ਡਰੀਮਲੈਂਡ ਪਬਲਿਕ ਸਕੂਲ ਦੀ ਵਿਦਿਆਰਥਣ ਰਾਜ ਪੱਧਰੀ ਖੇਡਾਂ ’ਚ ਅੱਵਲ
ਕੋਟਕਪੂਰਾ, 16 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਜਲੰਧਰ ਵਿਖੇ ਹੋਈਆਂ ਅੰਤਰ ਰਾਜ ਪੱਧਰੀ ਖੇਡਾਂ ਵਿਚ ਜੂਡੋ ਦੇ ਮੁਕਾਬਲਿਆਂ ਵਿਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਨੇ ਅੰਡਰ-19 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਅੰਤਰ ਰਾਜ ਪੱਧਰੀ ਖੇਡਾਂ ਵਿਚ ਪੰਜਾਬ ਭਰ ਵਿਚੋਂ ਜੂਡੋ ਦੇ ਮੁਕਾਬਲੇ ਵਿਚ 11ਵੀਂ ਜਮਾਤ ਦੀ ਵਿਦਿਆਰਥਣ ਵਰਲੀਨ ਕੌਰ ਸਪੁੱਤਰੀ ਲਖਵਿੰਦਰ ਸਿੰਘ ਨੇ ਉਮਰ ਵਰਗ 19 ਵਿਚ ਭਾਗ ਲਿਆ ਅਤੇ ਪੰਜਾਬ ਵਿਚੋਂ ਤੀਜਾ ਸਥਾਨ ਹਾਸਿਲ ਕਰਕੇ ਬ੍ਰੋਨਜ਼ ਮੈਡਲ ਜਿੱਤਿਆ।
ਕੋਟਕਪੂਰਾ, 16 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਜਲੰਧਰ ਵਿਖੇ ਹੋਈਆਂ ਅੰਤਰ ਰਾਜ ਪੱਧਰੀ ਖੇਡਾਂ ਵਿਚ ਜੂਡੋ ਦੇ ਮੁਕਾਬਲਿਆਂ ਵਿਚ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀ ਵਿਦਿਆਰਥਣ ਨੇ ਅੰਡਰ-19 ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੇ ਚੇਅਰਮੈਨ ਪ੍ਰਕਾਸ਼ ਚੰਦ ਸ਼ਰਮਾ ਨੇ ਦੱਸਿਆ ਕਿ ਅੰਤਰ ਰਾਜ ਪੱਧਰੀ ਖੇਡਾਂ ਵਿਚ ਪੰਜਾਬ ਭਰ ਵਿਚੋਂ ਜੂਡੋ ਦੇ ਮੁਕਾਬਲੇ ਵਿਚ 11ਵੀਂ ਜਮਾਤ ਦੀ ਵਿਦਿਆਰਥਣ ਵਰਲੀਨ ਕੌਰ ਸਪੁੱਤਰੀ ਲਖਵਿੰਦਰ ਸਿੰਘ ਨੇ ਉਮਰ ਵਰਗ 19 ਵਿਚ ਭਾਗ ਲਿਆ ਅਤੇ ਪੰਜਾਬ ਵਿਚੋਂ ਤੀਜਾ ਸਥਾਨ ਹਾਸਿਲ ਕਰਕੇ ਬ੍ਰੋਨਜ਼ ਮੈਡਲ ਜਿੱਤਿਆ। ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੇ ਇਸ ਸ਼ਾਨਦਾਰ ਜਿੱਤ ਲਈ ਵਿਦਿਆਰਥਣ ਅਤੇ ਕੋਚ ਸਾਹਿਬਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥਣ ਅਤੇ ਕੋਚ ਸਾਹਿਬਾਨਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਨਵਪ੍ਰੀਤ ਸ਼ਰਮਾ, ਹਰਵਿੰਦਰ ਸਿੰਘ (ਕੋਚ), ਕੰਵਲਪ੍ਰੀਤ ਕੌਰ (ਕੋਚ) ਅਤੇ ਅਨੀਤਾ ਸਿਆਲ ਸਮੇਤ ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।