ਸਟਾਰ ਨਾਈਟ ’ਚ ਕੁਲਵਿੰਦਰ ਬਿੱਲਾ ਦੀ ਗਾਇਕੀ ’ਤੇ ਝੂੰਮੇ ਦਰਸ਼ਕ
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਬੀਤੀ ਸ਼ਾਮ ਇੱਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੇ ਸਬੰਧ ਵਿਚ ਕਰਵਾਈ ਗਈ ਸਟਾਰ ਨਾਈਟ ਵਿਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸ਼ਿਰਕਤ ਕੀਤੀ। ਗਾਇਕ ਬਿੱਲਾ ਨੇ ਆਪਣੇ ਮਕਬੂਲ ਗੀਤਾਂ ‘ਮੇਰਾ ਦੇਸ਼ ਹੋਵੇ ਪੰਜਾਬ’, ‘ਜ਼ਿੰਦਗੀ ਫੇਰ ਦੁਬਾਰਾ ਮਿਲਣੀ ਐ ਕੇ ਨਹੀਂ’, ‘ਸਾਡਾ ਹੋ ਜਾਂਦਾ ਜੀਹਨੂੰ ਮਿਲ ਲੈਨੇ ਆ’ ਨਾਲ ਹਜ਼ਾਰਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ।
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ)-ਬੀਤੀ ਸ਼ਾਮ ਇੱਥੋਂ ਦੀ ਨਵੀਂ ਦਾਣਾ ਮੰਡੀ ਵਿਖੇ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ 2026 ਦੇ ਸਬੰਧ ਵਿਚ ਕਰਵਾਈ ਗਈ ਸਟਾਰ ਨਾਈਟ ਵਿਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਸ਼ਿਰਕਤ ਕੀਤੀ। ਗਾਇਕ ਬਿੱਲਾ ਨੇ ਆਪਣੇ ਮਕਬੂਲ ਗੀਤਾਂ ‘ਮੇਰਾ ਦੇਸ਼ ਹੋਵੇ ਪੰਜਾਬ’, ‘ਜ਼ਿੰਦਗੀ ਫੇਰ ਦੁਬਾਰਾ ਮਿਲਣੀ ਐ ਕੇ ਨਹੀਂ’, ‘ਸਾਡਾ ਹੋ ਜਾਂਦਾ ਜੀਹਨੂੰ ਮਿਲ ਲੈਨੇ ਆ’ ਨਾਲ ਹਜ਼ਾਰਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਆਪਣੇ ਅਨੇਕਾਂ ਗੀਤਾਂ ਨਾਲ ਗਾਇਕ ਨੇ ਦਰਸ਼ਕਾਂ ਨੂੰ ਲੰਮਾ ਸਮਾਂ ਝੂੰਮਣ ਲਗਾਇਆ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀ ਤੇ ਰਾਜਨੀਤਿਕ ਆਗੂ ਵੀ ਬਿੱਲੇ ਦੇ ਗੀਤਾਂ ’ਤੇ ਨੱਚਦੇ ਨਜ਼ਰ ਆਏ। ਹਜ਼ਾਰਾਂ ਦਰਸ਼ਕਾਂ ਨੇ ਦੇਰ ਰਾਤ ਤੱਕ ਇਸ ਸਟਾਰ ਨਾਈਟ ਦਾ ਆਨੰਦ ਮਾਣਿਆ। ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐਸ.ਐਸ.ਪੀ ਸ.ਗੁਰਬੰਸ ਸਿੰਘ ਬੈਂਸ, ਬੀਬੀ ਬੇਅੰਤ ਕੌਰ ਸੇਖੋਂ, ਐਡਵੋਕੇਟ ਬਰਿੰਦਰ ਸਿੰਘ ਸੰਧਵਾਂ, ਸੰਦੀਪ ਧਾਲੀਵਾਲ ਸੂਚਨਾ ਕਮਿਸ਼ਨਰ ਪੰਜਾਬ, ਗਗਨਦੀਪ ਸਿੰਘ ਧਾਲੀਵਾਲ ਚੇਅਰਮੈਨ ਨਗਰ ਸੁਧਾਰ ਟਰੱਸਟ, ਵਧੀਕ ਡਿਪਟੀ ਕਮਿਸ਼ਨਰ (ਜ) ਕੇਸ਼ਵ ਗੋਇਲ, ਵਧੀਕ ਡਿਪਟੀ ਕਮਿਸ਼ਨਰ ਸੰਦੀਪ ਮਲਹੋਤਰਾ, ਐਸ.ਡੀ.ਐਮ ਪੁਨੀਤ ਸ਼ਰਮਾ, ਐਸ.ਡੀ.ਐਮ ਕੋਟਕਪੂਰਾ ਰਜਿੰਦਰ ਸਿੰਘ, ਐਸ.ਡੀ.ਐਮ. ਜੈਤੋ ਵਿਕਰਮਜੀਤ, ਨਵਦੀਪ ਸਿੰਘ ਗਿੱਲ ਡਿਪਟੀ ਡਾਇਰੈਕਟਰ ਲੋਕ ਸੰਪਰਕ, ਲਵਪ੍ਰੀਤ ਕੌਰ, ਡੀ.ਆਰ.ਓ ਆਦਿ ਵੀ ਹਾਜ਼ਰ ਸਨ।