ਸਹਿਕਾਰੀ ਬੈਂਕ, ਕੋਟ ਸੁਖੀਆ ਵਿਖੇ ਵਿੱਤੀ ਅਤੇ ਡਿਜੀਟਲ ਸਾਖਰਤਾ ਕੈਂਪ ਲਗਾਇਆ
ਪੰਜਗਰਾਈਂ ਕਲਾਂ, 28 ਅਗਸਤ (ਸੁਖਮੰਦਰ ਸਿੰਘ ਬਰਾੜ)-ਫ਼ਰੀਦਕੋਟ ਸਹਿਕਾਰੀ ਬੈਂਕ ਦੀ ਕੋਟ ਸੁਖੀਆ ਸ਼ਾਖਾ ਵਿਖੇ ਬ੍ਰਾਂਚ ਮੈਨੇਜਰ ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਵਿੱਤੀ ਅਤੇ ਡਿਜ਼ੀਟਲ ਸਾਖਰਤਾ ਕੈਂਪ ਲਗਾਇਆ ਗਿਆ। ਜਿਸ ਵਿਚ ਜ਼ਿਲ੍ਹਾ ਮੈਨੇਜਰ ਆਸ਼ੂ ਗੁਪਤਾ ਮੁੱਖ ਮਹਿਮਾਨ ਅਤੇ ਮੁੱਖ ਦਫ਼ਤਰ ਪ੍ਰਬੰਧਕ ਰਮਨ ਸਿੰਗਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਕ
ਕੋਟ ਸੁਖੀਆ ਵਿਖੇ ਸਹਿਕਾਰੀ ਸਭਾ ’ਚ ਲਗਾਏ ਗਏ ਵਿੱਤੀ ਅਤੇ ਡਿਜ਼ੀਟਲ ਸਾਖ਼ਰਤਾ ਕੈਂਪ ਨੂੰ ਸੰਬੋਧਨ ਕਰਦੇ ਹੋਏ ਬੈਂਕ ਦੇ ਉੱਚ ਅਧਿਕਾਰੀ। ਤਸਵੀਰ : ਸੁਖਮੰਦਰ ਸਿੰਘ ਬਰਾੜ
29-08-2026
ਪੰਜਗਰਾਈਂ ਕਲਾਂ, 28 ਅਗਸਤ (ਸੁਖਮੰਦਰ ਸਿੰਘ ਬਰਾੜ)-ਫ਼ਰੀਦਕੋਟ ਸਹਿਕਾਰੀ ਬੈਂਕ ਦੀ ਕੋਟ ਸੁਖੀਆ ਸ਼ਾਖਾ ਵਿਖੇ ਬ੍ਰਾਂਚ ਮੈਨੇਜਰ ਮੁਨੀਸ਼ ਕੁਮਾਰ ਦੀ ਅਗਵਾਈ ਹੇਠ ਵਿੱਤੀ ਅਤੇ ਡਿਜ਼ੀਟਲ ਸਾਖਰਤਾ ਕੈਂਪ ਲਗਾਇਆ ਗਿਆ। ਜਿਸ ਵਿਚ ਜ਼ਿਲ੍ਹਾ ਮੈਨੇਜਰ ਆਸ਼ੂ ਗੁਪਤਾ ਮੁੱਖ ਮਹਿਮਾਨ ਅਤੇ ਮੁੱਖ ਦਫ਼ਤਰ ਪ੍ਰਬੰਧਕ ਰਮਨ ਸਿੰਗਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਕੈਂਪ ਦੇ ਆਰੰਭਕ ਦੌਰ ਦੌਰਾਨ ਬ੍ਰਾਂਚ ਸਹਾਇਕ ਮੈਨੇਜਰ ਜਸਪ੍ਰੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਜ਼ਿਲ੍ਹਾ ਮੈਨੇਜਰ ਆਸ਼ੂ ਗੁਪਤਾ ਨੇ ਜੇ.ਐਲ.ਜੀ ਸਮੂਹਾਂ, ਬੱਚਤ ਖਾਤਿਆਂ, ਆਰ.ਡੀਜ਼, ਪ੍ਰਧਾਨ ਮੰਤਰੀ ਬੀਮਾ ਯੋਜਨਾ ਅਤੇ ਔਰਤਾਂ ਅਤੇ ਪਿੰਡ ਵਾਸੀਆਂ ਲਈ ਉਪਲਬਧ ਰੁਜ਼ਗਾਰ ਲਈ ਸਰਕਾਰੀ ਕਰਜ਼ਾ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਗੁਪਤਾ ਨੇ ਮੋਬਾਈਲ ਫੋਨ ਦੀ ਸਹੀ ਵਰਤੋਂ ਬਾਰੇ ਵੀ ਸਲਾਹ ਦਿੱਤੀ, ਬੱਚਿਆਂ ਨੂੰ ਮੋਬਾਈਲ ਫੋਨ ਦੇਣ ਤੋਂ ਸਾਵਧਾਨ ਕੀਤਾ ਅਤੇ ਜ਼ਿੰਮੇਵਾਰ ਵਰਤੋਂ ਬਾਰੇ ਜਾਣਕਾਰੀ ਦਿੱਤੀ। ਬ੍ਰਾਂਚ ਮੈਨੇਜਰ ਮੁਨੀਸ਼ ਕੁਮਾਰ ਅਤੇ ਸਹਾਇਕ ਮੈਨੇਜਰ ਜਸਪ੍ਰੀਤ ਸਿੰਘ ਨੇ ਕੈਂਪ ਵਿਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਰ ਪੰਚ ਬਲਰਾਜ ਸਿੰਘ, ਸਕੱਤਰ ਬਲਕਰਨ ਸਿੰਘ ਅਤੇ ਕੋਟ ਸੁਖੀਆ ਸਹਿਕਾਰੀ ਸਭਾ ਦੇ ਕਮੇਟੀ ਮੈਂਬਰ, ਸਕੱਤਰ ਗੁਰਵਿੰਦਰ ਸਿੰਘ ਅਤੇ ਢੁੱਡੀ ਸਹਿਕਾਰੀ ਸਭਾ ਦੇ ਕਮੇਟੀ ਮੈਂਬਰ, ਸੁਰੱਖਿਆ ਅਧਿਕਾਰੀ ਮੰਗਲ ਸਿੰਘ, ਸੁਮਨ ਕਟਾਰੀਆ, ਸੁਰਜੀਤ ਸਿੰਘ, ਗ੍ਰਾਮ ਪੰਚਾਇਤ ਮੈਂਬਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।