ਸੜਕ ਹਾਦਸੇ ਵਿਚ ਪਤੀ-ਪਤਨੀ ਦੀ ਮੌਤ
ਰੁਪਾਣਾ , 16 ਅਕਤੂਬਰ ( ਜਗਜੀਤ ਸਿੰਘ )- ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਤੀ - ਪਤਨੀ ਦੀ ਮੌਤ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਵੀਰਪਾਲ ਸਿੰਘ ਪੁੱਤਰ ਰਾਮ ਸਰੂਪ ਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੇ ਮੋਟਰਸਾਈਕਲ ਨੰਬਰ ( ਪੀ .
ਰੁਪਾਣਾ , 16 ਅਕਤੂਬਰ ( ਜਗਜੀਤ ਸਿੰਘ )- ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ ਪਤੀ - ਪਤਨੀ ਦੀ ਮੌਤ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਵੀਰਪਾਲ ਸਿੰਘ ਪੁੱਤਰ ਰਾਮ ਸਰੂਪ ਵਾਸੀ ਸ੍ਰੀ ਮੁਕਤਸਰ ਸਾਹਿਬ ਆਪਣੇ ਮੋਟਰਸਾਈਕਲ ਨੰਬਰ ( ਪੀ . ਬੀ 30 ਏ . ਬੀ . 3110) ’ ਤੇ ਸਵਾਰ ਹੋ ਕੇ ਆਪਣੀ ਪਤਨੀ ਵੀਰਪਾਲ ਕੌਰ ਨਾਲ ਨਿੱਜੀ ਕਾਰੋਬਾਰ ਲਈ ਮਲੋਟ ਵੱਲ ਜਾ ਰਿਹਾ ਸੀ । ਜਦ ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਰੋਡ ਉਪਰ ਸਥਿਤ ਪਿੰਡ ਮਹਿਰਾਜਵਾਲਾ ਦੀ ਦਾਣਾ ਮੰਡੀ ਕੋਲ ਪੁੱਜਾ ਤਾਂ ਅਚਾਨਕ ਕਾਰ ਨੰਬਰ ( ਪੀ . ਬੀ . 53 ਈ 3184) ਨਾਲ ਟੱਕਰ ਹੋ ਗਈ । ਇਸ ਘਟਨਾ ਵਿਚ ਮੋਟਰਸਾਈਕਲ ਸਵਾਰ ਵੀਰਪਾਲ ਸਿੰਘ ਤੇ ਉਸ ਦੀ ਪਤਨੀ ਰਜਨੀ ਰਾਣੀ ਅਤੇ ਕਾਰ ਸਵਾਰ ਤਰੁਣ ਪੋਪਲੀ ਪੁੱਤਰ ਰੋਸ਼ਨ ਲਾਲ , ਉਨ੍ਹਾਂ ਦੀ ਮਾਤਾ ਰਾਜ ਰਾਣੀ ਅਤੇ ਅਭਿ ਗਿਆਨ ਪੁੱਤਰ ਤਰੁਣ ਪੋਪਲੀ ਵਾਸੀ ਮਲੋਟ ਜ਼ਖ਼ਮੀ ਹੋ ਗਏ । ਪਿੰਡ ਚੱਕ ਦੂਹੇਵਾਲਾ ਵਿਖੇ ਤਾਇਨਾਤ ਸੜਕ ਸੁਰੱਖਿਆ ਫੋਰਸ ਦੀ ਟੀਮ ਨੂੰ ਜਾਣਕਾਰੀ ਮਿਲਣ ’ ਤੇ ਉਨ੍ਹਾਂ ਘਟਨਾ ਸਥਾਨ ’ ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ , ਜਿਥੇ ਜ਼ਖ਼ਮਾਂ ਦੀ ਤਾਬ ਨੂੰ ਸਹਾਰਦਿਆਂ ਮੋਟਰਸਾਈਕਲ ਸਵਾਰ ਵੀਰ ਸਿੰਘ ਤੇ ਉਸ ਦੀ ਰਜਨੀ ਰਾਣੀ ਦੀ ਮੌਤ ਹੋ ਗਈ । ਇਸ ਘਟਨਾ ਦੀ ਅਗਲੀ ਕਾਰਵਾਈ ਥਾਣਾ ਕੋਟਭਾਈ ਦੇ ਐਸ . ਆਈ . ਜਗਦੀਸ਼ ਸਿੰਘ ਵਲੋਂ ਕੀਤੀ ਜਾ ਰਹੀ ਹੈ ।