17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪੰਜਾਬ ਕੋ-ਐਜ਼ੂਕੇਸ਼ਨ ਸਕੂਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਾਪਤੀਆਂ ਕਰਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ

ਬਾਘਾ ਪੁਰਾਣਾ, 16 ਅਕਤੂਬਰ ਟਿੰਕੂ ਕਾਠਪਾਲ)-ਪੰਜਾਬ ਕੋ-ਐਜ਼ੂਕੇਸ਼ਨ ਸਕੂਲ ਬਾਘਾ ਪੁਰਾਣਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਇਹ ਸੰਸਥਾ ਦੇ ਬਾਨੀ ਸਵਰਗੀ ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਸੁਚੱਜੀ ਅਗਵਾਈ ਹੇਠ ਨਿਰੰਤਰ ਬੁਲੰਦੀਆਂ ਛੂਹ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-10-2026
ਬਾਘਾ ਪੁਰਾਣਾ, 16 ਅਕਤੂਬਰ ਟਿੰਕੂ ਕਾਠਪਾਲ)-ਪੰਜਾਬ ਕੋ-ਐਜ਼ੂਕੇਸ਼ਨ ਸਕੂਲ ਬਾਘਾ ਪੁਰਾਣਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਇਹ ਸੰਸਥਾ ਦੇ ਬਾਨੀ ਸਵਰਗੀ ਪ੍ਰਿੰਸੀਪਲ ਗੁਰਦੇਵ ਸਿੰਘ ਦੇ ਆਸ਼ੀਰਵਾਦ ਅਤੇ ਪ੍ਰਿੰਸੀਪਲ ਸੰਦੀਪ ਮਹਿਤਾ ਦੀ ਸੁਚੱਜੀ ਅਗਵਾਈ ਹੇਠ ਨਿਰੰਤਰ ਬੁਲੰਦੀਆਂ ਛੂਹ ਰਹੀ ਹੈ। ਇਹ ਖੇਡ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਕਰਵਾਏ ਗਏ ਸਨ| ਜਿਸ ਵਿਚ ਅੰਡਰ-17 (ਲੜਕੇ) ਗੁਰਸ਼ਾਨ ਸਿੰਘ ਨੇ ਡਿਸਕਸ ਥੋ੍ਰਅ ਵਿਚ ਸੋਨੇ ਦਾ ਤਗਮਾ ਅਤੇ ਸ਼ਾਟ-ਪੁੱਟ ਵਿਚ ਕਾਂਸੀ ਦਾ ਤਗਮਾ। ਰਮਣੀਕ ਸਿੰਘ ਨੇ ਜੈਵਲਿਨ ਥ੍ਰੋਅ ਵਿਚ ਚਾਂਦੀ ਦਾ ਤਗਮਾ। ਸੁਲਤਾਨ ਸਿੰਘ, ਸਾਹਿਲਪ੍ਰੀਤ ਸਿੰਘ, ਦਿਲਜੀਤ ਸਿੰਘ ਅਤੇ ਹਰਜੋਤ ਸਿੰਘ ਨੇ 4×100 ਮੀਟਰ ਰੇਸ ਵਿਚ ਚਾਂਦੀ ਦਾ ਤਗਮਾ। ਅੰਡਰ-19 (ਲੜਕੇ) ਸਾਹਿਲਪ੍ਰੀਤ ਸਿੰਘ ਨੇ 200 ਮੀਟਰ ਰੇਸ ਅਤੇ ਤੀਹਰੀ ਛਾਲ ਵਿਚ ਚਾਂਦੀ ਦਾ ਤਗਮਾ। ਗੁਰਕੀਰਤ ਨੇ ਪੋਲ ਵਾਲਟ ਵਿਚ ਕਾਂਸੀ ਦਾ ਤਗਮਾ, (ਲੜਕੀਆਂ) ਜਸਮੀਨ ਨੇ ਕਰਾਸ ਕੰਟਰੀ ਵਿਚ ਚਾਂਦੀ ਦਾ ਤਗਮਾ। ਜਸਪ੍ਰੀਤ ਨੇ 4×400 ਮੀਟਰ ਰੇਸ ਵਿਚ ਚਾਂਦੀ ਜਦੋਂ ਕਿ 100 ਮੀਟਰ ਅਤੇ 4×100 ਮੀਟਰ ਰੇਸ ਵਿਚ ਕਾਂਸੀ ਦਾ ਤਗਮਾ। ਮਨਮੀਤ ਕੌਰ ਅਤੇ ਜਸਮੀਨ ਕੌਰ ਨੇ 4×100 ਮੀਟਰ ਰੇਸ ਵਿਚ ਕਾਂਸੀ ਦਾ ਤਗਮਾ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ| ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਸੰਦੀਪ ਮਹਿਤਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਸਮਾਗਮ ਦੌਰਾਨ ਪ੍ਰਿੰਸੀਪਲ ਪਰਮਿੰਦਰ ਕੌਰ, ਡਾਇਰੈਕਟਰ ਕਿਡਜੀ ਮੈਡਮ ਸੁਧਾ ਮਹਿਤਾ, ਖੁਸ਼ਪ੍ਰੀਤ ਕੌਰ, ਕੋਆਰਡੀਨੇਟਰ ਮੁਕੇਸ਼ ਅਰੋੜਾ, ਕੋਚ ਨਵਨੀਤ ਸਿੰਘ, ਡੀ.ਪੀ.ਈ. ਬਲਰਾਜ ਸਿੰਘ, ਕੋਚ ਲਵਪ੍ਰੀਤ ਸਿੰਘ ਵਿਕੀ ਅਤੇ ਸਕੂਲ ਦਾ ਸਟਾਫ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਰਾਮਲੀਲ੍ਹਾ ਦੀ ਪੰਜਵੀਂ ਰਾਤ ਵੱਖ-ਵੱਖ ਦ੍ਰਿਸ਼ਾਂ ਨੂੰ ਵੇਖ ਕੇ ਪ੍ਰਭਾਵਿਤ ਹੋਏ ਦਰਸ਼ਕ ਅਗਲੀ ਖ਼ਬਰ ਸੰਧਵਾਂ ਨੇ ਚਾਰ ਪਿੰਡਾਂ ਦੇ ਲਾਲ ਲਕੀਰ ਅੰਦਰ ਵਸਦੇ ਲੋਕਾਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ
Ad Position 24