ਬਾਲ ਵਿਆਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਹਨ ਅਹਿਮ ਉਪਰਾਲੇ-ਡਾ. ਬਲਜੀਤ ਕੌਰ
ਮਲੋਟ , 27 ਨਵੰਬਰ ( ਪਾਟਿਲ )- ਪੰਜਾਬ ਸਰਕਾਰ ਬਾਲ ਵਿਆਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ ਤਾਂ ਜੋ ਨਾਬਾਲਗ ਲੜਕੀਆਂ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ । ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ .
ਮਲੋਟ , 27 ਨਵੰਬਰ ( ਪਾਟਿਲ )- ਪੰਜਾਬ ਸਰਕਾਰ ਬਾਲ ਵਿਆਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਅਹਿਮ ਉਪਰਾਲੇ ਕਰ ਰਹੀ ਹੈ ਤਾਂ ਜੋ ਨਾਬਾਲਗ ਲੜਕੀਆਂ ਦੀ ਜ਼ਿੰਦਗੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ । ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ . ਬਲਜੀਤ ਕੌਰ ਨੇ ਬਾਲ ਸੁਰੱਖਿਆ ਵਿਭਾਗ ਵਲੋਂ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਕਰਵਾਏ ਗਏ ਰਾਜ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ । ਕੈਬਨਿਟ ਮੰਤਰੀ ਨੇ ਦੱਸਿਆ ਕਿ ਵਿਭਾਗ ਦੀ ਮੁਸਤੈਦੀ ਸਦਕਾ ਪੰਜਾਬ ਵਿਚ ਤਕਰੀਬਨ 150 ਲੜਕੀਆਂ ਦੇ ਬਾਲ ਵਿਆਹ ਹੋਣ ਤੋਂ ਰੁਕਵਾਇਆ ਗਿਆ ਹੈ ਅਤੇ ਇਸ ਤਰ੍ਹਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 32 ਲੜਕੀਆਂ ਦੇ ਬਾਲ ਵਿਆਹ ਰੁਕਵਾਏ ਗਏ ਹਨ । ਇਸ ਤਰ੍ਹਾਂ ਪੰਜਾਬ ਵਿਚ ਸਭ ਤੋਂ ਘੱਟ ਬਾਲ ਵਿਆਹ ਸੰਬੰਧੀ ਸੂਚਨਾ ਪ੍ਰਾਪਤ ਹੋਈ ਹੈ । ਕੈਬਨਿਟ ਮੰਤਰੀ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ , ਹੈਲਪਰਾਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਬਾਲ ਵਿਆਹ ਦੀ ਪ੍ਰਥਾ ਖ਼ਿਲਾਫ਼ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ । ਉਨ੍ਹਾਂ ਲੋਕਾਂ ਨੂ ਅਪੀਲ ਕੀਤੀ ਕਿ ਜਦੋਂ ਵੀ ਕੋਈ ਬਾਲ ਵਿਆਹ ਸੰਬੰਧੀ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ , ਤਾਂ ਇਸ ਦੀ ਸ਼ਿਕਾਇਤ ਬਾਲ ਸੁਰੱਖਿਆ ਵਿਭਾਗ ਜਾਂ ਟੋਲ ਫ਼ਰੀ ਨੰਬਰ 1098 ਜਾਂ 112 ’ ਤੇ ਕੀਤੀ ਜਾ ਸਕਦੀ ਹੈ । ਇਸ ਮੌਕੇ ਕੈਬਨਿਟ ਮੰਤਰੀ ਨੇ ਹਲਕਾ ਮਲੋਟ ਦੀਆਂ 10 ਪੰਚਾਇਤਾਂ ਨੂੰ ਬਾਲ ਵਿਆਹ ਮੁਕਤ ਕੀਤੇ ਜਾਣ ’ ਤੇ ਸਨਮਾਨਿਤ ਕੀਤਾ ਅਤੇ ਸਮਾਗਮ ਵਿਚ ਬਾਲ ਵਿਆਹ ਪ੍ਰਥਾ ਖ਼ਿਲਾਫ਼ ਸਹੁੰ ਵੀ ਚੁਕਵਾਈ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸ ਰਾਈਟ ਫਾਰ ਚਿਲਡਰਨ ਫਾਊਂਡਰ ਜ਼ਿਲ੍ਹਾ ਯੁਵਾ ਵਿਕਾਸ ਸੰਗਠਨ ਪਰਮਜੀਤ ਸਿੰਘ ਬਡੋਲਾ , ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ , ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਿਵਾਨੀ ਨਾਗਪਾਲ , ਕੌਂਸਲਰ ਸਾਰਕਾ ਗਰਗ , ਕੌਂਸਲਰ ਬਲਜੀਤ ਕੌਰ ਡਿੰਪਲ , ਟਰੱਕ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ , ਜਤਿੰਦਰ ਸ਼ਾਸਤਰੀ , ਲਵ ਬੱਤਰਾ , ਨਿੱਜੀ ਸਹਾਇਕ ਅਰਸ਼ਦੀਪ ਸਿੰਘ , ਸ਼ਿੰਦਰਪਾਲ ਸਿੰਘ ਆਂਗਣਵਾੜੀ ਵਰਕਰ , ਹੈਲਪਰ ਆਦਿ ਹਾਜ਼ਰ ਸਨ ।