17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਈ-ਰਿਕਸ਼ਾ ਚਾਲਕਾਂ ਦੇ ਡਰਾਈਵਿੰਗ ਲਾਇਸੰਸ ਬਣਨੇ ਸ਼ੁਰੂ

ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)-ਪਿਛਲੇ ਕਈ ਸਾਲਾਂ ਤੋਂ ਈ-ਰਿਕਸ਼ਾ ਚਾਲਕ ਜੋ ਡਰਾਈਵਿੰਗ ਲਾਇਸੰਸ ਦੀ ਮੰਗ ਕਰ ਰਹੇ ਸਨ, ਉਸ ’ਤੇ ਵਿਚਾਰ ਕਰਦੇ ਹੋਏ ਟਰਾਂਸਪੋਰਟ ਵਿਭਾਗ ਦੇ ਏ. ਆਰ.

Ad Position 21
No active advertisement
? 17-10-2026
ਸ੍ਰੀ ਮੁਕਤਸਰ ਸਾਹਿਬ, 16 ਅਕਤੂਬਰ (ਹਰਮਹਿੰਦਰ ਪਾਲ)-ਪਿਛਲੇ ਕਈ ਸਾਲਾਂ ਤੋਂ ਈ-ਰਿਕਸ਼ਾ ਚਾਲਕ ਜੋ ਡਰਾਈਵਿੰਗ ਲਾਇਸੰਸ ਦੀ ਮੰਗ ਕਰ ਰਹੇ ਸਨ, ਉਸ ’ਤੇ ਵਿਚਾਰ ਕਰਦੇ ਹੋਏ ਟਰਾਂਸਪੋਰਟ ਵਿਭਾਗ ਦੇ ਏ.ਆਰ.ਟੀ.ਓ. ਰਕੇਸ਼ ਬਾਂਸਲ, ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਸੁਖਦੇਵ ਸਿੰਘ ਅਤੇ ਮੁਕਤੀਸਰ ਵੈੱਲਫ਼ੇਅਰ ਕਲੱਬ ਦੀ ਟੀਮ ਦੇ ਉਦਮ ਸਦਕਾ ਪਿਛਲੇ ਕੁਝ ਦਿਨਾਂ ਤੋਂ ਈ-ਰਿਕਸ਼ਾ ਚਾਲਕਾਂ ਦੇ ਡਰਾਈਵਿੰਗ ਲਾਇਸੰਸ ਬਣਨੇ ਸ਼ੁਰੂ ਹੋ ਗਏ ਹਨ। ਈ-ਰਿਕਸ਼ਾ ਚਾਲਕਾਂ ਵਲੋਂ ਪ੍ਰਧਾਨ ਦੀਪਕ ਕੁਮਾਰ ਦੀ ਅਗਵਾਈ ਵਿਚ ਵੱਖ-ਵੱਖ ਵਿਭਾਗਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਸਾਡੀ ਇਸ ਮੰਗ ’ਤੇ ਧਿਆਨ ਦਿੱਤਾ। ਈ-ਰਿਕਸ਼ਾ ਚਾਲਕਾਂ ਨੂੰ ਡਰਾਈਵਿੰਗ ਲਾਇਸੰਸ ਜੋ ਟਰਾਂਸਪੋਰਟ ਵਿਭਾਗ ਵਲੋਂ ਬਣਾਏ ਗਏ ਸਨ, ਉਨ੍ਹਾਂ ਨੂੰ ਲਾਇਸੰਸ ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਸੁਖਦੇਵ ਸਿੰਘ, ਕਲੱਬ ਪ੍ਰਧਾਨ ਤੇ ਟ੍ਰੈਫ਼ਿਕ ਮਾਰਸ਼ਲ ਜਸਪ੍ਰੀਤ ਸਿੰਘ ਛਾਬੜਾ ਵਲੋਂ ਸੌਂਪੇ ਗਏ। ਉਨ੍ਹਾਂ ਈ-ਰਿਕਸ਼ਾ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੇ ਮੁਤਾਬਿਕ ਹੀ ਡਰਾਈਵਿੰਗ ਕਰਨ, ਕੋਈ ਵੀ ਚਾਲਕ ਬਿਨਾਂ ਡਰਾਈਵਿੰਗ ਲਾਇਸੰਸ ਦੇ ਈ-ਰਿਕਸ਼ਾ ਨਾ ਚਲਾਏ ਅਤੇ ਕੋਈ ਵੀ ਵਿਅਕਤੀ ਨਸ਼ੇ ਦਾ ਪ੍ਰਯੋਗ ਨਾ ਕਰੇ। ਜ਼ਿਲ੍ਹਾ ਟ੍ਰੈਫ਼ਿਕ ਇੰਚਾਰਜ ਸੁਖਦੇਵ ਸਿੰਘ ਨੇ ਕਿਹਾ ਕਿ ਬਹੁਤ ਸਾਰੇ ਈ-ਰਿਕਸ਼ਾ ਚਾਲਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ, ਉਨ੍ਹਾਂ ’ਤੇ ਲਗਾਤਾਰ ਕਾਰਵਾਈ ਵੀ ਕੀਤੀ ਜਾ ਰਹੀ ਹੈ। ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਈ-ਰਿਸ਼ਤਾ ਚਾਲਕ ਟਰਾਂਸਪੋਰਟ ਵਿਭਾਗ ਦੇ ਸਰਲ ਤਰੀਕੇ ਅਨੁਸਾਰ ਆਪਣਾ ਲਾਇਸੰਸ ਬਣਾ ਕੇ ਵੱਡੇ ਜੁਰਮਾਨਿਆਂ ਤੋਂ ਬਚ ਸਕਦੇ ਹਨ।
Ad Position 22
No active advertisement
ਪਿਛਲੀ ਖ਼ਬਰ ਗੜੇਮਾਰੀ ਅਤੇ ਬਾਰਿਸ਼ ਤੋਂ ਪ੍ਰਭਾਵਿਤ ਪਿੰਡਾਂ ਦਾ ਅਕਾਲੀ ਆਗੂ ਫ਼ੱਤਣਵਾਲਾ ਵਲੋਂ ਦੌਰਾ ਤਬਾਹ ਹੋਈ ਨਵੀਂ ਲਾਈ ਬਾਇਓਮਾਸ ਫ਼ੈਕਟ... ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ’ਚ ਲੋਕ ਸੁਰੱਖਿਅਤ ਨਹੀਂ : ਸਾਬਕਾ ਵਿਧਾਇਕ
Ad Position 24