17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਝੋਨੇ ਦੀ ਖ਼ਰੀਦ ਸੰਬੰਧੀ ਸਰਕਾਰ ਨਮੀ ਦੀਆਂ ਸ਼ਰਤਾਂ ਨਰਮ ਕਰਕੇ ਤੁਰੰਤ ਖ਼ਰੀਦ ਦਾ ਕੰਮ ਸ਼ੁਰੂ ਕਰਵਾਏ : ਕਿੱਕੀ ਢਿੱਲੋਂ

ਸਾਦਿਕ, 16 ਅਕਤੂਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 17-10-2026
ਸਾਦਿਕ, 16 ਅਕਤੂਬਰ (ਆਰ.ਐਸ.ਧੁੰਨਾ)-ਬੇਮੌਸਮੀਂ ਬਾਰਿਸ਼ ਕਾਰਨ ਖੇਤਾਂ ਵਿਚ ਖੜ੍ਹੇ ਝੋਨੇ ਅਤੇ ਮੰਡੀਆਂ ਵਿਚ ਵਿਕਣ ਲਈ ਆਈ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋ ਗਿਆ ਹੈ। ਮੌਸਮ ਵਿਚ ਕੁਦਰਤੀ ਨਮੀ ਵੱਧ ਜਾਣ ਕਾਰਨ ਝੋਨੇ ਵਿਚ ਵੀ ਨਮੀ ਵੱਧ ਗਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਮੀਂ ਦੀਆਂ ਸ਼ਰਤਾਂ ਨਰਮ ਕਰਕੇ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਦਾ ਕੰਮ ਤੁਰੰਤ ਸ਼ੁਰੂ ਕਰਵਾਏ ਨਹੀਂ ਤਾਂ ਕਿਸਾਨਾਂ/ਆੜ੍ਹਤੀਆਂ ਦਾ ਬਹੁਤ ਨੁਕਸਾਨ ਹੋਵੇਗਾ ਅਤੇ ਮੰਡੀਆਂ ਵਿਚ ਗਲੱਟ ਵੱਜ ਜਾਵੇਗਾ। ਇਹ ਪ੍ਰਗਟਾਵਾ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਸਾਦਿਕ ਇਲਾਕੇ ਦੀਆਂ ਮੰਡੀਆਂ ਦਾ ਦੌਰਾ ਕਰਨ ਸਮੇਂ ਦਾਣਾ ਮੰਡੀ ਸਾਦਿਕ ਵਿਖੇ ਕਿਸਾਨਾਂ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਨਣ ਉਪਰੰਤ ਕੀਤਾ। ਕਿਸਾਨਾਂ ਅਤੇ ਆੜ੍ਹਤੀਆਂ ਨੇ ਦੱਸਿਆ ਕਿ ਹਾਈਬਿ੍ਰਡ ਝੋਨੇ ਦੇ ਨਾਂਅ ’ਤੇ ਖ਼ਰੀਦ ਨਹੀਂ ਕੀਤੀ ਜਾ ਰਹੀ ਦਾ ਵੀ ਭੰਬਲਭੂਸਾ ਜਾਰੀ ਹੈ। ਉਨ੍ਹਾਂ ਦੱਸਿਆ ਕਿ ਮੌਸਮ ਖ਼ਰਾਬ ਹੋਣ ਕਾਰਨ ਝੋਨੇ ਦੀ ਨਮੀ ਵੱਧ ਗਈ ਹੈ, ਜੋ ਕਈ ਦਿਨਾਂ ਤੱਕ ਵੀ ਠੀਕ ਨਹੀਂ ਹੋਣੀ ਦਾ ਕੋਈ ਹੱਲ ਕੱਢਿਆ ਜਾਵੇ। ਕਿਸਾਨਾਂ/ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਸਾਬਕਾ ਵਿਧਾਇਕ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਮੌਸਮ ਨੂੰ ਧਿਆਨ ’ਚ ਰੱਖਦਿਆਂ ਝੋਨੇ ਦੀ ਖ਼ਰੀਦ ਸੰਬੰਧੀ ਜੋ ਸਰਕਾਰੀ ਮਾਪਦੰਡ ਹਨ ਵਿਚ ਰਾਹਤ ਦੇ ਕੇ 17% ਨਮੀ ਦੀ ਬਜਾਏ 20% ਕਰਕੇ ਮੰਡੀਆਂ ’ਚ ਝੋਨੇ ਦੀ ਖ਼ਰੀਦ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਣਾ ਹੈ ਤੇ ਜੇਕਰ ਖ਼ਰੀਦ ਦਾ ਕੰਮ ਜਲਦ ਸ਼ੁਰੂ ਹੋਵੇਗਾ ਤਾਂ ਮੰਡੀਆਂ ਵਿਚ ਗਲੱਟ ਨਹੀਂ ਵੱਜੇਗਾ ਤੇ ਕਿਸਾਨਾਂ ਆੜ੍ਹਤੀਆਂ ਦੀ ਪੇ੍ਰਸ਼ਾਨੀ ਦੂਰ ਹੋਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਦੀਪਕ ਕੁਮਾਰ ਸੋਨੂੰ, ਲਖਵਿੰਦਰ ਸਿੰਘ ਲੱਖਾ ਓਪ ਚੇਅਰਮੈਨ ਬਲਾਕ ਸੰਮਤੀ ਫ਼ਰੀਦਕੋਟ, ਚੇਅਰਮੈਨ ਦਲਜੀਤ ਸਿੰਘ ਢਿੱਲੋਂ ਸਹਿਕਾਰੀ ਬੈਂਕਾਂ ਫ਼ਰੀਦਕੋਟ, ਸਰਪੰਚ ਬਲਜਿੰਦਰ ਸਿੰਘ ਔਲਖ, ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਟਿੱਕਾ ਸੰਧੂ, ਰਣਜੀਤ ਸਿੰਘ ਡੋਡ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ ਲੱਖਾ ਚੇਅਰਮੈਨ ਐਸ.ਸੀ ਵਿੰਗ, ਸਨੀ ਅਰੋੜਾ, ਸੰਦੀਪ ਗੁਲਾਟੀ, ਗੁਰਜੰਟ ਸਿੰਘ ਚੰਨੀਆਂ, ਗੁਰਸ਼ਵਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਸੁਖਵੀਰ ਮਰਾੜ੍ਹ, ਸੁਖਵਿੰਦਰ ਸਿੰਘ ਢਿੱਲੋਂ, ਹਰਬੀਰ ਸਿੰਘ ਢਿੱਲੋਂ, ਜੱਗਾ ਢਿੱਲੋਂ, ਭਗਵੰਤ ਸਿੰਘ ਢਿੱਲੋਂ, ਅਵਤਾਰ ਸਿੰਘ ਸੰਧੂ, ਕੁਲਦੀਪ ਸਿੰਘ ਮਾਨੀ ਸਿੰਘ ਵਾਲਾ, ਡਾ. ਜਗਤਾਰ ਸਿੰਘ, ਰੇਸ਼ਮ ਸਿੰਘ, ਰਾਜਵਿੰਦਰ ਸਿੰਘ ਸ਼ਿਮਰੇਵਾਲਾ, ਗੁਰਬਾਜ ਸਿੰਘ, ਹੈਪੀ ਸੰਧੂ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਡਿਗਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਤਾਇਕਵਾਂਡੋ ’ਚ ਦੋ ਤਗਮੇ ਜਿੱਤੇ ਅਗਲੀ ਖ਼ਬਰ ਸਪੀਕਰ ਸੰਧਵਾਂ ਨੇ ਮੀਂਹ ਤੇੇ ਗੜ੍ਹੇਮਾਰੀ ਕਾਰਨ ਨੁਕਸਾਨੀ ਝੋਨੇ ਦੀ ਫ਼ਸਲ ਦਾ ਲਿਆ ਜਾਇਜ਼ਾ
Ad Position 24