ਸ਼ਾਹਕੋਟ ਵਿਖੇ ਸ੍ਰੀ ਰਾਮਲੀਲ੍ਹਾ ਦੇ ਮੰਚ ’ਤੇ ‘ਪ੍ਰਾਣ ਜਾਏ, ਪਰ ਵਚਨ ਨਾ ਜਾਏ’ ਦੀ ਸਫ਼ਲ ਪੇਸ਼ਕਾਰੀ
ਸ਼ਾਹਕੋਟ, 17 ਅਕਤੂਬਰ (ਸੁਖਦੀਪ ਸਿੰਘ)-ਸੁਧਾਰ ਕਲੱਬ, ਸ਼ਾਹਕੋਟ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲ੍ਹਾ ਦੀ ਚੌਥੀ ਨਾਈਟ ਦਾ ਉਦਘਾਟਨ ਸਮਾਜ ਸੇਵਕ ਚੌਧਰੀ ਹਰਮੇਸ਼ ਲਾਲ ਠੇਕੇਦਾਰ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਹੈਪੀ ਕਸਾਨਾ, ਗੁਰਜੀਤ ਕਸਾਨਾ, ਕਾਲਾ ਗੁੱਜਰ, ਰਾਣਾ ਸਾਬਕਾ ਸਰਪੰਚ ਸੈਦਪੁਰ, ਗੁਰਮੀਤ ਕਲੇਰ, ਲੱਕੀ ਬਦੇਸ਼ਾ, ਨੇਕਾ ਬਹਮਣੀਆਂ, ਰਾਮਾ ਝੀਤਾ, ਅਰਸ਼ ਖਿੰਡਾ, ਮਾਈਕਲ, ਸੁਖਮਿੰਦਰ ਪਾਲ ਮੰਗਾ ਸਾਬਕਾ ਐਮ.
ਸ਼ਾਹਕੋਟ, 17 ਅਕਤੂਬਰ (ਸੁਖਦੀਪ ਸਿੰਘ)-ਸੁਧਾਰ ਕਲੱਬ, ਸ਼ਾਹਕੋਟ ਵਲੋਂ ਕਰਵਾਈ ਜਾ ਰਹੀ ਸ੍ਰੀ ਰਾਮਲੀਲ੍ਹਾ ਦੀ ਚੌਥੀ ਨਾਈਟ ਦਾ ਉਦਘਾਟਨ ਸਮਾਜ ਸੇਵਕ ਚੌਧਰੀ ਹਰਮੇਸ਼ ਲਾਲ ਠੇਕੇਦਾਰ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਹੈਪੀ ਕਸਾਨਾ, ਗੁਰਜੀਤ ਕਸਾਨਾ, ਕਾਲਾ ਗੁੱਜਰ, ਰਾਣਾ ਸਾਬਕਾ ਸਰਪੰਚ ਸੈਦਪੁਰ, ਗੁਰਮੀਤ ਕਲੇਰ, ਲੱਕੀ ਬਦੇਸ਼ਾ, ਨੇਕਾ ਬਹਮਣੀਆਂ, ਰਾਮਾ ਝੀਤਾ, ਅਰਸ਼ ਖਿੰਡਾ, ਮਾਈਕਲ, ਸੁਖਮਿੰਦਰ ਪਾਲ ਮੰਗਾ ਸਾਬਕਾ ਐਮ.ਸੀ., ਇੰਦਰਜੀਤ ਗੋਇਲ, ਮੱਖਣ ਯੂ.ਕੇ., ਮਾਸਟਰ ਵਿਜੇ ਕੁਮਾਰ ਵਿੱਗ, ਸੁਰਿੰਦਰ ਸੋਬਤੀ, ਅੰਮ੍ਰਿਤ ਲਾਲ ਕਾਕਾ, ਮੋਨੂੰ ਦੇਦ ਤੇ ਸੁਰਿੰਦਰ ਬੱਬੂ ਆਦਿ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਮੌਕੇ ਮਨਜੀਤ ਕੁਮਾਰ ਦੇਦ ਦੇ ਪਰਿਵਾਰ ਵਲੋਂ ਪੂਜਾ ਕਰਵਾਈ ਗਈ, ਉਪਰੰਤ ਸੁਧਾਰ ਕਲੱਬ ਦੇ ਫਾਊਂਡਰ ਮੈਂਬਰ ਸਤੀਸ਼ ਰਿਹਾਨ ਤੇ ਸ਼ਿਵ ਮਲਹੋਤਰਾ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ। ਮੰਚ ਤੋਂ ਕਲਾਕਾਰਾਂ ਵੱਲੋਂ ‘ਪ੍ਰਾਣ ਜਾਏ, ਪਰ ਵਚਨ ਨਾ ਜਾਏ’ ਸੰਬੰਧੀ ਭਗਵਾਨ ਸ੍ਰੀ ਰਾਮ ਦੇ ਬਨਵਾਸ ਸਬੰਧੀ ਵੱਖ-ਵੱਖ ਧਾਰਮਿਕ ਅਤੇ ਪ੍ਰੇਰਣਾਦਾਇਕ ਦ੍ਰਿਸ਼ ਪੇਸ਼ ਕੀਤੇ। ਇਸ ਮੌਕੇ ਜਗਮੋਹਨ ਡਾਬਰ ਸਾਬਕਾ ਐਮ.ਸੀ., ਜਗਦੀਸ਼ ਵਡੈਹਰਾ ਸਾਬਕਾ ਐਮ.ਸੀ., ਰਘੂਨਾਥ ਸਹਾਏ, ਆਸ਼ੀਸ਼ ਅਗਰਵਾਲ, ਸੁਰਿੰਦਰ ਵਿੱਗ, ਸ਼ਿਵ ਮਲਹੋਤਰਾ, ਬਬਲੂ ਰਿਹਾਨ, ਹਰਜਿੰਦਰ ਸਿੰਘ ਰੂਪਰਾ, ਤਰਨਦੀਪ ਸਿੰਘ ਰੂਬੀ, ਸੁੱਖਾ ਢੇਸੀ, ਪ੍ਰਦੀਪ ਕੁਮਾਰ ਬੱਬਾ, ਬੰਟੀ ਕੁਮਰਾ, ਸ਼ੈਂਟੀ ਚਾਵਲਾ, ਸੋਨੀ ਮਹਿਰਾ, ਮਿੱਕੀ ਰਿਹਾਨ, ਰਾਜੂ ਬਹਿਲ, ਅਨਿਲ ਗੋਇਲ ਆਦਿ ਸਮੇਤ ਵੱਡੀ ਗਿਣਤੀ ਚ ਸ਼ਰਧਾਲੂ ਹਾਜ਼ਰ ਸਨ