02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਦਰਸ਼ਨ ਖਟਕੜ ਨੇ ਲਹਿਰਾਇਆ ਗ਼ਦਰੀ ਝੰਡਾ

ਜਲੰਧਰ, 1 ਨਵੰਬਰ (ਐੱਮ. ਐੱਸ.

Ad Position 21
No active advertisement
ਦਰਸ਼ਨ ਖਟਕੜ ਗ਼ਦਰੀ ਝੰਡਾ ਲਹਿਰਾਉਂਦੇ ਹੋਏ ਨਾਲ ਗੁਰਮੀਤ ਸਿੰਘ, ਕੁਲਵੰਤ ਸਿੰਘ ਸੰਧੂ ਅਤੇ ਹੋਰ। ਤਸਵੀਰ : ਜੀ.ਪੀ. ਸਿੰਘ 02-11-2026
ਜਲੰਧਰ, 1 ਨਵੰਬਰ (ਐੱਮ. ਐੱਸ. ਲੋਹੀਆ)-ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਸਮੂਹ ਸੰਘਰਸ਼ੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ 35ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਅਣਖੀ, ਸੰਘਰਸ਼ੀ ਤੇ ਮਿਹਨਤਕਸ਼ ਲੋਕਾਂ ’ਚ ਨਵੀਂ ਰੂਹ ਫੂਕ ਗਿਆ ਹੈ। ਮੇਲੇ ਦੇ ਅੱਜ ਅੰਤਿਮ ਦਿਨ ਆਏ ਹੋਏ ਵਿਅਕਤੀਆਂ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਵਲੋਂ ਜੀ ਆਇਆਂ ਆਖਣ ਤੇ ਕਮੇਟੀ ਦੇ ਪ੍ਰਧਾਨ ਵਲੋਂ ਬੱਬਰ ਲਹਿਰ ਦੇ ਸੁਪਨੇ ਸਾਕਾਰ ਕਰਨ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦੇਣ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਨੇ ਗਦਰੀ ਝੰਡਾ ਲਹਿਰਾਇਆ ਤੇ ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀ ਏਜੰਡੇ ਨੂੰ ਹਾਰ ਦੇਣ ਲਈ ਲੋਕ ਤਾਕਤ ਤੇ ਲੋਕ ਸੰਗਰਾਮ ’ਤੇ ਟੇਕ ਰੱਖਣ ਦਾ ਸੱਦਾ ਦਿੱਤਾ। ਅਮੋਲਕ ਸਿੰਘ ਦੇ ਲਿਖੇ ਤੇ ਹਰਕੇਸ਼ ਚੌਧਰੀ ਵਲੋਂ ਨਿਰਦੇਸ਼ਤ ਸੰਗੀਤ ਨਾਟ ਓਪੇਰਾ ਝੰਡੇ ਦਾ ਗੀਤ ‘ਬਦਲ ਦਿਓ ਸਮਾਜ’ ਲੋਕਾਂ ਦੇ ਚੇਤਿਆਂ ‘ਚ ਸਦਾ ਵਸਿਆ ਰਹੇਗਾ। ਭੈਣੀ ਸਾਹਿਬ ਤੋਂ ਜਥੇਦਾਰ ਗੁਰਲਾਲ ਸਿੰਘ ਤੇ ਉਸਦੇ ਸਾਥੀਆਂ ਨੇ ਹੱਲੇ ਦਾ ਦੀਵਾਨ ਪੇਸ਼ ਕੀਤਾ। ਮੰਚ ਰੰਗ ਮੰਚ ਅੰਮ੍ਰਿਤਸਰ ਨਾਲ ਜੁੜੇ ਗਾਇਕ ਕਲਾਕਾਰ ਕੁਸ਼ਾਗਰ ਕਾਲੀਆ ਤੇ ਸਾਥੀਆਂ ਨੇ ਪ੍ਰਭਾਵਸ਼ਾਲੀ ਗੀਤ ਪੇਸ਼ ਕੀਤੇ। ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ ਨੇ ਪੰਡਾਲ ‘ਚ ਮਤੇ ਪੇਸ਼ ਕੀਤੇ ਜਿਨ੍ਹਾਂ ਨੂੰ ਲੋਕਾਂ ਨੇ ਦੋਵੇਂ ਹੱਥ ਖੜ੍ਹੇ ਕਰਕੇ ਪ੍ਰਵਾਨ ਕੀਤਾ। ਅੱਜ ਦੇ ਦਿਨ 1984 ’ਚ ਦਿੱਲੀ ਤੇ ਮੁਲਕ ਦੀਆਂ ਅਨੇਕਾਂ ਥਾਵਾਂ ’ਤੇ ਸਿੱਖ ਭਾਈਚਾਰੇ ਨੂੰ ਵਹਿਸ਼ੀਆਨਾ ਕਤਲੋਗਾਰਦ ਦਾ ਨਿਸ਼ਾਨਾ ਬਣਾਏ ਜਾਣ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਗਈ। ਮੇਲੇ ‘ਚ ਪਹੁੰਚੇ ਬੱਬਰਾਂ ਦੇ ਪਿੰਡਾਂ ਘੜੂਆਂ, ਪੰਡੋਰੀ ਗੰਗਾ ਸਿੰਘ, ਮਾਣਕੇ, ਸਾਂਧਰਾ, ਘੁਮਿਆਲਾ, ਧੁੰਗਾ, ਝਿੰਗੜਾਂ, ਨੰਗਲ ਕਲਾਂ, ਜੌਹਲਾਂ, ਬਹਿਬਲਪੁਰ, ਫਤਿਹਪੁਰ ਕੋਠੀ, ਖੁਰਦਪੁਰ, ਮਡੇਰਾ, ਕੋਟਫਤੂਹੀ, ਸਿਗੜੀਵਾਲਾ, ਧਾਮੀਆਂ ਕਲਾਂ, ਸੰਗਤਪੁਰ, ਮਾਂਗਟ, ਹਰਿਓਂ, ਕੋਲਗੜ੍ਹ ਆਦਿ ਦਾ ਮੁਹੱਤਬਰ ਲੋਕਾਂ ਦਾ ਸਨਮਾਨ ਕੀਤਾ ਗਿਆ। ਡਾ. ਨਵਸ਼ਰਨ ਕੌਰ ਨੇ ਇਤਿਹਾਸ ਅਤੇ ਮੌਜੂਦਾ ਚੁਣੌਤੀਆਂ ਪ੍ਰਤੀ ਕੀਤਾ ਜਾਗਰੂਕ ਗ਼ਦਰੀ ਬਾਬਿਆਂ ਦੇ ਮੇਲੇ ਦੇ ਮੁੱਖ ਵਕਤਾ ਡਾ. ਨਵਸ਼ਰਨ ਕੌਰ ਨੇ ਬੱਬਰ ਅਕਾਲੀ ਲਹਿਰ ਦੇ ਇਤਿਹਾਸਕ ਹਵਾਲੇ ਨਾਲ ਕਿਹਾ ਕਿ ਬੱਬਰਾਂ ਦਾ ਐਲਾਨ ਹੋਇਆ ਕਰਦਾ ਸੀ ਕਿ ਗੋਰੇ ਹਾਕਮ ਕੌਣ ਹੁੰਦੇ ਨੇ ਸਾਡੇ ਅੰਬਾਂ ਦੇ ਬਾਗਾਂ, ਸਾਡੇ ਖੇਤਾਂ ਦੀ ਨਿਲਾਮੀ ਕਰਨ ਵਾਲੇ ਅੱਜ ਅਜਿਹੇ ਵਿਰਸੇ ਵਾਲੀ ਧਰਤੀ ਹੀ ਸਾਮਰਾਜੀ ਕਾਰਪੋਰੇਟ ਘਰਾਣਿਆਂ ਅੱਗੇ ਗਿਰਵੀ ਪਾ ਦਿੱਤੀ ਹੈ। ਡਾ. ਨਵਸ਼ਰਨ ਨੇ ਕਿਹਾ ਕਿ ਬੌਕਸਾਈਟ ਵਰਗੇ ਕੁਦਰਤੀ ਅਨਮੋਲ ਖਜਾਨਿਆਂ ਦੀ ਅੰਨ੍ਹੀ ਲੁੱਟ ਕਰਨ ਵਾਲੇ ਨਿਜ਼ਾਮ ਨੂੰ ਮੂਲੋਂ ਬਦਲਣ ਲਈ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਮਾਰਗ ਦਰਸ਼ਕ ਅਤੇ ਪ੍ਰੇਰਨਾਦਾਇਕ ਹੈ। ਉਨ੍ਹਾਂ ਕਿਹਾ ਕਿ ਐੱਸ ਆਈ.ਆਰ ਮੁਕੰਮਲ ਤੌਰ ’ਤੇ ਫਾਸ਼ਿਸ਼ਟ ਏਜੰਡਾ ਹੈ। ਹੁਣ ਮਜ਼ਦੂਰਾਂ ਲਈ ਹਰ ਤਰ੍ਹਾਂ ਦੇ ਹੱਕ ਹਕੂਕ ਲਈ ਜੱਦੋ ਜਹਿਦ ਕਰਨਾ ਲਾਜ਼ਮ ਹੈ। ਡਾ. ਨਵਸ਼ਰਨ ਕੌਰ ਨੇ ਕਿਹਾ ਕਿ ਦਿੱਲੀ ਹਥਿਆਰਬੰਦ ਦਸਤਿਆਂ ਦੀ ਛਾਉਣੀ ਬਣ ਜਾਣ ਕਾਰਨ ਬੇਪਛਾਣ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਲਾਮ ਹੈ ਦਿੱਲੀ ਦੀਆਂ ਕੁੜੀਆਂ ਨੂੰ ਜੋ ਡੱਟਕੇ ਸੜਕਾਂ ‘ਤੇ ਨਿਕਲੀਆਂ। ਮੇਲੇ ‘ਚ ਲੋਕ ਸੰਗੀਤ ਮੰਡਲੀ ਭਦੌੜ ਮਾਸਟਰ ਰਾਮ ਕੁਮਾਰ ਨੇ ਮੰਗਤ ਰਾਮ ਪਾਸਲਾ ਦੀ ਗਜ਼ਲ ‘ਕੋਇਲ’ ਸਮੇਤ ਕਈ ਗੀਤ ਪੇਸ਼ ਕੀਤੇ। ਗੁਰਸ਼ਰਨ ਸਿੰਘ ਦਾ ਨਾਟਕ ‘ਤਮਾਸ਼ਾ-ਏ-ਹਿੰਦੋਸਤਾਨ’ ਏਕੱਤਰ ਦੀ ਨਿਰਦੇਸ਼ਨਾ ‘ਚ ਚੰਡੀਗੜ੍ਹ ਸਕੂਲ ਆਫ ਡਰਾਮਾ ਦੀ ਟੀਮ ਨੇ ਪੇਸ਼ ਕੀਤਾ। ਉਪਰੰਤ ਨਾਟਕਾਂ ਤੇ ਗੀਤਾਂ ਭਰੀ ਰਾਤ ਦੇ ਰੰਗਾਂ ‘ਚ ਰੰਗਿਆ ਮੇਲਾ ਵੇਖਣ ਲਈ ਸਾਰੀ ਰਾਤ ਦਰਸ਼ਕ ਹਾਲ ‘ਚ ਪੁੱਜ ਰਹੇ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਜਲੰਧਰ ਦੇ ਲੜਕੇ ਖੋ-ਖੋ ’ਚ ਪੰਜਾਬ ਪੱਧਰ ’ਤੇ ਬਣੇ ਚੈਂਪੀਅਨ ਅਗਲੀ ਖ਼ਬਰ 18 ਨੂੰ ਜਲੰਧਰ ਤੋਂ ਸ਼ੁਰੂ ਹੋਵੇਗੀ ਭਾਜਪਾ ਦੀ ਸਮਾਜਿਕ ਸਮਰਸਤਾ ਯਾਤਰਾ- ਸ਼ੀਤਲ ਅੰਗੁਰਾਲ
Ad Position 24