹਿਲਾ ਸਿਪਾਹੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਜਸਵਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਹਮੀਰਾ ਨੇ ਥਾਣਾ ਢਿਲਵਾਂ ਵਿਚ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਉਸਦੀ ਭਤੀਜ ਨੂੰ ਹ ਕੁਲਵਿੰਦਰ ਕੌਰ ਬਤੌਰ ਸਿਪਾਹੀ ਥਾਣਾ ਢਿਲਵਾਂ ਡਿਊਟੀ ਕਰਦੀ ਹੈ | ਅੱਜ ਮੈਂ ਆਪਣੀ ਐਕਟਿਵਾ 'ਤੇ ਸਵਾਰ ਹੋ ਕਿ ਆਪਣੇ ਨਿੱਜੀ ਕੰਮ ਦੇ ਸਬੰਧ ਵਿਚ ਬਿਆਸ ਨੂੰ ਜਾ ਰਿਹਾ ਸੀ | ਮੈਂ ਦੇਖਿਆ ਕਿ ਮੇਰੇ ਤੋਂ ਥੋੜ੍ਹਾ ਅੱਗੇ ਅੱਗੇ ਮੇਰੀ ਭਤੀਜ ਨੂੰ ਹ ਕੁਲਵਿੰਦਰ ਕੌਰ ਵੀ ਆਪਣੀ ਸਕੂਟਰੀ 'ਤੇ ਸਵਾਰ ਹੋ ਕਿ ਥਾਣਾ ਢਿਲਵਾਂ ਨੂੰ ਆਪਣੀ ਸਕੂਟਰੀ ਆਪਣੇ ਹੱਥ ਹੌਲੀ ਸਪੀਡ 'ਤੇ ਚਲਾ ਕਿ ਆਪਣੀ ਡਿਊਟੀ ਲਈ ਥਾਣਾ ਢਿਲਵਾਂ ਨੂੰ ਜਾ ਰਹੀ ਸੀ | ਮੈਂ ਕੁਲਵਿੰਦਰ ਕੌਰ ਦੇ ਪਿੱਛੇ ਪਿੱਛੇ ਆਪਣੀ ਐਕਟਿਵਾ 'ਤੇ ਜਾ ਰਿਹਾ ਸੀ ਕਿ ਜਦੋਂ ਵਕਤ ਕਰੀਬ 10:30 ਸਵੇਰੇ ਕੁਲਵਿੰਦਰ ਕੌਰ ਦੀ ਸਕੂਟਰੀ ਪੈਟਰੋਲ ਪੰਪ ਦੇ ਸਾਹਮਣੇ ਪੁੱਜੀ ਤਾਂ ਮੇਰੇ ਦੇਖਦੇ-ਦੇਖਦੇ ਸੜਕ ਤੋਂ ਹੇਠਾਂ ਖੜੀ ਇੱਕ ਕਾਰ ਚਾਲਕ ਨੇ ਆਪਣੀ ਕਾਰ ਯਕਦਮ ਬਿਨਾ ਪਿੱਛੇ ਦੇਖੇ ਸੜਕ 'ਤੇ ਚਾੜ੍ਹ ਦਿੱਤੀ ਜੋ ਕਾਰ ਮੇਰੀ ਭਤੀਜੀ ਦੀ ਸਕੂਟਰੀ ਨਾਲ ਟਕਰਾ ਗਈ ਤੇ ਮੇਰੀ ਭਤੀਜੀ ਕੁਲਵਿੰਦਰ ਕੌਰ ਜੋ ਕਿ ਬੱਚੇ ਦੀ ਮਾਂ ਬਣਨ ਵਾਲੀ ਸੀ ਆਪਣੀ ਸਕੂਟਰੀ ਸਮੇਤ ਸੜਕ 'ਤੇ ਡਿਗ ਪਈ ਤੇ ਪਿੱਛੇ 'ਤੇ ਆ ਰਹੇ ਇੱਕ ਟਰੱਕ ਦੀ ਲਪੇਟ ਵਿਚ ਸਕੂਟਰੀ ਆ ਗਈ ਤੇ ਮੇਰੀ ਭਤੀਜ ਨੂੰ ਹ ਉੱਪਰ ਟਰੱਕ ਦਾ ਪਿਛਲਾ ਟਾਇਰ ਚੜ੍ਹ ਗਿਆ | ਕਾਰ ਚਾਲਕ ਮੌਕਾ ਤੋਂ ਆਪਣੀ ਕਾਰ ਭਜਾ ਕਿ ਲੈ ਗਿਆ, ਟਰੱਕ ਚਾਲਕ ਨੇ ਪੁੱਛਣ 'ਤੇ ਆਪਣਾ ਨਾਮ ਬਚਿੱਤਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਅੰਮਿ੍ਤਸਰ ਦੱਸਿਆ | ਉਪਰੰਤ ਮੈਂ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਐਂਬੂਲੈਂਸ ਮੰਗਵਾਈ ਤੇ ਆਪਣੀ ਭਤੀਜ ਨੂੰ ਹ ਕੁਲਵਿੰਦਰ ਕੌਰ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲੈ ਗਿਆ ਜਿੱਥੇ ਡਿਊਟੀ ਡਾਕਟਰ ਨੇ ਮੇਰੀ ਭਤੀਜ ਨੂੰ ਹ ਨੂੰ ਜਾਂਚ ਤੋਂ ਬਾਅਦ ਮਿ੍ਤਕ ਐਲਾਨ ਦਿੱਤਾ | ਥਾਣਾ ਢਿਲਵਾਂ ਦੀ ਪੁਲਿਸ ਨੇ ਜਸਵਿੰਦਰ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਕਬੱਡੀ ਕਲੱਬ ਵਲੋਂ ਖੇਡਾਂ ਦਾ ਮਹਾਂਕੁੰਭ 25 ਜਨਵਰੀ ਨੂੰ ਕਬੱਡੀ 'ਚ ਨਾਮਵਰ ਖਿਡ... ਅਗਲੀ ਖ਼ਬਰ ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਪੰਚਾਂ ਸਰਪੰਚਾਂ ਲਈ ਲਗਾਇਆ ਸਿਖਲਾਈ ਕੈਂਪ
Ad Position 24