ਸ੍ਰੀ ਰਾਮ ਸੇਵਾ ਸੰਮਤੀ ਵਲੋਂ ਸ੍ਰੀ ਰਾਮਲੀਲਾ ਦਾ ਮੰਚਨ ਅੱਜ ਤੋਂ- ਤਿਆਰੀਆਂ ਮੁਕੰਮਲ
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ ਸ਼ਹਿਰ ਵਿਚ ਸਮੀ ਰਾਮਲੀਲਾ ਦੇ ਮੰਚਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੈੱਡ ਕਰਾਸ ਭਵਨ ਵਿਖੇ 11 ਅਕਤੂਬਰ ਤੋਂ ਸ੍ਰੀ ਰਾਮਲੀਲਾ ਦਾ ਮੰਚਨ ਸ਼ੁਰੂ ਹੋਵੇਗਾ, ਜਦਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ।
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਰਾਮ ਸੇਵਾ ਸੰਮਤੀ ਵਲੋਂ ਸ਼ਹਿਰ ਵਿਚ ਸਮੀ ਰਾਮਲੀਲਾ ਦੇ ਮੰਚਨ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੈੱਡ ਕਰਾਸ ਭਵਨ ਵਿਖੇ 11 ਅਕਤੂਬਰ ਤੋਂ ਸ੍ਰੀ ਰਾਮਲੀਲਾ ਦਾ ਮੰਚਨ ਸ਼ੁਰੂ ਹੋਵੇਗਾ, ਜਦਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਵੇਗਾ। ਸਮਾਗਮਾਂ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਸੰਮਤੀ ਵਲੋਂ ਸੱਦਾ ਪੱਤਰ ਦੇਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸੰਮਤੀ ਦੇ ਅਹੁਦੇਦਾਰਾਂ ਵਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਸਿੰਘ ਚਾਹਲ, ਸਕੱਤਰ ਵਿੱਕੀ ਰੁਪਾਣਾ ਅਤੇ ਭਾਜਪਾ ਦੇ ਬੁਲਾਰੇ ਮਿੰਕਲ ਬਜਾਜ ਸਮੇਤ ਹੋਰ ਪਤਵੰਤੇ ਸੱਜਣਾਂ ਨੂੰ ਸੱਦਾ ਪੱਤਰ ਸੌਂਪੇ ਗਏ। ਸੰਮਤੀ ਦੇ ਪ੍ਰਧਾਨ ਰਮਨ ਗਿਰਧਰ ਤੇ ਚੇਅਰਮੈਨ ਰਾਹੁਲ ਚੁੱਘ ਨੇ ਦੱਸਿਆ ਕਿ ਸ਼ਹਿਰ ਵਿਚ ਕਈ ਸਾਲਾਂ ਤੋਂ ਰਾਮਲੀਲਾ ਦਾ ਮੰਚਨ ਬੰਦ ਹੋਣ ਕਾਰਨ ਇਹ ਧਾਰਮਿਕ ਤੇ ਸੱਭਿਆਚਾਰਕ ਪਰੰਪਰਾ ਪ੍ਰਭਾਵਿਤ ਹੋ ਰਹੀ ਸੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪਰਿਵਾਰਾਂ ਸਮੇਤ ਸਮਾਗਮਾਂ ਵਿਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਰਾਮਲੀਲਾ ਦੀ ਸ਼ੁਰੂਆਤ ਮੌਕੇ ਖ਼ੂਨਦਾਨ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਸੰਜੀਵ ਖੇੜਾ, ਸੰਜੀਵ ਗਾਵੜੀ, ਐਡਵੋਕੇਟ ਸੰਜੀਵ ਗੁਪਤਾ, ਅੰਮ੍ਰਿਤ ਲਾਲ ਖੁਰਾਣਾ, ਸੁਰਿੰਦਰ ਧਵਨ, ਰਾਕੇਸ਼ ਬਾਬਾ ਵਾਟਸ, ਪ੍ਰੋਜੈਕਟ ਇੰਚਾਰਜ ਅਸ਼ਵਨੀ ਆਰੀਆ, ਕ੍ਰਿਸ਼ਨ ਕੁਮਾਰ ਬੰਟੀ ਗੋਇਲ, ਨੀਟੂ ਦੂਮੜਾ, ਰਾਜੇਸ਼ ਬਾਂਸਲ ਤੇ ਰਾਜੀਵ ਅਹੂਜਾ ਹਾਜ਼ਰ ਸਨ।