14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਵੱਖ-ਵੱਖ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਨੂੰ ਦਿੱਤੇ ਜਾਣਗੇ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 24-06-2026

ਬਰੇਟਾ, 23 ਜੂਨ (ਪਾਲ ਸਿੰਘ ਮੰਡੇਰ)- ਸਥਾਨਕ ਮਾਰਕਿਟ ਕਮੇਟੀ ਵਿਖੇ ਇਲਾਕੇ ਦੀਆਂ ਵੱਖ-ਵੱਖ ਜਨਤਕ, ਸਮਾਜਿਕ ਜਥੇਬੰਦੀਆਂ ਅਤੇ ਲੋਕਾਂ ਵਲੋਂ ਪਿੰਡ ਧਰਮਪੁਰਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੀਤੀ ਜਾ ਰਹੀ ਲੋਕ ਮਿਲਣੀ ਦੌਰਾਨ ਸ਼ਾਂਤਮਈ ਢੰਗ ਨਾਲ ਮੰਗ ਪੱਤਰ ਦਿੱਤੇ ਜਾਣਗੇ। ਮਿਲਣੀ ਦੌਰਾਨ ਖੇਤੀਬਾੜੀ ਟਿਊਬਵੈੱਲ ਕੁਨੈਕਸ਼ਨ ਪੀੜਤ ਕਿਸਾਨ ਐਕਸ਼ਨ ਕਮੇਟੀ, ਬੇਰੁਜ਼ਗਾਰ ਅਧਿਆਪਕ ਅਤੇ ਮਾਪੇ ਐਕਸ਼ਨ ਕਮੇਟੀ, ਨੰਬਰਦਾਰ ਯੂਨੀਅਨ, ਇਲਾਕਾ ਵਿਕਾਸ ਕਮੇਟੀ, ਸਬ ਤਹਿਸੀਲ ਬਚਾਓ ਐਕਸ਼ਨ ਕਮੇਟੀ, ਜਨਤਕ ਅਤੇ ਸਮਾਜਕ ਲੋਕ ਜਥੇਬੰਦਕ ਮੰਚ, ਪੇਂਟਰ ਯੂਨੀਅਨ ਦੇ ਆਗੂਆਂ ਨੇ ਮੰਗਾਂ ਦੇ ਵੱਖ-ਵੱਖ ਪੱਤਰ ਮੁੱਖ ਮੰਤਰੀ ਨੂੰ ਸੌਂਪੇ ਜਾਣਗੇ। ਇਸ ਮੌਕੇ ਮਾਲਵਿੰਦਰ ਸਿੰਘ ਮਘਾਣੀਆਂ, ਡਾ. ਖ਼ਜ਼ਾਨਚੀ ਰਾਮ, ਗਮਦੂਰ ਸਿੰਘ ਬਹਾਦਰਪੁਰ, ਇਕਬਾਲ ਸਿੰਘ ਬਖਸ਼ੀਵਾਲਾ, ਦਸੌਂਦਾ ਸਿੰਘ ਬਹਾਦਰਪੁਰ, ਤਰਸੇਮ ਚੰਦ, ਗੁਰਮੀਤ ਸਿੰਘ, ਚਰਨਜੀਤ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਦਿੱਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਸੰਬੰਧੀ ਘਰ-ਘਰ ਗਣਨਾ ਪ੍ਰਕਿਰਿਆ ਭਲਕੇ ਸ਼ੁਰੂ ਹੋਵੇਗੀ ਅਗਲੀ ਖ਼ਬਰ ਪੰਜਾਬ ’ਚ ਕਾਂਗਰਸ ਪਾਰਟੀ ਆਪਣੇ ਬਲਬੂਤੇ ’ਤੇ ਸਰਕਾਰ ਬਣਾਏਗੀ-ਹਿਨਾ ਲਿਖੀਰਾਮ ਕਾਵੜੇ
Ad Position 24