ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਭਲਕੇ
ਚੁਗਿੱਟੀ/ਜੰਡੂਸਿੰਘਾ, 13 ਨਵੰਬਰ (ਨਰਿੰਦਰ ਲਾਗੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੇਅੰਤ ਨਗਰ ਤੋਂ ਸਮੂਹ ਸੰਗਤਾਂ ਦੇ ਸਹਿਯੋਗ ਗੁਰੂ ਨਾਨਕ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ 15 ਨਵੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਜਾਵੇਗਾ। ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਨਗਰ ਕੀਰਤਨ ਪ੍ਰਕਰਮਾ ਹਿੱਤ ਉਕਤ ਗੁਰੂ ਤੋਂ ਅਰੰਭ ਹੋ ਕੇ ਪ੍ਰੋਫ਼ੈਸਰ ਕਾਲੋਨੀ, ਨਿਊ ਪ੍ਰੋਫ਼ੈਸਰ ਕਾਲੋਨੀ, ਡਿਫੈਂਸ ਕਾਲੋਨੀ, ਪੰਚ ਰਤਨ ਕਾਲੋਨੀ, ਰਾਜਾ ਸਾਹਿਬ, ਜੋਗਿੰਦਰ ਨਗਰ, ਰਾਮਾ ਮੰਡੀ, ਕਾਕੀ ਪਿੰਡ, ਪੈਟਰੋਲ ਪੰਪ, ਢਿਲਵਾਂ ਚੌਂਕ, ਲੱਧੇਵਾਲੀ, ਗੁਲਮਾਰਗ ਐਵੇਨਿਊ, ਸੈਣੀ ਸੁਪਰ ਮਾਰਕੀਟ, ਮਹਿਤਾਬ ਨਗਰ, ਨਿਊ ਬੇਅੰਤ ਨਗਰ, ਮੋਹਨ ਵਿਹਾਰ ਤੋਂ ਹੁੰਦਾ ਹੋਇਆ ਵਾਪਸ ਉਕਤ ਗੁਰੂ ਘਰ ਵਿਚ ਪਹੁੰਚ ਕੇ ਸੰਪੂਰਨ ਹੋਵੇਗਾ।
ਅਜੀਤ ਡੈਸਕ
14-11-2026