29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਹਰਚਰਨ ਸਿੰਘ ਬਾਠ ਕਰੀਰਵਾਲੀ ਜ਼ਿਲ੍ਹਾ ਫ਼ਰੀਦਕੋਟ ਦੇ ਮੀਤ ਪ੍ਰਧਾਨ ਨਿਯੁਕਤ

ਜੈਤੋ, 28 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਸਵ. ਸੁਖਦੇਵ ਸਿੰਘ ਬਾਠ ਕਰੀਰਵਾਲੀ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛੋਟੇ ਭਰਾ ਹਰਚਰਨ ਸਿੰਘ ਬਾਠ ਕਰੀਰਵਲੀ ਸਾਬਕਾ ਸਰਪੰਚ ਨੂੰ ਜ਼ਿਲ੍ਹਾ ਫਰੀਦਕੋਟ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 29-08-2026
ਜੈਤੋ, 28 ਅਗਸਤ (ਗੁਰਮੀਤਪਾਲ ਰੋੜੀਕਪੂਰਾ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਪਾਰਟੀ ਦੀਆਂ ਜਥੇਬੰਦਕ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਸਵ. ਸੁਖਦੇਵ ਸਿੰਘ ਬਾਠ ਕਰੀਰਵਾਲੀ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਛੋਟੇ ਭਰਾ ਹਰਚਰਨ ਸਿੰਘ ਬਾਠ ਕਰੀਰਵਲੀ ਸਾਬਕਾ ਸਰਪੰਚ ਨੂੰ ਜ਼ਿਲ੍ਹਾ ਫਰੀਦਕੋਟ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਨਿਯੁਕਤੀ ਪੱਤਰ ਰਾਹੀਂ ਹਰਚਰਨ ਸਿੰਘ ਬਾਠ ਕਰੀਰਵਾਲੀ ਨੂੰ ਇਹ ਨਵੀਂ ਜ਼ਿੰਮੇਵਾਰੀ ਸੌਂਪੀ ਗਈ। ਪਾਰਟੀ ਆਗੂਆਂ ਨੇ ਆਸ ਪ੍ਰਗਟਾਈ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਗੇ। ਉਨ੍ਹਾ ਦੀ ਇਸ ਨਿਯੁਕਤੀ ਨਾਲ ਇਲਾਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਵਰਕਰਾਂ ਵਲੋਂ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਨਿਯੁਕਤੀ ’ਤੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ, ਮਨਤਾਰ ਸਿੰਘ ਬਰਾੜ ਕੋਰ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਸ਼ੇਰ ਸਿੰਘ ਮੰਡਵਲਾ ਜ਼ਿਲ੍ਹਾ ਜਥੇਦਾਰ, ਜ਼ੈਲਦਾਰ ਯਾਦਵਿੰਦਰ ਸਿੰਘ ਯਾਦੀ, ਬਲਕਾਰ ਸਿੰਘ ਬਰਾੜ ਗੋਨੇਆਣਾ ਕੋਆਰਡੀਨੇਟਰ ਹਲਕਾ ਜੈਤੋ, ਕੋਰ ਕਮੇਟੀ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ, ਭੁਪਿੰਦਰ ਸਿੰਘ ਲਾਲੀ ਬਾਦਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਬਲਵੰਤ ਸਿੰਘ ਬਰਾੜ ਕਰੀਰਵਾਲੀ ਬਲਾਕ ਪ੍ਰਧਾਨ ਚੰਦਭਾਨ, ਰਾਜਪਾਲ ਸਿੰਘ ਬਰਾੜ ਰਾਮੂਵਾਲਾ ਬਲਾਕ ਪ੍ਰਧਾਨ ਰੋੜੀਕਪੂਰਾ, ਅਮਰਪ੍ਰੀਤ ਸਿੰਘ ਪਾਲੀ ਢਿੱਲੋਂ ਬਲਾਕ ਪ੍ਰਧਾਨ ਬਰਗਾੜੀ, ਗੁਰਤੇਗਪਾਲ ਸਿੰਘ ਸੀਰਾ ਬਰਾੜ ਬਲਾਕ ਪ੍ਰਧਾਨ ਦਿਹਾਤੀ ਜੈਤੋ, ਬਲਾਕ ਪੰਜਗਰਾਈਂ ਦੇ ਪ੍ਰਧਾਨ ਮਨਦੀਪ ਸਿੰਘ ਰੂਬੀ ਬਰਾੜ, ਲਾਲੀ ਬਾਦਲ, ਗੁਰਵਿੰਦਰ ਸਿੰਘ ਬਰਾੜ ਰੋੜੀਕਪੂਰਾ, ਕੁਲਵੰਤ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ, ਗੁਰਦੇਵ ਸਿੰਘ ਬਰਾੜ ਸਾਬਕਾ ਸਰਪੰਚ ਰੋੜੀਕਪੂਰਾ, ਸਤਵਿੰਦਰ ਸਿੰਘ ਬਰਾੜ ਰੋੜੀਕਪੂਰਾ, ਜਸਵਿੰਦਰ ਸਿੰਘ ਘੱਪਾ ਭਾਊ ਰੋੜੀਕਪੂਰਾ, ਬਲਾਕ ਰੋੜੀਕਪੂਰਾ ਦੇ ਯੂਥ ਪ੍ਰਧਾਨ ਸੁਖਜਿੰਦਰ ਸਿੰਘ ਧਾਲੀਵਾਲ ਰਾਮੇਆਣਾ, ਸਿੰਕਦਰ ਸਿੰਘ ਗਿੱਲ ਸਾਬਕਾ ਸਰਪੰਚ ਰਾਮੇਆਣਾ, ਪ੍ਰੇਮਜੀਤ ਸਿੰਘ ਔਲਖ ਰਾਮੇਆਣਾ, ਬਲਵਿੰਦਰ ਸਿੰਘ ਮਲਹੋਤਰਾ ਰਾਮੇਆਣਾ, ਨਿਰਮਲ ਸਿੰਘ ਨਿੰਮਾ ਵੜਿੰਗ ਬਲਾਕ ਪ੍ਰਧਾਨ ਬਾਜਾਖਾਨਾ, ਸਾਬਕਾ ਐਮ.ਸੀ. ਜਸਪਾਲ ਸਿੰਘ ਕਾਟਾ ਬਲਾਕ ਪ੍ਰਧਾਨ ਜੈਤੋ-2, ਕੁਲਦੀਪ ਸਿੰਘ ਢਿੱਲੋਂ ਬਾਜਾਖਾਨਾ ਯੂਥ ਸਰਕਲ ਪ੍ਰਧਾਨ, ਜਤਿੰਦਰ ਸਿੰਘ ਵਿੱਕੀ ਜਟਾਣਾ ਬਲਾਕ ਯੂਥ ਪ੍ਰਧਾਨ ਬਰਗਾੜੀ, ਜਗਸੀਰ ਸਿੰਘ ਢਿੱਲੋਂ ਬਾਜਾਖਾਨਾ, ਬਿੱਟੂ ਸਿੰਘ ਸਾਬਕਾ ਸਰਪੰਚ ਦਲ ਸਿੰਘ ਵਾਲਾ, ਗੁਰਚਰਨ ਸਿੰਘ ਐਮ.ਸੀ., ਸੰਦੀਪ ਸਿੰਘ ਔਲਖ ਰਾਮੇਆਣਾ, ਸੁਖਪ੍ਰੀਤ ਸਿੰਘ ਬਰਾੜ ਪੰਜਗਰਾਈਂ, ਗੁਰਮੀਤ ਸਿੰਘ ਬਰਾੜ ਕਰੀਰਵਾਲੀ, ਜੱਗਾ ਸਿੰਘ ਸੰਧੂ ਚੈਨਾ, ਬਲਤੇਜ ਸਿੰਘ ਚਾਹਿਲ ਚੈਨਾ, ਗਗਨ ਮਾਨ (ਰਾਮੂਵਾਲਾ), ਬੰਟੀ ਨੰਬਰਦਾਰ ਰਾਮੂਵਾਲਾ, ਹਰਮੰਦਰ ਸਿੰਘ ਜੈਤੋ (ਬੀ.ਸੀ. ਸਰਕਲ ਪ੍ਰਧਾਨ), ਕੇਵਲ ਸਿੰਘ (ਦਲ ਸਿੰਘ ਵਾਲਾ), ਜਗਮੀਤ ਸਿੰਘ ਬਰਾੜ ਚੈਨਾ, ਸੁਖਪਾਲ ਸ਼ਰਮਾ ਚੈਨਾ, ਦਵਿੰਦਰਪਾਲ ਸਿੰਘ ਭੁੱਲਰ, ਗੁਰਮੀਤ ਸਿੰਘ ਬਰਾੜ, ਕੁਲਦੀਪ ਸਿੰਘ ਬਰਾੜ ਚੈਨਾ, ਸੁਖਪਾਲ ਸਿੰਘ ਵਧਵਾ ਚੈਨਾ, ਅੰਮ੍ਰਿਤ ਸਿੰਘ ਅਤੇ ਪ੍ਰਭਦੀਪ ਸਿੰਘ ਰਾਊਵਾਲਾ ਪ੍ਰਧਾਨ ਆਈ.ਟੀ.ਵਿੰਗ ਆਦਿ ਵਲੋਂ ਬਾਠ ਪਰਿਵਾਰ ਕਰੀਰਵਾਲੀ ਨੂੰ ਮੁਬਾਰਕਬਾਦ ਦਿੰਦਿਆਂ ਪਰਾਟੀ ਹਾਈਕਮਾਂਡ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸਰਪੰਚ ਕੁਲਬੀਰ ਸਿੰਘ ਢਿੱਲੋਂ ਨਮਿਤ ਸ਼ਰਧਾਂਜਲੀ ਸਮਾਰੋਹ ਹੋਇਆ ਅਗਲੀ ਖ਼ਬਰ ਸੰਤ ਮੋਹਨ ਦਾਸ ਸਕੂਲ ਨੇ ਜੂਡੋ ਅਤੇ ਕੁਰਾਸ਼ ਖ਼ੇਡ ਮੁਕਾਬਲਿਆਂ ’ਚ ਮੱਲਾਂ ਮਾਰੀਆਂ
Ad Position 24