31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ੍ਰੀ ਰਾਮ ਭਵਨ ਵਿਖੇ ਸਾਲਾਨਾ ਕੱਤਕ ਮਹਾਂਉਤਸਵ ਜਾਰੀ

ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਕਰਵਾਏ ਜਾ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 6ਵੇਂ ਦਿਨ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਨੇ ਕੱਤਕ ਮਹਿਮਾ ਸੁਣਾਉਂਦਿਆਂ ਕਿਹਾ ਕਿ ਗੰਗਾ ਪਾਪ, ਚੰਦਰਮਾ ਤਾਪ ਅਤੇ ਕਲਪਵ੍ਰਿਕਸ਼ ਦੀਨਤਾ ਦਾ ਨਾਸ਼ ਕਰਦਾ ਹੈ, ਪਰ ਸੰਤਾਂ ਦੀ ਸੰਗਤ ਮਨੁੱਖ ਦੇ ਪਾਪ, ਤਾਪ ਅਤੇ ਦੀਨਤਾ ਤਿੰਨਾਂ ਦਾ ਨਾਸ਼ ਕਰਦੀ ਹੈ। ਇਸ ਲਈ ਮਨੁੱਖ ਨੂੰ ਸੰਤਾਂ ਦੀ ਸੰਗਤ ਦਾ ਮੌਕਾ ਕਦੇ ਨਹੀਂ ਗਵਾਉਣਾ ਚਾਹੀਦਾ।

Ad Position 21
No active advertisement
ਅਜੀਤ ਡੈਸਕ 01-11-2026
ਸ੍ਰੀ ਮੁਕਤਸਰ ਸਾਹਿਬ, 31 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਟਿੱਬੀ ਸਾਹਿਬ ਰੋਡ ਸਥਿਤ ਸ੍ਰੀ ਰਾਮ ਭਵਨ ਵਿਖੇ ਕਰਵਾਏ ਜਾ ਰਹੇ ਸਾਲਾਨਾ ਕੱਤਕ ਮਹਾਂਉਤਸਵ ਦੇ 6ਵੇਂ ਦਿਨ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਮਹਾਮੰਡਲੇਸ਼ਵਰ ਸਵਾਮੀ ਕਮਲਾਨੰਦ ਗਿਰੀ ਨੇ ਕੱਤਕ ਮਹਿਮਾ ਸੁਣਾਉਂਦਿਆਂ ਕਿਹਾ ਕਿ ਗੰਗਾ ਪਾਪ, ਚੰਦਰਮਾ ਤਾਪ ਅਤੇ ਕਲਪਵ੍ਰਿਕਸ਼ ਦੀਨਤਾ ਦਾ ਨਾਸ਼ ਕਰਦਾ ਹੈ, ਪਰ ਸੰਤਾਂ ਦੀ ਸੰਗਤ ਮਨੁੱਖ ਦੇ ਪਾਪ, ਤਾਪ ਅਤੇ ਦੀਨਤਾ ਤਿੰਨਾਂ ਦਾ ਨਾਸ਼ ਕਰਦੀ ਹੈ। ਇਸ ਲਈ ਮਨੁੱਖ ਨੂੰ ਸੰਤਾਂ ਦੀ ਸੰਗਤ ਦਾ ਮੌਕਾ ਕਦੇ ਨਹੀਂ ਗਵਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਰਤਿਕ ਮਹੀਨੇ ਵਿਚ ਬ੍ਰਹਮ ਮਹੂਰਤ ਦੌਰਾਨ ਨਾਮ ਸਿਮਰਨ ਤੇ ਸੰਕੀਰਤਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਸੰਤਾਂ ਦੇ ਦਰਸ਼ਨ ਅਤੇ ਉਨ੍ਹਾਂ ਦੀ ਸੰਗਤ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਪ੍ਰਦਾਨ ਕਰਦੀ ਹੈ। ਉਨ੍ਹਾਂ ਚਾਂਦਰਾਇਣ ਵਰਤ ਦੀ ਵਿਧੀ ਅਤੇ ਮਹੱਤਤਾ ਬਾਰੇ ਵੀ ਸ਼ਰਧਾਲੂਆਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਸਵਾਮੀ ਨੇ ਭਜਨ ਗਾਇਨ ਰਾਹੀਂ ਸ਼ਰਧਾਲੂਆਂ ਨੂੰ ਭਾਵ-ਵਿਭੋਰ ਕੀਤਾ। ਭਾਈ ਰਮਨ ਜੈਨ ਨੇ ਵੀ ਭਜਨ ਪੇਸ਼ ਕੀਤੇ। ਮਹਾਂਉਤਸਵ ਦੌਰਾਨ ਭਗਵਾਨ ਚਤੁਰਭੁਜ ਨਾਰਾਇਣ ਦਾ ਵਿਸ਼ੇਸ਼ ਸ਼ਿੰਗਾਰ ਕੀਤਾ ਗਿਆ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮਹਾਤਮ ਸਰਵਣ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਸ਼ਾਦ ਦੀ ਸੇਵਾ ਰਵੀ-ਮੀਰਾ ਗੋਇਲ ਅਤੇ ਸਮੁੱਚੇ ਗੋਇਲ ਪਰਿਵਾਰ ਵਲੋਂ ਕੀਤੀ ਗਈ। ਰਾਮ ਭਵਨ ਵਿਖੇ 1 ਨਵੰਬਰ ਨੂੰ ਅਹੋਈ ਅਸ਼ਟਮੀ ਦੇ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮ ਹੋਵੇਗਾ, ਜਿਸ ਦੌਰਾਨ ਸਵਾਮੀ ਕਮਲਾਨੰਦ ਗਿਰੀ ਵਰਤ ਦੀ ਮਹੱਤਤਾ ਬਾਰੇ ਪ੍ਰਵਚਨ ਕਰਨਗੇ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਨਿਰਧਾਰਤ ਮਾਪਦੰਡ ਅਨੁਸਾਰ ਹੀ ਝੋਨਾ ਮੰਡੀਆਂ ’ਚ ਲਿਆਉਣ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ ਨੇ ਤੀਰਅੰਦਾਜੀ ਮੁਕਾਬਲਿਆਂ ’ਚ ਮੱਲ੍ਹਾਂ ਮਾਰੀਆਂ
Ad Position 24