ਸੈਸ਼ਨ ਜੱਜ ਦੀ ਕੋਠੀ ’ਚ ਕੰਧ ਟੱਪ ਕੇ ਦਾਖ਼ਲ ਹੋਇਆ ਸ਼ੱਕੀ ਕਾਬੂ
ਫ਼ਰੀਦਕੋਟ , 21 ਅਗਸਤ ( ਸਰਬਜੀਤ ਸਿੰਘ )- ਸਥਾਨਕ ਤਲਵੰਡੀ ਰੋਡ ’ ਤੇ ਸ਼ੈਸ਼ਨ ਹਾਊਸ ਵਿਚ ਰੇਲਵੇ ਸਟੇਸ਼ਨ ਵਾਲੇ ਪਾਸਿਉਂ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕਸ਼ਿਸ਼ ਕਰਦੇ ਇਕ ਸ਼ੱਕੀ ਵਿਅਕਤੀ ਨੂੰ ਚੌਂਕੀਦਾਰ ਵਲੋਂ ਗਾਰਦ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ । ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਪੁਲਿਸ ਕੋਲ ਦਿੱਤਾ ਗਿਆ ਹੈ ।
ਫ਼ਰੀਦਕੋਟ , 21 ਅਗਸਤ ( ਸਰਬਜੀਤ ਸਿੰਘ )- ਸਥਾਨਕ ਤਲਵੰਡੀ ਰੋਡ ’ ਤੇ ਸ਼ੈਸ਼ਨ ਹਾਊਸ ਵਿਚ ਰੇਲਵੇ ਸਟੇਸ਼ਨ ਵਾਲੇ ਪਾਸਿਉਂ ਕੰਧ ਟੱਪ ਕੇ ਅੰਦਰ ਵੜ੍ਹਨ ਦੀ ਕਸ਼ਿਸ਼ ਕਰਦੇ ਇਕ ਸ਼ੱਕੀ ਵਿਅਕਤੀ ਨੂੰ ਚੌਂਕੀਦਾਰ ਵਲੋਂ ਗਾਰਦ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ । ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਪੁਲਿਸ ਕੋਲ ਦਿੱਤਾ ਗਿਆ ਹੈ । ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ । ਪ੍ਰਾਪਤ ਸੂਚਨਾ ਅਨੁਸਾਰ ਤਰਸੇਮ ਚੰਦ ਚੌਂਕੀਦਾਰ ਵਲੋਂ ਪੁਲਿਸ ਨੂੰ ਬਿਆਨ ਲਿਖਵਾਇਆ ਗਿਆ ਹੈ ਕਿ ਉਹ ਸ਼ੈਸ਼ਨ ਜੱਜ ਦੀ ਰਿਹਾਇਸ਼ ਫ਼ਰੀਦਕੋਟ ਦੇ ਸ਼ੈਸ਼ਨ ਹਾਊਸ ਵਿਚ ਚੌਂਕੀਦਾਰ ਦੀ ਸੇਵਾ ਨਿਭਾਉਂਦਾ ਹੈ । ਸਵੇਰੇ ਇਕ ਮੋਨਾ ਨੌਜਵਾਨ ਰੇਲਵੇ ਸਟੇਸ਼ਨ ਵਾਲੇ ਪਾਸੇ ਤੋਂ ਕੰਧ ਟੱਪ ਕੇ ਕੋਠੀ ਅੰਦਰ ਦਾਖਲ ਹੋਣ ਲੱਗਾ ਤਾਂ ਉਸ ਨੂੰ ਗਾਰਦ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਗਿਆ । ਜਿਸ ਨੇ ਚੋਰੀ ਕਰਨ ਦੀ ਨੀਯਤ ਨਾਲ ਕੰਧ ਟੱਪ ਕੇ ਦਾਖਲ ਹੋ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਹੈ । ਸਹਾਇਕ ਥਾਣੇਦਾਰ ਗੁਰਦਿੱਤ ਸਿੰਘ ਨੇ ਦੱਸਿਆ ਕਿ ਚੌਂਕੀਦਾਰ ਦੇ ਬਿਆਨਾਂ ਦੇ ਆਧਾਰ ’ ਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਮਲਕੀਤ ਸਿੰਘ ਵਾਸੀ ਧੂੜਕੋਟ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀ ਤੋਂ ਪੁੱਛਗਿੱਛ ਜਾਰੀ ਹੈ ।