18ਵਾਂ ਨਵਰੀਤ ਯਾਦਗਾਰੀ ਖੂਨਦਾਨ ਕੈਂਪ ਬਰਗਾੜੀ ਵਿਖੇ 22 ਨੂੰ
ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਕਰੀਬ 18 ਸਾਲ ਪਹਿਲਾਂ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਖਾਲਸਾ ਦੀ ਪੋਤਰੀ ਨਵਰੀਤ ਕੌਰ ਸਪੁੱਤਰੀ ਸਮਾਜ ਸੇਵੀ ਅਜੇਪਾਲ ਬਰਗਾੜੀ ਛੋਟੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਈ ਸੀ।
ਬਰਗਾੜੀ, 19 ਨਵੰਬਰ (ਲਖਵਿੰਦਰ ਸ਼ਰਮਾ)-ਕਰੀਬ 18 ਸਾਲ ਪਹਿਲਾਂ ਸਮਾਜ ਸੇਵੀ ਮਾ. ਜੋਗਿੰਦਰ ਸਿੰਘ ਖਾਲਸਾ ਦੀ ਪੋਤਰੀ ਨਵਰੀਤ ਕੌਰ ਸਪੁੱਤਰੀ ਸਮਾਜ ਸੇਵੀ ਅਜੇਪਾਲ ਬਰਗਾੜੀ ਛੋਟੀ ਉਮਰ ਵਿਚ ਅਚਾਨਕ ਸਦੀਵੀ ਵਿਛੋੜਾ ਦੇ ਗਈ ਸੀ। ਨਵਰੀਤ ਦੇ ਸਮੁੱਚੇ ਪਰਿਵਾਰ ਅਤੇ ਸਹਿਯੋਗੀ ਸੱਜਣਾਂ ਦੇ ਉਪਰਾਲੇ ਨਾਲ ਨਵਰੀਤ ਦੀ ਯਾਦ ਨੂੰ ਸਦੀਵੀ ਬਣਾਏ ਰੱਖਣ ਲਈ ਹਰ ਸਾਲ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ। ਇਸ ਵਾਰ 18ਵਾਂ ਖੂਨਦਾਨ ਕੈਂਪ ਤੇ ਸਨਮਾਨ ਸਮਾਰੋਹ 22 ਨਵੰਬਰ ਨੂੰ ਵਿਸ਼ਵਕਰਮਾ ਧਰਮਸ਼ਾਲਾ ਬਰਗਾੜੀ ਵਿਖੇ ਰੱਖਿਆ ਗਿਆ ਹੈ। ਸਮਾਗਮ ਦੇ ਮੁੱਖ ਮਹਿਮਾਨ ਐਗਜੀਕਿਉਟਿਵ ਡਾਇਰੈਕਟਰ ਏਮਜ਼ ਹਸਪਤਾਲ ਬਠਿੰਡਾ ਦੇ ਪ੍ਰੋ. (ਡਾ). ਰਤਨ ਗੁਪਤਾ, ਵਿਸ਼ੇਸ ਮਹਿਮਾਨ ਪ੍ਰਸਿੱਧ ਡਾ. ਰਾਜੀਵ ਗੁਪਤਾ ਹੋਣਗੇ।