31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਐਸ.ਡੀ.ਐਮ. ਵਲੋਂ ਪਹਿਲੇ ਫਾਇਰਆਰਮ ਗੁਰੂ ਨਾਨਕ ਸ਼ੂਟਿੰਗ ਕੱਪ ਦਾ ਪੋਸਟਰ ਤੇ ਸਰਕੂਲਰ ਜਾਰੀ

ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਸ਼ੂਟਿੰਗ ਕਲੱਬ (ਰਜਿ.) ਸ੍ਰੀ ਮੁਕਤਸਰ ਸਾਹਿਬ ਵਲੋ ਪਹਿਲੇ ਫਾਇਰਆਰਮ ਗੁਰੂ ਨਾਨਕ ਸ਼ੂਟਿੰਗ ਕੱਪ 2026 ਦਾ ਪੋਸਟਰ ਅਤੇ ਸਰਕੂਲਰ ਅੱਜ ਉਪ ਮੰਡਲ ਮੈਜਿਸਟ੍ਰੇਟ (ਐਸ.

Ad Position 21
No active advertisement
ਅਜੀਤ ਡੈਸਕ 31-10-2026
ਸ੍ਰੀ ਮੁਕਤਸਰ ਸਾਹਿਬ, 30 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਸ਼ੂਟਿੰਗ ਕਲੱਬ (ਰਜਿ.) ਸ੍ਰੀ ਮੁਕਤਸਰ ਸਾਹਿਬ ਵਲੋ ਪਹਿਲੇ ਫਾਇਰਆਰਮ ਗੁਰੂ ਨਾਨਕ ਸ਼ੂਟਿੰਗ ਕੱਪ 2026 ਦਾ ਪੋਸਟਰ ਅਤੇ ਸਰਕੂਲਰ ਅੱਜ ਉਪ ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ.) ਸ੍ਰੀ ਮੁਕਤਸਰ ਸਾਹਿਬ ਗੁਰਕਿਰਨਦੀਪ ਸਿੰਘ ਵਲੋਂ ਜਾਰੀ ਕੀਤਾ ਗਿਆ। ਇਹ ਸ਼ੂਟਿੰਗ ਮੁਕਾਬਲਾ ਗੁਰੂ ਨਾਨਕ ਸ਼ੂਟਿੰਗ ਰੇਂਜ ਪਿੰਡ ਥਾਂਦੇਵਾਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਜਾਵੇਗਾ, ਜਿਸ ਵਿਚ ਦੇਸ਼ ਭਰ ਦੇ ਸ਼ੂਟਿੰਗ ਐਥਲੀਟ ਭਾਗ ਲੈ ਸਕਣਗੇ। ਇਸ ਮੌਕੇ ਕਲੱਬ ਦੇ ਪ੍ਰਬੰਧਕ ਦਲਜਿੰਦਰ ਸਿੰਘ ਵਲੋਂ ਐਸ.ਡੀ.ਐਮ. ਨੂੰ ਮੁਕਾਬਲੇ ਦੀਆਂ ਤਿਆਰੀਆਂ, ਵੱਖ-ਵੱਖ ਸ਼ੂਟਿੰਗ ਈਵੈਂਟਾਂ ਤੇ ਖਿਡਾਰੀਆਂ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ ਨੇ ਇਸ ਉਪਰਾਲੇ ਪ੍ਰਤੀ ਉਤਸ਼ਾਹ ਪ੍ਰਗਟਾਇਆ। ਉਹ 20 ਨਵੰਬਰ ਨੂੰ ਟੂਰਨਾਮੈਂਟ ਦਾ ਰਸਮੀ ਉਦਘਾਟਨ ਵੀ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਸ਼ੂਟਿੰਗ ਰੇਂਜ ਦੇ ਉਦਘਾਟਨ ਮੌਕੇ ਵੀ ਐਸ.ਡੀ . ਐਮ. ਨੇ ਸ਼ਿਰਕਤ ਕੀਤੀ ਸੀ ਅਤੇ ਖ਼ੁਦ ਸ਼ੂਟਿੰਗ ਦਾ ਅਨੁਭਵ ਕੀਤਾ ਸੀ। ਕਲੱਬ ਪ੍ਰਧਾਨ ਹਰਨੂਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿਚ 25 ਮੀਟਰ ਸਟੈਂਡਰਡ ਪਿਸਟਲ, 25 ਮੀਟਰ ਸਪੋਰਟ ਪਿਸਟਲ ਅਤੇ 50 ਮੀਟਰ ਫਰੀ ਪਿਸਟਲ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਵਿਚ ਨੈਸ਼ਨਲ ਰੂਲਜ਼ (ਐਨ.ਆਰ.) ਅਤੇ ਆਈ.ਐਸ.ਐਸ.ਐਫ਼. ਦੋਵੇਂ ਵਰਗਾਂ ਦੇ ਮੁਕਾਬਲੇ ਸ਼ਾਮਿਲ ਹੋਣਗੇ। ਮੁਕਾਬਲਿਆਂ ਵਿਚ ਪੁਰਸ਼ ਤੇ ਮਹਿਲਾ ਸ਼ੂਟਰਾਂ ਲਈ ਵੱਖਰੇ ਮੈਡਲ ਰੈਂਕਿੰਗ ਪ੍ਰਬੰਧ ਹੋਣਗੇ। ਨਿਰਧਾਰਤ ਸ਼ਰਤਾਂ ਪੂਰੀਆਂ ਹੋਣ ’ਤੇ ਸੰਬੰਧਿਤ ਈਵੈਂਟਾਂ ਵਿਚ ਪਹਿਲੇ ਤਿੰਨ ਸਥਾਨਾਂ ਲਈ ਕ੍ਰਮਵਾਰ 11,000 ਰੁਪਏ, 7,000 ਰੁਪਏ ਅਤੇ 5,000 ਰੁਪਏ ਦੇ ਨਕਦ ਇਨਾਮ ਵੀ ਰੱਖੇ ਗਏ ਹਨ। ਖਿਡਾਰੀਆਂ ਦੀ ਸਹੂਲਤ ਲਈ ਆਨਲਾਈਨ ਰਜਿਸਟ੍ਰੇਸ਼ਨ, ਐਂਟਰੀ ਫ਼ੀਸ ਦੀ ਅਦਾਇਗੀ ਤੇ ਰਿਲੇ ਬੁਕਿੰਗ ਦੀ ਵਿਵਸਥਾ ਵੈੱਬਸਾਈਟ ਰਾਹੀਂ ਕੀਤੀ ਗਈ ਹੈ। ਮੁਕਾਬਲੇ ਵਿਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਡਿਜੀਟਲ ਸਰਟੀਫ਼ਿਕੇਟ ਵੀ ਦਿੱਤੇ ਜਾਣਗੇ। ਕਲੱਬ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਸ ਮੁਕਾਬਲੇ ਦਾ ਮੁੱਖ ਉਦੇਸ਼ ਸ਼ੂਟਿੰਗ ਖੇਡ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਨਿਸ਼ਾਨੇਬਾਜ਼ਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਚੰਗਾ ਮੰਚ ਪ੍ਰਦਾਨ ਕਰਨਾ ਹੈ। 30 ਐਮ.ਕੇ.ਟੀ. 06 ਸ੍ਰੀ ਮੁਕਤਸਰ ਸਾਹਿਬ ਵਿਖੇ ਪਹਿਲੇ ਫਾਇਰਆਰਮ ਗੁਰੂ ਨਾਨਕ ਸ਼ੂਟਿੰਗ ਕੱਪ 2026 ਦਾ ਪੋਸਟਰ ਤੇ ਸਰਕੂਲਰ ਜਾਰੀ ਕਰਦੇ ਹੋਏ ਐਸ.ਡੀ.ਐਮ. ਗੁਰਕਿਰਨਦੀਪ ਸਿੰਘ ਸਿੱਧੂ ਅਤੇ ਗੁਰੂ ਨਾਨਕ ਸ਼ੂਟਿੰਗ ਕਲੱਬ ਦੇ ਪ੍ਰਬੰਧਕ ਦਲਜਿੰਦਰ ਸਿੰਘ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਅੰਦਰ 3,73,284 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਹੋਈ-ਡਿਪਟੀ ਕਮਿਸ਼ਨਰ ਅਗਲੀ ਖ਼ਬਰ ਯੂਥ ਅਕਾਲੀ ਦਲ ਹਲਕਾ ਮਲੋਟ ਦੇ ਸਰਕਲ ਪ੍ਰਧਾਨ ਨਿਯੁਕਤ
Ad Position 24