11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਪੰਜਾਬੀ ਸਾਹਿਤ ਸਭਾ ਵਲੋਂ ਕਵੀ ਪ੍ਰਗਟ ਗਿੱਲ ਬਾਗੀ ਨਾਲ ਰੂ-ਬਰੂ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਸਭਾ ਦੇ ਪ੍ਰਧਾਨ ਅਮਰ ਪਰਮਿੰਦਰਪ੍ਰੀਤ ਅਤੇ ਜਨਰਲ ਸਕੱਤਰ ਲਵਲੀ ਮਾਨ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਆਸਟਰੇਲੀਆ ਦੇ ਸਿਡਨੀ ਤੋਂ ਆਏ ਪੰਜਾਬੀ ਕਵੀ ਪ੍ਰਗਟ ਗਿੱਲ ਬਾਗੀ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਹਿਤਕਾਰਾਂ, ਕਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ।

Ad Position 21
No active advertisement
ਅਜੀਤ ਡੈਸਕ 11-10-2026
ਸ੍ਰੀ ਮੁਕਤਸਰ ਸਾਹਿਬ, 10 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵਲੋਂ ਸਭਾ ਦੇ ਪ੍ਰਧਾਨ ਅਮਰ ਪਰਮਿੰਦਰਪ੍ਰੀਤ ਅਤੇ ਜਨਰਲ ਸਕੱਤਰ ਲਵਲੀ ਮਾਨ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਆਸਟਰੇਲੀਆ ਦੇ ਸਿਡਨੀ ਤੋਂ ਆਏ ਪੰਜਾਬੀ ਕਵੀ ਪ੍ਰਗਟ ਗਿੱਲ ਬਾਗੀ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਹਿਤਕਾਰਾਂ, ਕਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਕਵੀ ਪ੍ਰਗਟ ਗਿੱਲ ਬਾਗੀ ਨੇ ਆਪਣੀ ਪੰਜਾਬੀ ਕਵਿਤਾ, ਸਾਹਿਤਕ ਸਫ਼ਰ ਅਤੇ ਕਾਵਿ-ਰਚਨਾਵਾਂ ਬਾਰੇ ਸਰੋਤਿਆਂ ਨਾਲ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਾਹਿਤ ਸਭਾ ਵਲੋਂ ਨਾਵਲਕਾਰ ਗੁਰਦੇਵ ਸਿੰਘ ਘਾਰੂ ਦੇ ਨਾਵਲ ‘ਆਤਮ ਨਿਰਭਰ’ ਨੂੰ ਲੋਕ-ਅਰਪਣ ਵੀ ਕੀਤਾ ਗਿਆ। ਸਮਾਗਮ ਦੌਰਾਨ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਾਹਿਤ ਸਭਾ ਦੇ ਕਾਨੂੰਨੀ ਸਲਾਹਕਾਰ ਸਰਦੂਲ ਸਿੰਘ ਬਰਾੜ ਨੇ ਨਿਭਾਈ। ਇਸ ਮੌਕੇ ਫ਼ਰੀਦਕੋਟ ਤੋਂ ਧਰਮ ਪ੍ਰਵਾਨਾ, ਜੀਤ ਕੰਮੇਆਣਾ, ਵਤਨਵੀਰ ਜ਼ਖ਼ਮੀ ਅਤੇ ਪਵਨ ਪੰਜਾਬੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਮੋਗਾ ਤੋਂ ਦੀਪਾ ਡਰੋਲੀ, ਹਰਭਜਨ ਸਿੰਘ ਸਰਪੰਚ ਅਤੇ ਫ਼ਿਲਮ ਨਿਰਦੇਸ਼ਕ ਦੇਵ ਪੰਜਾਬੀ ਵੀ ਸਮਾਗਮ ਵਿਚ ਸ਼ਾਮਿਲ ਹੋਏ। ਨਾਵਲਕਾਰ ਪਰਮਜੀਤ ਕਮਲਾ, ਜਸਵੀਰ ਫੀਰਾ, ਸਤੀਸ਼ ਭਲੂਰ, ਸੁਖਪ੍ਰੀਤ ਝੋਰੜ, ਕਰੀਮ ਸ਼ਾਹ ਅਤੇ ਮੁਖ਼ਤਿਆਰ ਸਿੰਘ ਵੰਗੜ ਸਮੇਤ ਹੋਰ ਸਾਹਿਤਕਾਰਾਂ ਨੇ ਵੀ ਆਪਣੀ ਹਾਜ਼ਰੀ ਲਵਾਈ। ਸਮਾਗਮ ਨੂੰ ਸਫ਼ਲ ਬਣਾਉਣ ਵਿਚ ਸਾਹਿਤ ਸਭਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਬਾਪੂ ਬਿੱਕਰ ਸਿੰਘ ਵਿਯੋਗੀ, ਸਰਪ੍ਰਸਤ ਸਰਪੰਚ ਗੁਰਪ੍ਰੀਤ ਸਿੰਘ ਫ਼ੌਜੀ ਖੋਖਰ, ਸੰਤੋਸ਼, ਸੁੱਖ ਸੰਧੂ, ਕਰਮਜੀਤ ਕੌਰ, ਬਲਦੇਵ ਇਕਵੰਨ, ਸੁਖਜਿੰਦਰ ਭੰਗਚੜੀ, ਸਰਬਜੀਤ ਸਿੰਘ ਸੰਗਰੂਰ, ਕੁਲਵੰਤ ਸਰੋਤਾ, ਹਰਦੇਵ ਹਮਦਰਦ, ਜਸਪਾਲ ਵਧਾਈਆਂ ਤੇ ਪੰਮਾ ਖੋਖਰ ਸਮੇਤ ਹੋਰ ਸਾਹਿਤ ਪ੍ਰੇਮੀਆਂ ਨੇ ਭੂਮਿਕਾ ਨਿਭਾਈ।
Ad Position 22
No active advertisement
ਪਿਛਲੀ ਖ਼ਬਰ ਪ੍ਰਿੰ. ਡਾ. ਰਾਜੇਸ਼ ਕੁਮਾਰ ਦੁਨੀਆ ਦੇ ਚੋਟੀ ਦੇ 2 ਫ਼ੀਸਦੀ ਵਿਗਿਆਨੀਆਂ ਦੀ ਸੂਚੀ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਰੁਪਾਣਾ ਵਿਖੇ ਕਈ ਪਰਿਵਾਰ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
Ad Position 24