16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਰੁਜ਼ਗਾਰ ਮੇਲਾ 23 ਨੂੰ -ਪਿ੍ੰਸੀਪਲ ਕੁਲਵੰਤ ਸਿੰਘ

Ad Position 21
No active advertisement
ਅਜੀਤ ਡੈਸਕ 20-02-2026
ਮੋਗਾ, 19 ਫਰਵਰੀ (ਸੁਰਿੰਦਰਪਾਲ ਸਿੰਘ)-ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਮਿਤੀ 23 ਫਰਵਰੀ 2026 ਨੂੰ ਰੁਜ਼ਗਾਰ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀ ਮਸ਼ਹੂਰ ਕੰਪਨੀ ਸਵਰਾਜ ਇੰਜਨ ਲਿਮਟਿਡ ਮੋਹਾਲੀ ਵਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ | ਇਸ ਸਬੰਧੀ ਪਿ੍ੰਸੀਪਲ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਈ.ਟੀ.ਆਈ. ਪਾਸ ਆਊਟ ਸਿਖਿਆਰਥੀਆਂ ਦੀ ਮੰਗ ਕੀਤੀ ਗਈ ਹੈ ਜਿਸ ਵਿਚ ਟਰੇਡ ਟਰਨਰ, ਮਸ਼ੀਨਿਸਟ, ਫਿਟਰ, ਟਰੈਕਟਰ ਮਕੈਨਿਕ, ਮੋਟਰ ਵਹੀਕਲ ਟੂਲ ਐਂਡ ਆਈ ਮੇਕਰ, ਇਲੈਕਟ੍ਰੀਸ਼ਨ, ਵੈਲਡਰ ,ਆਰ.ਏ.ਸੀ., ਕਾਰਪੈਂਟਰ ਆਦਿ ਦੀ ਭਰਤੀ ਕੀਤੀ ਜਾਣੀ ਹੈ | ਉਨ੍ਹਾਂ ਕਿਹਾ ਰੁਜ਼ਗਾਰ ਮੇਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਈ.ਟੀ.ਆਈ. ਪਾਸ ਆਊਟ ਸਿਖਿਆਰਥੀ ਮਿਤੀ 23 ਫਰਵਰੀ ਨੂੰ ਸਵੇਰੇ 9 ਵਜੇ ਤੱਕ ਸਰਕਾਰੀ ਆਈ.ਟੀ.ਆਈ. ਮੋਗਾ ਵਿਖੇ ਇੰਟਰਵਿਊ ਲਈ ਹਾਜ਼ਰ ਹੋ ਸਕਦੇ ਹਨ | ਇੰਟਰਵਿਊ ਵੇਲੇ ਆਪਣੀ ਯੋਗਤਾ ਦੇ ਅਸਲ ਸਰਟੀਫਿਕੇਟ ਲਿਆਉਣਾ ਜ਼ਰੂਰੀ ਹਨ |
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵਲੋਂ ਲੰਗੇਆਣਾ ਤੇ ਨੱਥੂਵਾਲਾ, ਰੋਡੇ ਦੀ ਨਵੇਂ ਸਿਰਿਉ ਚੋਣ ਅਗਲੀ ਖ਼ਬਰ ਐੱਮ.ਐੱਲ.ਐੱਮ. ਗਰੁੱਪ ਦੇ ਬਾਨੀ ਸੇਠ ਮਦਨ ਲਾਲ ਬਾਂਸਲ ਨੂੰ ਕੀਤਾ ਯਾਦ <br/>
Ad Position 24