02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ ’ਚ ਮੀਟਿੰਗ

ਕਰਤਾਰਪੁਰ, 1 ਨਵੰਬਰ (ਭਜਨ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਅਗਵਾਈ ਹੇਠ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਕਿਸਾਨੀ ਮੱਸਲਿਆ ਦੇ ਹੱਲ ਲਈ ਮਹੀਨਾਵਾਰ ਮੀਟਿੰਗ ਹੋਈ । ਜਿਸ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲਾਂ ਸੁਣਿਆਂ ਗਿਆ ਤੇ ਮੁੜ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ ।

Ad Position 21
No active advertisement
ਅਜੀਤ ਡੈਸਕ 02-11-2026
ਕਰਤਾਰਪੁਰ, 1 ਨਵੰਬਰ (ਭਜਨ ਸਿੰਘ)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਅਗਵਾਈ ਹੇਠ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਕਿਸਾਨੀ ਮੱਸਲਿਆ ਦੇ ਹੱਲ ਲਈ ਮਹੀਨਾਵਾਰ ਮੀਟਿੰਗ ਹੋਈ । ਜਿਸ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਪਹਿਲਾਂ ਸੁਣਿਆਂ ਗਿਆ ਤੇ ਮੁੜ ਉਨ੍ਹਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਗਿਆ । ਉਪਰੰਤ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਕ੍ਰੋਆਪ੍ਰੇਟਿਵ ਸੁਸਾਇਟੀਆਂ ਕੋਲ 3 ਲੱਖ ਤੋਂ ਵੱਧ ਕਰਜ਼ਾ ਲੈਣ ਲਈ ਕਿਸਾਨਾਂ ਨੂੰ ਜ਼ਮੀਨ ਗਹਿਣੇ ਕਰਨ ਸਬੰਧੀ ਨਵੇਂ ਹੁਕਮਾਂ ਨੂੰ ਰੱਦ ਕਰਦਿਆਂ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਪਹਿਲਾਂ ਦੀ ਤਰ੍ਹਾਂ ਕਿਸਾਨਾਂ ਦਾ ਹੱਦ ਕਰਜ਼ਾ ਜਾਰੀ ਰੱਖੇ ਅਤੇ ਕਿਸਾਨਾਂ ਦੇ ਪੈਸੇ ਨਵੇਂ ਪੁਰਾਣੇ ਕਰਕੇ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ ਤੇ ਬੀਜ ਦਵਾਈਆਂ ਦੇਣਾ ਯਕੀਨੀ ਬਣਾਵੇ । ਪ੍ਰਧਾਨ ਜਸਬੀਰ ਸਿੰਘ ਨੇ ਮੰਗ ਕੀਤੀ ਕਿ ਕੇਂਦਰ ਤੇ ਪੰਜਾਬ ਸਰਕਾਰ ਭਾਰਤ ਨਾਲ ਲੱਗਦੇ ਦੇਸ਼ਾਂ ਦੇ ਬਾਰਡਰ ਨੂੰ ਖੋਲ ਕੇ ਕਿਸਾਨਾਂ ਦੇ ਆਲੂ ਨੂੰ ਅਕਸਪੋਰਟ ਕਰਨ ਲਈ ਜਲਦ ਕੋਈ ਗੱਲਬਾਤ ਗੁਆਂਢੀ ਦੇਸ਼ਾਂ ਨਾਲ ਸ਼ੁਰੂ ਕਰੇ ਕਿਸਾਨ ਪਿਛਲੇ ਤਿੰਨ ਸਾਲ ਤੋਂ ਆਲੂ ਦੀ ਫ਼ਸਲ ਕਾਰਨ ਕਰਜ਼ੇ ਹੇਠ ਦੱਬੇ ਹੋਏ ਹਨ । ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਸਤਿੰਦਰ ਸਿੰਘ ਮੱਲੀਆਂ, ਚਰਨਜੀਤ ਸਿੰਘ ਕਾਲਾ ਖੇੜਾ, ਗੁਲਜ਼ਾਰ ਸਿੰਘ ਖੱਸਣ, ਭੁਪਿੰਦਰ ਸਿੰਘ ਕਾਹਲਵਾਂ, ਬਲਬੀਰ ਸਿੰਘ ਕਾਲਾ ਖੇੜਾ, ਸੂਰਤ ਸਿੰਘ ਕੁਦੋਵਾਲ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ ਮੱਲੀਆਂ, ਅਮਰਜੀਤ ਸਿੰਘ ਮੱਲੀਆਂ,ਲੱਖਾ ਸਿੰਘ ਕਰਤਾਰਪੁਰ, ਸੰਤੋਖ ਸਿੰਘ ਕਾਲਾ ਖੇੜਾ, ਜਗਜੀਤ ਸਿੰਘ ਜੱਗਾ,ਜਸਵੀਰ ਸਿੰਘ ਪੱਤੜਕਲਾ, ਸਾਹਿਬ ਸਿੰਘ ਅਲੀ ਖੇਲਾਂ,ਨੰਬਰਦਾਰ ਮੋਹਣ ਸਿੰਘ ਅਲੀ ਖੇਲਾਂ, ਸੁੱਖਾ ਸਿੰਘ ਜੱਲਾ, ਸੁੱਚਾ ਸਿੰਘ ਕਾਲਾ ਖੇੜਾ, ਸੁਖਦੇਵ ਸਿੰਘ ਕਾਲਾ ਖੇੜਾ, ਪਰਮਜੀਤ ਸਿੰਘ ਮੱਲੀਆਂ,ਜਸਵੀਰ ਸਿੰਘ ਮਹਿਮਦਪੁਰ ਆਦਿ ਵੱਡੀ ਗਿਣਤੀ ਕਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਕਾਲਾ ਬੱਕਰਾ’ ਚ ਗੁਰਦੁਆਰਾ ਕੁਟੀਆ ਸਾਹਿਬ ਦੇ ਸਮੂਹ ਬ੍ਰਹਮਲੀਨ ਸੰਤ ਮਹਾਂਪੁਰਸ਼ਾਂ ਦੀ ਯਾਦ ’ਚ ਬਰਸੀ ਸਮਾਗਮ 5 ਨੂੰ ਅਗਲੀ ਖ਼ਬਰ ਆੜ੍ਹਤੀਆ ਅਰਜਨ ਸਿੰਘ ਨਮਿਤ ਅੰਤਿਮ ਅਰਦਾਸ ਅੱਜ
Ad Position 24