ਮੁਲਾਜ਼ਮਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਰਦਾਨ ਸਾਬਿਤ ਹੋ ਰਹੀ ਹੈ ਈ.ਐਸ.ਆਈ.ਸੀ ਡਿਸਪੈਂਸਰੀ
ਕੋਟਕਪੂਰਾ, 18 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਫੋਕਲ ਪੁਆਇਟ ’ਚ ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵਲੋਂ ਈ. ਐਸ.
ਕੋਟਕਪੂਰਾ, 18 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਫੋਕਲ ਪੁਆਇਟ ’ਚ ਕਿਰਤ ਅਤੇ ਰੁਜ਼ਗਾਰ ਮੰਤਰਾਲਾ, ਭਾਰਤ ਸਰਕਾਰ ਵਲੋਂ ਈ.ਐਸ.ਆਈ.ਸੀ ਡਿਸਪੈਂਸਰੀ ਕੰਪਲੈਕਸ ਵਿਖੇ ਵੱਖ-ਵੱਖ ਅਦਾਰਿਆਂ ’ਚ ਕੰਮ ਕਰਦੇ ਪੱਕੇ ਮੁਲਾਜ਼ਮਾਂ ਨੂੰ ਸਿਹਤ ਸਹੂਲਤਾਂ ਦੇਣ ਨਾਲ ਵਰਦਾਨ ਸਾਬਿਤ ਹੋ ਰਹੀ ਹੈ। ਇਸ ਸਬੰਧੀ ਫਾਰਮਾਸਿਸਟ ਅਨਿਲ ਸਿੰਗਲਾ ਨੇ ਦੱਸਿਆ ਕਿ ਡਿਸਪੈਂਸਰੀ ’ਚ ਰੋਜ਼ਾਨਾ 55 ਤੋਂ 60 ਲੋਕਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਵਧੀਆਂ ਦਿਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਇਹ ਡਿਸਪੈਂਸਰੀਆਂ ਪੂਰੇ ਪੰਜਾਬ ’ਚ 80 ਦੇ ਕਰੀਬ ਹਨ, ਜ਼ਿਲ੍ਹਾ ਫ਼ਰੀਦਕੋਟ ’ਚ ਕੇਵਲ ਕੋਟਕਪੂਰਾ ਵਿਖੇ ਹੀ ਹੈ, ਜਿਸ ਵਿਚੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਅਦਾਰਿਆਂ ’ਚ ਕੰਮ ਕਰਦੇ ਈ.ਐਸ.ਆਈ.ਸੀ ਕਾਰਡ ਹੋਲਡਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਇਲਾਜ ਲਈ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਇਹੇ ਸਕੀਮ ਅਧੀਨ ਆਉਂਦੇ ਮੁਲਾਜ਼ਮਾਂ ਦੀ ਜਾਂਚ ਸਵੇਰੇ ਅੱਠ ਵਜੇ ਤੋਂ ਦੁਪਹਿਰ 2 ਵਜੇ ਤੱਕ ਕੀਤੀ ਜਾਂਦੀ ਹੈ। ਇਸ ਡਿਸਪੈਂਸਰੀ ’ਚ ਦੋ ਡਾਕਟਰ, ਦੋ ਫਾਰਮਾਸਿਸਟ ਦੀ ਪੋਸਟ ਹੈ, ਪਰ ਇੱਥੇ ਇਕ ਫਾਰਮਾਸਿਸਟ, ਕਲਰਕ ਅਤੇ ਵਾਰਡ ਅਟੈਂਡਿਟ ਹੀ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਵਿਚ ਇੰਨਵਰਟਰ, ਸਾਫ਼ ਪਾਣੀ ਪੀਣ ਲਈ ਆਰ.ਓ ਅਤੇ ਫਰਨੀਚਰ ਤੇ ਕੁਰਸੀਆਂ ਦੀ ਵੱਡੀ ਘਾਟ ਹੈ ਜਿਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਗਈ ਹੈ।