27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਗੁਰੂ ਗੋਬਿੰਦ ਸਿੰਘ ਐਵੇਨਿਊ ’ਚ ਸੀਵਰੇਜ ਜਾਮ ਹੋਣ ਕਾਰਨ ਸੜਕ ’ਤੇ ਘੁੰਮ ਰਿਹੈ ਗੰਦਾ ਪਾਣੀ

ਜਲੰਧਰ, 26 ਨਵੰਬਰ (ਮੋਹਿਤ ਸਿੰਘ)- ਵਿਧਾਨ ਸਭਾ ਹਲਕਾ ਕੇਂਦਰੀ ਦੇ ਵਾਰਡ ਨੰਬਰ 22 ਵਿਚ ਸਥਿਤ ਪਾਸ਼ ਇਲਾਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਦਾ ਮਹੀਨੇ ਤੋਂ ਬੰਦ ਪਿਆ ਸੀਵਰੇਜ ਨਗਰ ਨਿਗਮ ਦੇ ਵਿਕਾਸ ਅਤੇ ਬਦਲਾਅ ਦੇ ਐਲਾਨਾਂ ਦਾ ਮੂੰਹ ਚਿੜਾ ਰਿਹਾ ਹੈ। ਇਲਾਕੇ ਦੇ ਲੋਕਾਂ ਵਲੋਂ ਇਸ ਸਬੰਧੀ ਅਨੇਕਾਂ ਸ਼ਿਕਾਇਤਾਂ ਨਗਰ ਨਿਗਮ ਦੇ ਆਨਲਾਈਨ ਪੋਰਟਲ, ਕੌਂਸਲਰ ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਮਸਲਾ ਲਟਕ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-11-2026
ਜਲੰਧਰ, 26 ਨਵੰਬਰ (ਮੋਹਿਤ ਸਿੰਘ)- ਵਿਧਾਨ ਸਭਾ ਹਲਕਾ ਕੇਂਦਰੀ ਦੇ ਵਾਰਡ ਨੰਬਰ 22 ਵਿਚ ਸਥਿਤ ਪਾਸ਼ ਇਲਾਕੇ ਗੁਰੂ ਗੋਬਿੰਦ ਸਿੰਘ ਐਵੇਨਿਊ ਦਾ ਮਹੀਨੇ ਤੋਂ ਬੰਦ ਪਿਆ ਸੀਵਰੇਜ ਨਗਰ ਨਿਗਮ ਦੇ ਵਿਕਾਸ ਅਤੇ ਬਦਲਾਅ ਦੇ ਐਲਾਨਾਂ ਦਾ ਮੂੰਹ ਚਿੜਾ ਰਿਹਾ ਹੈ। ਇਲਾਕੇ ਦੇ ਲੋਕਾਂ ਵਲੋਂ ਇਸ ਸਬੰਧੀ ਅਨੇਕਾਂ ਸ਼ਿਕਾਇਤਾਂ ਨਗਰ ਨਿਗਮ ਦੇ ਆਨਲਾਈਨ ਪੋਰਟਲ, ਕੌਂਸਲਰ ਅਤੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਮਸਲਾ ਲਟਕ ਰਿਹਾ ਹੈ। ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਓਵਰਫਲੋ ਹੋ ਕੇ ਸੜਕ ’ਤੇ ਫੈਲਿਆ ਹੋਇਆ ਹੈ, ਜਿਸ ਕਾਰਨ ਫੈਲ ਰਹੀ ਬਦਬੂ ਕਾਰਨ ਨੇੜਲੇ ਵਸਨੀਕਾਂ ਤੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਗਰ ਨਿਗਮ ਨੂੰ ਸ਼ਿਕਾਇਤ ਕਰਨ ’ਤੇ ਸਮੱਸਿਆ ਦਾ ਹੱਲ ਕੱਢਣ ਤੇ ਸੀਵਰੇਜ ਨੂੰ ਸੁਪਰ ਸਕਸ਼ੰਨ ਮਸ਼ੀਨ ਨਾਲ ਖੋਲਣ ਦੀ ਬਜਾਏ ਨਿਗਮ ਅਧਿਕਾਰੀਆਂ ਵਲੋਂ ਸ਼ਿਕਾਇਤ ਨੂੰ ਹੱਲ ਹੋ ਗਈ ਲਿਖ ਕੇ ਵਾਰ-ਵਾਰ ਬੰਦ ਕੀਤਾ ਜਾ ਰਿਹਾ ਹੈ। ਇਸ ਸਬੰਧੀ ਤਰਸੇਮ ਸਿੰਘ, ਰਜਿੰਦਰ ਸਿੰਘ, ਸੁਖਵੀਰ ਸਿੰਘ, ਸੰਜੈ ਰਾਜਪਾਲ, ਦਿਨੇਸ਼ ਪਰਮਾਰ, ਰਮੇਸ਼ਪਾਲ ਸ਼ਰਮਾ ਅਤੇ ਵੀ.ਕੇ. ਚੰਦਨ ਨੇ ਦੱਸਿਆ ਕਿ ਵਾਰ-ਵਾਰ ਫੋਨ ਤੇ ਆਨਲਾਈਨ ਸ਼ਿਕਾਇਤ ਕਰਨ ’ਤੇ ਨਿਗਮ ਦੇ ਮੁਲਾਜ਼ਮ ਆ ਕੇ ਗਟਰ ਵਿਚ ਬਾਂਸ ਦਾ ਡੰਡਾ ਫੇਰ ਕੇ ਡੰਗ ਟਪਾਊ ਕੰਮ ਕਰਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਰੌਬਿਨ ਲਵ ਕੌਂਸਲਰ ਨੂੰ ਕਈ ਵਾਰ ਫੋਨ ਕੀਤੇ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ ਤਾਂ ਉਨ੍ਹਾਂ ਨੂੰ ਬੰਦ ਸੀਵਰੇਜ ਦੀਆਂ ਤਸਵੀਰਾਂ ਭੇਜ ਕੇ ਸੀਵਰੇਜ ਜਾਮ ਖੋਲਣ ਦੀ ਅਪੀਲ ਕੀਤੀ ਗਈ ਪਰ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਇਸ ਸਬੰਧੀ ਕੌਂਸਲਰ ਰੌਬਿਨ ਲਵ ਨੂੰ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸੀਵਰੇਜ ਬੰਦ ਹੋਣ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ।
Ad Position 22
No active advertisement
ਪਿਛਲੀ ਖ਼ਬਰ ਜਸਵਿੰਦਰ ਸਿੰਘ ਬਬਲਾ ਬਣੇ ‘ਆਪ’ ਕਰਤਾਰਪੁਰ ਦੇ ਬਲਾਕ ਪ੍ਰਧਾਨ ਅਗਲੀ ਖ਼ਬਰ ਜਾਇਦਾਦ ਕਰ ਡਿਫਾਲਟਰਾਂ ਖ਼ਿਲਾਫ਼ ਨਗਰ ਨਿਗਮ ਦੀ ਵੱਡੀ ਕਾਰਵਾਈ
Ad Position 24