11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਲਾਲ ਕੋਠੀ ਤੋਂ ਬਾਈਪਾਸ ਵਾਲੀ ਸੜਕ ਨੂੰ ਵਿਭਾਗ ਪੁੱਟ ਕੇ ਦੁਬਾਰਾ ਠੀਕ ਕਰਨ ਲੱਗਿਆ

ਗਿੱਦੜਬਾਹਾ, 10 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਲਾਲ ਕੋਠੀ ਤੋਂ ਗਿੱਦੜਬਾਹਾ-ਲੰਬੀ ਬਾਈਪਾਸ ਨੂੰ ਮਿਲਾਉਂਦੀ ਸੜਕ ਦਾ ਇਕ ਕਿੱਲੋਮੀਟਰ ਦਾ ਸੜਕੀ ਰਸਤਾ ਨਵਿਆਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀ.

Ad Position 21
No active advertisement
ਝੋਨੇ ਦੀ ਫ਼ਸਲ ਮੰਡੀ ’ਚ ਪੁੱਜੀ, ਪਰ ਨਾ ਖ਼ਰੀਦ ਏਜੰਸੀਆਂ ਪਹੁੰਚੀਆਂ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ 11-10-2026
ਗਿੱਦੜਬਾਹਾ, 10 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਲਾਲ ਕੋਠੀ ਤੋਂ ਗਿੱਦੜਬਾਹਾ-ਲੰਬੀ ਬਾਈਪਾਸ ਨੂੰ ਮਿਲਾਉਂਦੀ ਸੜਕ ਦਾ ਇਕ ਕਿੱਲੋਮੀਟਰ ਦਾ ਸੜਕੀ ਰਸਤਾ ਨਵਿਆਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪੀ.ਡਬਲਯੂ.ਡੀ. ਵਿਭਾਗ ਵਲੋਂ ਗਿੱਦੜਬਾਹਾ ਰਾਸ਼ਟਰੀ ਮਾਰਗ ਤੋਂ ਥਰਾਜਵਾਲਾ ਪਿੰਡ ਨੂੰ ਜਾਂਦੀ ਸੜਕ ਨੂੰ ਮਿਲਾਉਂਦਾ ਬਾਈਪਾਸ ਗਿੱਦੜਬਾਹਾ-ਲੰਬੀ ਸੜਕ ਤੱਕ ਬਣਿਆ ਹੋਇਆ ਹੈ। ਇਕ ਦਹਾਕੇ ਤੋਂ ਵੱਧ ਸਮਾਂ ਪਹਿਲਾਂ ਉਕਤ ਬਾਈਪਾਸ ਨਵਿਆਇਆ ਗਿਆ ਸੀ, ਪ੍ਰੰਤੂ ਗਿੱਦੜਬਾਹਾ ਲਾਲ ਕੋਠੀ ਤੋਂ ਪਿੱਛੇ ਉਕਤ ਸੜਕ ਦਾ ਸਿਰਫ਼ ਇਕ ਕਿੱਲੋਮੀਟਰ ਟੋਟਾ ਨਵਿਆਉਣ ਤੋਂ ਰਹਿ ਗਿਆ ਸੀ ਅਤੇ ਉਕਤ ਸੜਕੀ ਰਸਤਾ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਵਿਭਾਗ ਦੀ ਸਵੱਲੀ ਨਿਗ੍ਹਾ ਪਈ ਤਾਂ ਇਕ ਕਿੱਲੋਮੀਟਰ ਰਸਤਾ ਨਵਿਆਉਣ ਲਈ ਉਕਤ ਸੜਕ ’ਤੇ ਪ੍ਰੀਮਿਕਸ ਪਾਉਣ ਦਾ ਕਾਰਜ ਵਿੱਢਿਆ ਗਿਆ। ਪਿੰਡ ਥਰਾਜਵਾਲਾ ਵਾਸੀਆਂ ਨੇ ਸੜਕ ਦੇ ਮਿਆਰ ਸਬੰਧੀ ਮਾਮਲਾ ਉਠਾਇਆ ਤਾਂ ਵਿਭਾਗ ਹਰਕਤ ਵਿਚ ਆ ਗਿਆ। ਅਤੀ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਵਿਭਾਗ ਵਲੋਂ ਮੌਕੇ ’ਤੇ ਮੌਜੂਦ ਵਿਭਾਗ ਦੇ ਕਰਮਚਾਰੀ ਦਾ ਬਚਾਅ ਕਰਦਿਆਂ ਪਿਛਲੀ ਤਾਰੀਕ ਵਿਚ ਇਕ ਚਿੱਠੀ ਜਾਰੀ ਕਰਦੇ ਹੋਏ ਸੰਬੰਧਿਤ ਠੇਕੇਦਾਰ ਨੂੰ ਲਿਖਿਆ ਗਿਆ ਹੈ ਕਿ ਸੜਕ ਨਵਿਆਉਣ ਦਾ ਕੰਮ ਗੈਰ ਮਿਆਰੀ ਹੈ ਅਤੇ ਇਸ ਨੂੰ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਠੀਕ ਕੀਤਾ ਜਾਵੇ, ਜਿਸ ਉਪਰੰਤ ਕੁਝ ਥਾਵਾਂ ਤੋਂ ਸੜਕ ਪੁੱਟੀ ਕੇ ਦੁਬਾਰਾ ਬਣਾਈ ਜਾ ਰਹੀ ਹੈ। ਐਕਸੀਅਨ ਰੰਕਿਤ ਕੁਮਾਰ ਨੇ ਫ਼ੋਨ ’ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਤਾਂ ਤੁਰੰਤ ਸੰਬੰਧਿਤ ਪਾਰਟੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੌਕੇ ’ਤੇ ਜਾ ਕੇ ਬਾਰੀਕੀ ਨਾਲ ਤਕਨੀਕੀ ਪੜਤਾਲ ਅਨੁਸਾਰ ਨਿਸ਼ਾਨਦੇਹੀ ਕਰਦਿਆਂ ਸੜਕ ਨੂੰ ਪੁੱਟ ਕੇ ਦੁਬਾਰਾ ਬਣਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੁਪਾਣਾ ਵਿਖੇ ਕਈ ਪਰਿਵਾਰ ਹੋਏ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਅਗਲੀ ਖ਼ਬਰ ਪਿੰਡ ਗੁਰੂਸਰ ਵਿਖੇ ਨਸ਼ਾ ਰੋਕੂ ਕਮੇਟੀ ਨਾਲ ਡੀ.ਐੱਸ.ਪੀ. ਵਲੋਂ ਮੀਟਿੰਗ
Ad Position 24