26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ’ਚ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ

ਮਲੋਟ, 26 ਨਵੰਬਰ (ਪਾਟਿਲ)-ਤਹਿਸੀਲ ਮਲੋਟ ਦੇ ਪਿੰਡ ਝੋਰੜ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਇਕ ਕਾਰਵਾਈ ’ਤੇ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਮਲੋਟ ਦੀ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਆਪ’ ਵਲੋਂ ਲਗਾਤਾਰ ਹਰ ਚੋਣ ਵਿਚ ਵੱਡੇ ਪੱਧਰ ’ਤੇ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ।

Ad Position 21
No active advertisement
ਜਾਣਕਾਰੀ ਦਿੰਦੇ ਹੋਏ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਤੇ ਹੋਰ। ਤਸਵੀਰ: ਪਾਟਿਲ 27-11-2026
ਮਲੋਟ, 26 ਨਵੰਬਰ (ਪਾਟਿਲ)-ਤਹਿਸੀਲ ਮਲੋਟ ਦੇ ਪਿੰਡ ਝੋਰੜ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਇਕ ਕਾਰਵਾਈ ’ਤੇ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਮਲੋਟ ਦੀ ਪੁਲਿਸ ਨੇ 5 ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਕੋਟਭਾਈ ਸਾਬਕਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਆਪ’ ਵਲੋਂ ਲਗਾਤਾਰ ਹਰ ਚੋਣ ਵਿਚ ਵੱਡੇ ਪੱਧਰ ’ਤੇ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਜਿਸ ਤਰ੍ਹਾਂ ਪੰਚਾਇਤੀ ਚੋਣਾਂ, ਨਗਰ ਕੌਂਸਲ ਮਲੋਟ ਦੀਆਂ ਚੋਣਾਂ ਅਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਧੱਕੇਸ਼ਾਹੀ ਤੇ ਧਾਂਦਲੀਆਂ ਹੋਈਆਂ ਹਨ, ਉਸੇ ਤਰ੍ਹਾਂ ਹੁਣ ਕੋਆਪ੍ਰੇਟਿਵ ਸੁਸਾਇਟੀਆਂ ਦੀਆਂ ਚੋਣਾਂ ’ਤੇ ਕਾਰਵਾਈਆਂ ਵਿਚ ਵੀ ਧਾਂਦਲੀਆਂ ਕੀਤੀਆਂ ਜਾ ਰਹੀਆਂ ਹਨ। ਸ. ਕੋਟਭਾਈ ਨੇ ਦੱਸਿਆ ਕਿ ਪਿੰਡ ਝੋਰੜ ਦੀ ਵਸਨੀਕ ਤੇ ਸੁਸਾਇਟੀ ਦੀ ਚੁਣੀ ਹੋਈ ਮੈਂਬਰ ਅਮਰਜੀਤ ਕੌਰ ਪਤਨੀ ਕੇਵਲਜੀਤ ਸਿੰਘ ਨੇ ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ 30 ਦਸੰਬਰ 2024 ਨੂੰ ਪਾਸ ਕੀਤੀ ਗਈ ਇਕ ਕਾਰਵਾਈ ’ਤੇ ਉਸ ਦੇ ਜਾਅਲੀ ਦਸਤਖ਼ਤ ਕੀਤੇ ਗਏ ਹਨ। ਫੋਰੈਂਸਿਕ ਐਕਸਪਰਟ ਲੈਬਾਰਟਰੀ (ਐਸ.ਏ.ਐਸ. ਨਗਰ) ਵਲੋਂ ਦਸਤਖ਼ਤਾਂ ਦੀ ਜਾਂਚ ਸੰਬੰਧੀ ਰਿਪੋਰਟ ਆਉਣ ਉਪਰੰਤ ਪੁਲਿਸ ਵਲੋਂ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਅਤੇ ਪੜਤਾਲ ਦੇ ਆਧਾਰ ’ਤੇ ਪਿੰਡ ਝੋਰੜ ਦੇ ਵਸਨੀਕ ਰੂਪ ਸਿੰਘ, ਸੁਖਮੰਦਰ ਸਿੰਘ, ਜਸਵੀਰ ਸਿੰਘ, ਮੰਦਰ ਸਿੰਘ ਅਤੇ ਸਕੱਤਰ ਰਾਜਵੀਰ ਸਿੰਘ ਖਿਲਾਫ਼ ਭਾਰਤੀ ਨਿਆਂ ਸਹਿੰਤਾ (ਬੀ.ਐਨ.ਐਸ.) ਦੀਆਂ ਧਾਰਾਵਾਂ ਤਹਿਤ ਐਫ਼.ਆਈ.ਆਰ. ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ। ਇਸ ਮੌਕੇ ਬਸੰਤ ਸਿੰਘ ਕੰਗ ਚੇਅਰਮੈਨ, ਪੁਸ਼ਪਿੰਦਰ ਸਿੰਘ ਔਲਖ ਸਰਕਲ ਪ੍ਰਧਾਨ, ਚਰਨਜੀਤ ਸਿੰਘ ਚੀਨਾ ਭੁਲੇਰੀਆ, ਸ਼ੇਰਪ੍ਰੀਤ ਸਿੰਘ ਭੁਲੇਰੀਆ, ਸੁਖਕੀਰਤ ਸਿੰਘ ਸਰਪੰਚ ਢਾਣੀ ਸੁੱਚਾ ਸਿੰਘ, ਸਾਬਕਾ ਸਰਪੰਚ ਬਲੌਰ ਸਿੰਘ, ਮੌਜੂਦਾ ਸਰਪੰਚ ਜਗਸੀਰ ਸਿੰਘ ਢਾਣੀ ਠਾਣਾ ਸਿੰਘ, ਸਾਬਕਾ ਸਰਪੰਚ ਅੰਗਰੇਜ਼ ਸਿੰਘ, ਸਾਬਕਾ ਸਰਪੰਚ ਸਵਰਾਜ ਸਿੰਘ, ਸਾਬਕਾ ਸਰਪੰਚ ਸੁਖਮੰਦਰ ਸਿੰਘ, ਮੌਜੂਦਾ ਬਲਾਕ ਸੰਮਤੀ ਮੈਂਬਰ ਬਲਵਿੰਦਰ ਸਿੰਘ, ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗਗਨਦੀਪ ਸਿੰਘ ਜ਼ੈਲ ਦਾਰ, ਸੋਨੀ ਸਿੰਘ ਸਰਪੰਚ, ਕਾਲਾ ਰਾਮ ਚੇਅਰਮੈਨ, ਡਾ. ਮਨਜਿੰਦਰ ਸਿੰਘ, ਰਜਿੰਦਰ ਸਿੰਘ ਜੈਦ, ਰਾਜਾ ਸਿੰਘ ਦੰਦੀਵਾਲ ਅਤੇ ਸੁਸਾਇਟੀ ਦੇ ਕਮੇਟੀ ਮੈਂਬਰ ਪਰਮਜੀਤ ਸਿੰਘ, ਮਾਤਾ ਅਮਰਜੀਤ ਕੌਰ, ਗੁਰਮੀਤ ਸਿੰਘ ਜੈਦ (ਮੈਂਬਰ), ਜਗਪਾਲ ਸਿੰਘ ਨੰਬਰਦਾਰ, ਧਨਰਾਜ ਸਿੰਘ ਗਿੱਲ, ਹਰਦੀਪ ਸਿੰਘ, ਸੁਰਿੰਦਰ ਸਿੰਘ, ਅੰਗਰੇਜ਼ ਸਿੰਘ ਜ਼ੈਲਦਾਰ, ਗੁਰਜੀਤ ਸਿੰਘ (ਮੌਜੂਦਾ ਮੈਂਬਰ) ਅਤੇ ਗੁਰਜੀਤ ਸਿੰਘ (ਮੌਜੂਦਾ ਮੈਂਬਰ ਢਾਣੀ ਠਾਣਾ ਸਿੰਘ) ਆਦਿ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫ਼ਤਹਿ ਬਾਦਲ ਵਲੋਂ ਸਿਹਤ ਕੈਂਪਾਂ ਰਾਹੀਂ ਲੰਬੀ ਹਲਕੇ ’ਚ ਸਰਗਰਮੀਆਂ ਤੇਜ਼ ਪਿੰਡ ਭੀਟੀਵਾਲਾ ’ਚ 21 ਪਿੰਡਾਂ ’ਤੇ ਆਧਾਰਿਤ ਚੌਥ... ਅਗਲੀ ਖ਼ਬਰ ਆਰਥਿਕ ਤੌਰ ’ਤੇ ਡਾਵਾਂਡੋਲ ਹੋਏ ਪੰਜਾਬ ਨੂੰ ਭਾਜਪਾ ਹੀ ਬਚਾਅ ਸਕੇਗੀ-ਮਨਪ੍ਰੀਤ ਸਿੰਘ ਬਾਦਲ
Ad Position 24