12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦਾ ਐੱਨ. ਐੱਸ. ਐੱਸ. ਐਡਵੈਂਚਰ ਕੈਂਪ ਲੱਗਾ

ਜਲੰਧਰ, 12 ਨਵੰਬਰ (ਜਤਿੰਦਰ ਪੰਮੀ)–ਯੁਵਾ ਸੇਵਾਵਾਂ ਵਿਭਾਗ ਪੰਜਾਬ ਵਲੋਂ ਡੀ. ਏ.

Ad Position 21
No active advertisement
ਅਜੀਤ ਡੈਸਕ 13-11-2026
ਜਲੰਧਰ, 12 ਨਵੰਬਰ (ਜਤਿੰਦਰ ਪੰਮੀ)–ਯੁਵਾ ਸੇਵਾਵਾਂ ਵਿਭਾਗ ਪੰਜਾਬ ਵਲੋਂ ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਵਤਸ ਦੀ ਪ੍ਰੇਰਨਾ ਸਦਕਾ ਕਾਲਜ ਦੇ ਐੱਨ. ਐੱਸ. ਐੱਸ. ਵਿੰਗ ਦੇ ਵਲੰਟੀਅਰਾਂ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦੇਹਰੀਆਂ ਵਿੱਚ ਐਡਵੈਂਚਰ ਤੇ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਵਲੰਟੀਅਰਾਂ ਨੇ ਟ੍ਰੈਕਿੰਗ ਤੋਂ ਇਲਾਵਾ ਤੈਰਾਕੀ, ਕਿਸ਼ਤੀ ਚਲਾਉਣ ਤੇ ਸਫਾਈ ਆਦਿ ਗਤੀਵਿਧੀਆਂ ’ਚ ਹਿੱਸਾ ਲਿਆ। ਕੈਂਪ ਦੀ ਸਮਾਪਤੀ ਮੌਕੇ ਉਪ ਪ੍ਰਿੰਸੀਪਲ ਪ੍ਰੋ. ਕੁੰਵਰ ਰਾਜੀਵ, ਪ੍ਰੋ. ਸੋਨਿਕਾ ਦਾਨੀਆ, ਪ੍ਰੋ. ਅਸ਼ੋਕ ਕਪੂਰ, ਪ੍ਰੋ. ਮਨੀਸ਼ ਖੰਨਾ, ਕੈਂਪ ਕੋਆਰਡੀਨੇਟਰ ਪ੍ਰੋ. ਸਾਹਿਬ ਸਿੰਘ ਤੇ ਪ੍ਰੋ. ਸਰੂਚੀ ਕਾਟਲਾ ਨੇ ਕੈਂਪ ’ਚ ਹਿੱਸਾ ਲੈਣ ਵਾਲੇ ਵਲੰਟੀਅਰਾਂ ਬੀ-ਕਾਮ ਦੂਜਾ ਸਾਲ ਦੇ ਵਿਦਿਆਰਥੀ ਸ਼ਿਵਮ, ਅਰਸ਼ਦੀਪ ਸਿੰਘ, ਬੀ. ਬੀ. ਏ. ਤੀਜਾ ਸਾਲ ਦੇ ਵਿਦਿਆਰਥੀ ਦਕਸ਼ ਜੈਨ, ਤਮੰਨਿਆ ਪ੍ਰਭਾਕਰ ਤੇ ਰਾਹੁਲ ਕੁਮਾਰ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਢਿੱਲਵਾਂ ਚੌਕ ’ਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਰੋਜ਼ਾਨਾ ਲੱਗ ਰਿਹਾ ਜਾਮ * ਹਾਦਸਿਆਂ ਦਾ ਵੀ ਬਣਿਆ ਖ਼ਦਸ਼ਾ
Ad Position 24