17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਜ਼ਿਲ੍ਹੇ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦਾ ਸਿਲਸਿਲਾ ਹੋਇਆ ਸ਼ੁਰੂ, ਪਿਛਲੇ 2 ਦਿਨਾਂ ਦੌਰਾਨ 3 ਮਾਮਲੇ ਆਏ ਸਾਹਮਣੇ

ਜਲੰਧਰ, 16 ਅਕਤੂਬਰ (ਜਤਿੰਦਰ ਪੰਮੀ)-ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦਾ ਸਿਲਸਿਲਾ ਜ਼ਿਲ੍ਹੇ ਵਿਚ ਵੀ ਸ਼ੁਰੂ ਹੋ ਗਿਆ ਹੈ। 15 ਸਤੰਬਰ ਤੋਂ 16 ਅਕਤੂਬਰ ਤੱਕ ਜ਼ਿਲ੍ਹੇ ਵਿੱਚ ਪਰਾਲੀ ਦੀ ਅੱਗ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 13 ਅਕਤੂਬਰ ਨੂੰ ਲੋਹੀਆਂ ਬਲਾਕ ਦੇ ਪਿੰਡਾਂ ’ਚੋਂ 2 ਮਾਮਲੇ ਤੇ 14 ਅਕਤੂਬਰ ਨੂੰ ਰੁੜਕਾ ਬਲਾਕ ਦੇ ਪਿੰਡ ’ਚ 1 ਥਾਂ ਪਰਾਲੀ ਸਾੜੀ ਗਈ।

Ad Position 21
No active advertisement
ਜ਼ਿਲ੍ਹੇ ਦੇ ’ਚ ਕਿਸਾਨ ਵਲੋਂ ਝੋਨੇ ਦੀ ਵਾਢੀ ਕਰਨ ਲਈ ਖੇਤਾਂ ’ਚ ਚਲਾਈ ਜਾ ਰਹੀ ਕੰਬਾਈਨ। ਅਜੀਤ-ਤਸਵੀਰ 17-10-2026
ਜਲੰਧਰ, 16 ਅਕਤੂਬਰ (ਜਤਿੰਦਰ ਪੰਮੀ)-ਝੋਨੇ ਦੀ ਵਾਢੀ ਦੇ ਸੀਜ਼ਨ ਦੌਰਾਨ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦਾ ਸਿਲਸਿਲਾ ਜ਼ਿਲ੍ਹੇ ਵਿਚ ਵੀ ਸ਼ੁਰੂ ਹੋ ਗਿਆ ਹੈ। 15 ਸਤੰਬਰ ਤੋਂ 16 ਅਕਤੂਬਰ ਤੱਕ ਜ਼ਿਲ੍ਹੇ ਵਿੱਚ ਪਰਾਲੀ ਦੀ ਅੱਗ ਦੇ ਤਿੰਨ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 13 ਅਕਤੂਬਰ ਨੂੰ ਲੋਹੀਆਂ ਬਲਾਕ ਦੇ ਪਿੰਡਾਂ ’ਚੋਂ 2 ਮਾਮਲੇ ਤੇ 14 ਅਕਤੂਬਰ ਨੂੰ ਰੁੜਕਾ ਬਲਾਕ ਦੇ ਪਿੰਡ ’ਚ 1 ਥਾਂ ਪਰਾਲੀ ਸਾੜੀ ਗਈ। ਜੇਕਰ ਪਿਛਲੇ ਸਾਲ ਦੇ ਸੀਜ਼ਨ ਦੀ ਗੱਲ ਕੀਤੀ ਜਾਵੇ ਤਾਂ 2025 ਵਿੱਚ ਇਸ ਅਰਸੇ ਦੌਰਾਨ ਪਰਾਲੀ ਸਾੜਨ ਦਾ ਸਿਰਫ਼ ਇਕ ਹੀ ਮਾਮਲਾ ਸਾਹਮਣੇ ਆਇਆ ਸੀ। ਦੱਸਣਯੋਗ ਹੈ ਕਿ ਜ਼ਿਲ੍ਹੇ ’ਚ ਇਸ ਸਾਲ 1.8 ਲੱਖ ਹੈਕਟੇਅਰ ਰਕਬੇ ’ਚ ਝੋਨੇ ਦੀ ਬਿਜਾਈ ਕੀਤੀ ਗਈ ਹੈ, ਜਿਸ ਵਿਚੋਂ 19.4 ਲੱਖ ਮੀਟ੍ਰਿਕ ਟਨ ਪੈਦਾਵਾਰ ਹੋਣ ਦੀ ਉਮੀਦ ਹੈ। ਇਸ ਸੰਬੰਧੀ ਸੰਪਰਕ ਕਰਨ ’ਤੇ ਖੇਤੀਬਾੜੀ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹੇ ’ਚ ਕਿਸਾਨਾਂ ਨੂੰ ਖੇਤਾਂ ਵਿੱਚ ਪਰਾਲੀ ਸਾੜਨ ਨਾ ਹੋਣ ਵਾਲੇ ਨੁਕਸਾਨਾਂ ਅਤੇ ਪਰਾਲੀ ਦੀ ਖੇਤਾਂ ਵਿੱਚ ਤੇ ਬਾਹਰੀ ਵਰਤੋਂ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਲਈ ਪਿੰਡਾਂ ਵਿੱਚ ਕੈਂਪ ਲਾਏ ਜਾ ਰਹੇ ਹਨ ਅਤੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਓਧਰ ਪਰਾਲੀ ਦੀ ਅੱਗ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਣਾਈਆਂ ਗਈਆਂ ਟੀਮਾਂ, ਜਿਨ੍ਹਾਂ ਵਿਚ ਖੇਤੀਬਾੜੀ, ਪ੍ਰਦੂਸ਼ਣ ਕੰਟਰੋਲ ਬੋਰਡ ਤੇ ਪ੍ਰਸ਼ਾਸਨ ਦੇ ਨੁਮਾਇੰਦੇ ਸ਼ਾਮਲ ਹਨ, ਵਲੋਂ ਅੱਗ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤੀ ਜਾ ਰਹੀ ਹੈ। ਟੀਮਾਂ ਵਲੋਂ ਅੱਗ ਲੱਗਣ ਵਾਲੀਆਂ ਥਾਵਾਂ ’ਤੇ ਪੜਤਾਲ ਕਰਕੇ 2 ਮਾਮਲੇ ਸਹੀ ਪਾਏ ਜਾਣ ’ਤੇ ਜ਼ਿੰਮੇਵਾਰ ਕਿਸਾਨਾਂ ਨੂੰ 10,000 ਰੁਪਏ ਵਾਤਾਵਰਣ ਮੁਆਵਜ਼ਾ (ਜੁਰਮਾਨਾ) ਲਾਇਆ ਗਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀਆਂ ਵੀ ਪਾਈਆਂ ਗਈਆਂ ਹਨ। ਓਧਰ 16 ਅਕਤੂਬਰ ਤੱਕ ਜ਼ਿਲ੍ਹੇ ਦੀਆਂ ਮੰਡੀਆਂ ’ਚ 2,87,961 ਮੀਟ੍ਰਿਕ ਟਨ ਝੋਨੇ ਦੀ ਫਸਲ ਪੁੱਜੀ, ਜਿਸ ਵਿਚੋਂ 2,87,460 ਮੀਟ੍ਰਿਕ ਟਨ ਦੀ ਖਰੀਦੀ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਦੋਮੋਰੀਆ ਪੁਲ ਦਾ ਰਸਤਾ ਅਜੇ ਤੱਕ ਬੰਦ, ਰੇਲ ਲਾਈਨਾਂ ਟੱਪ ਕੇ ਲੰਘ ਰਹੇ ਸਕੂਲੀ ਬੱਚੇ-ਹਾਦਸੇ ਦੀ ਸ਼ੰਕਾ ਅਗਲੀ ਖ਼ਬਰ ਨਿਊ ਜਵਾਲਾ ਨਗਰ ’ਚ ਦਿਨ-ਦਿਹਾੜੇ ਐਕਟਿਵਾ ਚੋਰੀ
Ad Position 24