13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਬਾਲ ਦਿਵਸ ਸੰਬੰਧੀ ਸਮਾਗਮ ਮੌਕੇ 45 ਬੱਚਿਆਂ ਤੇ 10 ਅਧਿਆਪਕਾਂ ਦਾ ਸਨਮਾਨ

ਜੰਡਿਆਲਾ ਮੰਜਕੀ, 13 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਬਾਲ ਦਿਵਸ ਸੰਬੰਧੀ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬੁੰਡਾਲਾ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ। ਅਮਰੀਕਾ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਸੁੱਚਾ ਸਿੰਘ ਰਾਹੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਸਮਾਗਮ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ‘ਅਜੀਤ’ ਦੇ ਸਮਾਚਾਰ ਸੰਪਾਦਕ ਸ.

Ad Position 21
No active advertisement
ਅਜੀਤ ਡੈਸਕ 14-11-2026
ਜੰਡਿਆਲਾ ਮੰਜਕੀ, 13 ਨਵੰਬਰ (ਸੁਰਜੀਤ ਸਿੰਘ ਜੰਡਿਆਲਾ)-ਬਾਲ ਦਿਵਸ ਸੰਬੰਧੀ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਬੁੰਡਾਲਾ ਵਿਚ ਇਕ ਸਮਾਗਮ ਦਾ ਆਯੋਜਨ ਕੀਤਾ। ਅਮਰੀਕਾ ਵਿਚ ਵੱਸਦੇ ਪ੍ਰਵਾਸੀ ਪੰਜਾਬੀ ਸੁੱਚਾ ਸਿੰਘ ਰਾਹੀ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਏ ਸਮਾਗਮ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਤੇ ‘ਅਜੀਤ’ ਦੇ ਸਮਾਚਾਰ ਸੰਪਾਦਕ ਸ. ਜਸਪ੍ਰੀਤ ਸਿੰਘ ਸੈਣੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ 45 ਤੋਂ ਵੱਧ ਪੜ੍ਹਾਈ ਵਿਚ ਹੁਸ਼ਿਆਰ ਵੱਖ-ਵੱਖ ਪਿੰਡਾਂ ਦੇ ਸਕੂਲਾਂ ਦੇ ਬੱਚਿਆਂ ਨੂੰ ਨਕਦ ਰਾਸ਼ੀ, ਸਨਮਾਨ ਚਿੰਨ੍ਹ, ਕਿਤਾਬਾਂ ਆਦਿ ਨਾਲ਼ ਸਨਮਾਨਿਤ ਕੀਤਾ। ਦਸ ਤੋਂ ਵੱਧ ਵੱਖ ਵੱਖ ਖੇਤਰਾਂ ਵਿਚ ਕਰਮਸ਼ੀਲ ਅਧਿਆਪਕਾਂ ਕਮਲ ਕਿਸ਼ੋਰ ਰੁੜਕਾ ਕਲਾਂ, ਚੰਦਰਸ਼ੇਖਰ ਵਰਮਾ ਬੁੰਡਾਲਾ, ਸ੍ਰੀਮਤੀ ਨੀਲਮ ਬੰਡਾਲਾ, ਸ੍ਰੀਮਤੀ ਅਰਜਨਾ ਸਮਰਾਏ, ਸ੍ਰੀਮਤੀ ਜਸਵਿੰਦਰ ਕੌਰ ਘੁੜਕਾ, ਨਰਿੰਦਰ ਕੁਮਾਰ ਸੰਗ ਢੇਸੀਆਂ, ਰਿਸ਼ੀ ਕੁਮਾਰ ਧਨੀ ਪਿੰਡ, ਕੁਮਾਰੀ ਰੌਸ਼ਨੀ ਅਮਰ ਰੁੜਕਾ ਕਲਾਂ, ਸ੍ਰੀਮਤੀ ਸੁਖਵਿੰਦਰ ਕੌਰ ਕਾਹਨਾਂ ਢੇਸੀਆਂ, ਜਤਿੰਦਰਪਾਲ ਸਿੰਘ ਦਾਦੂਵਾਲ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਅਮਰੀਕਾ ਵਿਚ ਵਸੇ ਸੁੱਚਾ ਸਿੰਘ ਰਾਹੀ ਹੁਰਾਂ ਦੇ ਸਮਾਜ ਲਈ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੰਬੇ ਅਰਸੇ ਤੋਂ ਵਿਦੇਸ਼ਾਂ ਵਿੱਚ ਰਹਿ ਰਹੇ ਪ੍ਰਵਾਸੀ ਪੰਜਾਬੀ ਆਪਣੀ ਜਨਮ ਭੂਮੀ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਇੱਥੋਂ ਦੀ ਮਿੱਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਚ ਸਖਤ ਮਿਹਨਤਾਂ ਕਰਕੇ ਕਮਾਈ ਕਰਦੇ ਸਾਡੇ ਪੰਜਾਬੀ ਵੀਰ ਆਪਣੀ ਕਮਾਈ ਵਿਚੋਂ ਆਪਣੀ ਜਨਮ ਭੂਮੀ ਤੇ ਰਹਿ ਰਹੇ ਆਪਣਿਆਂ ਨਾਲ ਦਰਦ ਰੱਖਦਿਆਂ ਗਾਹੇ ਬਗਾਹੇ ਸਹਾਇਤਾ ਭੇਜਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੇਂਡੂ ਖੇਤਰ ਦੇ ਬਹੁਤੇ ਸਿੱਖਿਆ ਕੇਂਦਰਾਂ ਵਿਚ ਸੁਧਾਰ ਵੀ ਪ੍ਰਵਾਸੀ ਪੰਜਾਬੀਆਂ ਦੇ ਆਰਥਿਕ ਸਹਿਯੋਗ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਵੱਡੀ ਗਿਣਤੀ ਵਿਚ ਹਾਜ਼ਰ ਬੱਚਿਆਂ ਨੂੰ ਸੇਧ ਦਿੰਦਿਆਂ ਕਿਹਾ ਕਿ ਖੰਭ ਭਾਵੇਂ ਛੋਟੇ ਹੋਣ ਪਰ ਉਡਾਨ ਉੱਚੀ ਰੱਖਣੀ ਚਾਹੀਦੀ ਹੈ। ਪਰਦੀਪ ਸਿੰਘ ਰਾਜਪੁਰਾ ਨੇ ਅਮਰੀਕਾ ਦੀ ਵੱਡੀ ਪ੍ਰਵਾਸੀ ਪੰਜਾਬੀ ਹਸਤੀ ਨੇ ਸੁੱਚਾ ਸਿੰਘ ਰਾਹੀ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਰਾਹੀ ਦੇ ਜੀਵਨ ਨਾਲ ਸੰਬੰਧਿਤ ਇਕ ਵੀਡੀਓ ਵੀ ਵਿਦਿਆਰਥੀਆਂ ਨੂੰ ਸੇਧ ਦੇਣ ਲਈ ਦਿਖਾਈ ਗਈ। ਬੱਚਿਆਂ ਵਲੋਂ ਧਾਰਮਿਕ ਗਾਇਨ, ਗਿੱਧਾ, ਭੰਗੜਾ, ਕੋਰੀਓਗ੍ਰਾਫੀ ਆਦਿ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਲਬੀਰ ਕੌਰ ਬਾਂਸਲ ਸਾਬਕਾ ਸਰਪੰਚ, ਸਿੱਖ ਪ੍ਰਚਾਰਕ ਭਾਈ ਦਲਵਿੰਦਰ ਸਿੰਘ ਅੱਪਰਾ, ਸਮਾਜ ਸੇਵਿਕਾ ਜਸਪਾਲ ਕੌਰ ਬੰਡਾਲਾ, ਲੈਕਚਰਾਰ ਅਵਤਾਰ ਲਾਲ, ਜਸਵਿੰਦਰ ਸਿੰਘ ਵਿਰਕ, ਕਰਨਵੀਰ ਸਿੰਘ ਵਿਰਕ, ਬਲਜੀਤ ਕੌਰ, ਮਨਜੀਤ ਕੌਰ ਰਾਜਪੁਰਾ, ਕੰਨਿਆ ਸਕੂਲ ਬੰਡਾਲਾ ਦੇ ਸਮੂਹ ਅਧਿਆਪਕ ਵੀ ਹਾਜ਼ਰ ਸਨ। ਸਟੇਜ ਸਕੱਤਰ ਦੇ ਫਰਜ਼ ਕਿਰਨਦੀਪ ਕੌਰ ਵਲੋਂ ਨਿਭਾਏ ਗਏ।
Ad Position 22
No active advertisement
ਪਿਛਲੀ ਖ਼ਬਰ ਲਾਪਰਵਾਹੀ ਨਾਲ ਖੰਭੇ ’ਤੇ ਬੰਨ੍ਹੀਆਂ ਬਿਜਲੀ ਸਪਲਾਈ ਦੀਆਂ ਤਾਰਾਂ ਨੂੰ ਲੱਗੀ ਅੱਗ ਅਗਲੀ ਖ਼ਬਰ ਕਈ ਥਾਵਾਂ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਵਿਵਸਥਾ ਬਦਹਾਲ, ਲੱਗ ਰਹੇ ਜਾਮ
Ad Position 24