ਇਕ ਸਾਲ ਤੋਂ ਬੰਦ ਪਿਆ ਫੋਕਲ ਪੁਆਇੰਟ ਦਾ ਵਾਟਰ ਵਰਕਸ ਬਣਿਆ ਸੱਪਾਂ ਦਾ ਟਿਕਾਣਾ
ਕੋਟਕਪੂਰਾ, 18 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਫੋਕਲ ਪੁਆਇੰਟ ਵਿਖੇ ਬਣੇ ਵਾਟਰ ਵਰਕਸ ਪਿਛਲੇ ਇਕ ਸਾਲ ਤੋਂ ਬੰਦ ਪਏ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਜਾਣਕਾਰੀ ਅਨੁਸਾਰ ਵਾਟਰ ਵਰਕਸ ’ਚ ਪਾਣੀ ਸਟੋਰ ਕਰਨ ਲਈ ਬਣੀਆਂ ਗੋਲ ਟੈਂਕੀਆਂ ਤੇ ਫਿਲਟਰ ਪਲਾਂਟ ’ਚ ਕੂੜਾ ਕਰਕਟ ਭਰਿਆ ਪਿਆ ਹੋਣ ਕਰਕੇ ਸੱਪਾ ਦਾ ਟਿਕਾਣਾ ਬਣਕੇ ਰਹਿ ਗਿਆ ਹੈ।
ਕੋਟਕਪੂਰਾ, 18 ਸਤੰਬਰ (ਹਰਪ੍ਰੀਤ ਸਿੰਘ ਚਾਨਾ)-ਸਥਾਨਕ ਫੋਕਲ ਪੁਆਇੰਟ ਵਿਖੇ ਬਣੇ ਵਾਟਰ ਵਰਕਸ ਪਿਛਲੇ ਇਕ ਸਾਲ ਤੋਂ ਬੰਦ ਪਏ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ। ਜਾਣਕਾਰੀ ਅਨੁਸਾਰ ਵਾਟਰ ਵਰਕਸ ’ਚ ਪਾਣੀ ਸਟੋਰ ਕਰਨ ਲਈ ਬਣੀਆਂ ਗੋਲ ਟੈਂਕੀਆਂ ਤੇ ਫਿਲਟਰ ਪਲਾਂਟ ’ਚ ਕੂੜਾ ਕਰਕਟ ਭਰਿਆ ਪਿਆ ਹੋਣ ਕਰਕੇ ਸੱਪਾ ਦਾ ਟਿਕਾਣਾ ਬਣਕੇ ਰਹਿ ਗਿਆ ਹੈ। ਵਾਟਰ ਵਰਕਸ ਦੇ ਮੁਲਾਜ਼ਮ ਮਹਿੰਦਰ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਅਤੇ ਹੋਰ ਖੇਤਰਾਂ ਵਿਖੇ ਪਾਣੀ ਦੀਆਂ ਨਵੀਆਂ ਪਾਈਪਾਂ ਪਾਉਣ ਕਾਰਨ ਪਿਛਲੇ ਇਕ ਸਾਲ ਤੋਂ ਵਾਟਰ ਵਰਕਸ ਨੂੰ ਬੰਦ ਕਰ ਦਿੱਤਾ ਗਿਆ ਸੀ। ਜਦੋਂ ਇਸ ਨੂੰ ਚਲਾਇਆ ਜਾਵੇਗਾ ਉਸ ਸਮੇਂ ਪਾਣੀ ਸਟੋਰ ਕਰਨ ਵਾਲੇ ਟੈਂਕ ਅਤੇ ਫਿਲਟਰ ਪਲਾਂਟ ਦੀ ਸਫ਼ਾਈ ਕਰਵਾਈ ਜਾਵੇਗੀ। ਫੋਕਲ ਪੁਆਇੰਟ ਤੇ ਵੱਖ-ਵੱਖ ਫੈਕਟਰੀਆਂ ’ਚ ਕੰਮ ਕਰਦੇ ਬ੍ਰਿਜ ਲਾਲ, ਨੀਲੂ ਸਿੰਘ, ਹਰਦੇਵ ਸਿੰਘ ਨੇ ਦੱਸਿਆ ਕਿ ਵਾਟਰ ਵਰਕਸ ਦਾ ਪਾਣੀ ਨਾ ਆਉਣ ਕਾਰਨ ਉਹ ਪਾਣੀ ਪੀਣ ਲਈ ਆਰ.ਓ ਪਲਾਂਟ ਤੋਂ ਪਾਣੀ ਲੈ ਕੇ ਆਉਂਦੇ ਹਨ। ਰਾਜਵਿੰਦਰ ਸਿੰਘ ਜੇਈ ਨੇ ਦੱਸਿਆ ਕਿ ਇਸ ਨੂੰ ਚਾਲੂ ਕਰਨ ਲਈ ਉੱਚ ਅਧਿਕਾਰੀਆਂ ਵਲੋਂ ਪ੍ਰਪੋਜ਼ਲ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾ ਰਹੀ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਭਰਾ ਬੀਰਇੰਦਰ ਸਿੰਘ ਨੇ ਕਿਹਾ ਕਿ ਬਹੁਤ ਜਲਦੀ ਇਸ ਵਾਟਰ ਵਰਕਸ ਨੂੰ ਚਲਾਇਆ ਜਾ ਰਿਹਾ ਹੈ।