ਨਗਰ ਨਿਗਮ ’ਤੇ ਪਿਆ ਜਯੋਤੀ ਨਗਰ ਤੇ ਵਿਕਾਸ ਪੁਰੀ ਡੰਪ ਨੂੰ ਬੰਦ ਕਰਨ ਦਾ ਦਬਾਅ
ਜਲੰਧਰ, 16 ਅਕਤੂਬਰ (ਸ਼ਿਵ)-ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਕੂੜੇ ਦੇ ਡੰਪਾਂ ਦੀ ਸਮੱਸਿਆ ਨਗਰ ਨਿਗਮ ਲਈ ਵੱਡੀ ਚੁਣੌਤੀ ਬਣੀ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ ਸਗੋਂ ਸ਼ਹਿਰ ਦੇ ਰਿਹਾਇਸ਼ੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਡੰਪ ਨੂੰ ਬੰਦ ਕਰਨਵਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਰਬਨ ਅਸਟੇਟ ਫੇਸ-2 ਸਮੇਤ ਹੋਰ ਇਲਾਕਿਆਂ ਦੇ ਲੋਕਾਂ ਵਲੋਂ ਜਯੋਤੀ ਨਗਰ ਡੰਪ ਨੂੰ ਬੰਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। ।
ਕ
ਕੇ. ਐਮ. ਵੀ. ਕਾਲਜ ਰੋਡ ਸਥਿਤ ਵਿਕਾਸ ਪੁਰੀ ਦਾ ਡੰਪ ਜਿਸ ਨੂੰ ਬੰਦ ਕਰਨ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਹੈ। ਤਸਵੀਰ. ਮੁਨੀਸ਼
17-10-2026
ਜਲੰਧਰ, 16 ਅਕਤੂਬਰ (ਸ਼ਿਵ)-ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ਹਿਰ ’ਚ ਕੂੜੇ ਦੇ ਡੰਪਾਂ ਦੀ ਸਮੱਸਿਆ ਨਗਰ ਨਿਗਮ ਲਈ ਵੱਡੀ ਚੁਣੌਤੀ ਬਣੀ ਰਹੀ ਹੈ ਕਿਉਂਕਿ ਇਕ ਪਾਸੇ ਤਾਂ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਿਆਸੀ ਸਰਗਰਮੀਆਂ ਲਗਾਤਾਰ ਵਧ ਰਹੀਆਂ ਹਨ ਸਗੋਂ ਸ਼ਹਿਰ ਦੇ ਰਿਹਾਇਸ਼ੀ ਅਤੇ ਸੰਵੇਦਨਸ਼ੀਲ ਇਲਾਕਿਆਂ ਵਿਚ ਡੰਪ ਨੂੰ ਬੰਦ ਕਰਨਵਾਉਣ ਦੀ ਮੰਗ ਤੇਜ਼ ਹੁੰਦੀ ਜਾ ਰਹੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਹੀ ਅਰਬਨ ਅਸਟੇਟ ਫੇਸ-2 ਸਮੇਤ ਹੋਰ ਇਲਾਕਿਆਂ ਦੇ ਲੋਕਾਂ ਵਲੋਂ ਜਯੋਤੀ ਨਗਰ ਡੰਪ ਨੂੰ ਬੰਦ ਕਰਵਾਉਣ ਲਈ ਸੰਘਰਸ਼ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ। । ਇਸ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਕੂੜੇ ਦੇ ਡੰਪਾਂ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਹੀ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਵੀ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਵਲੋਂ ਲੰਬੇ ਸਮੇਂ ਤੋਂ ਇਨ੍ਹਾਂ ਡੰਪਾਂ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕੂੜੇ ਦੇ ਨਿਪਟਾਰੇ ਲਈ ਢੁੱਕਵੇਂ ਬਦਲਵੇਂ ਪ੍ਰਬੰਧ ਨਾ ਹੋਣ ਕਾਰਨ ਸਮੱਸਿਆ ਦਾ ਸਥਾਈ ਹੱਲ ਨਹੀਂ ਨਿਕਲ ਸਕਿਆ। ਸ਼ਹਿਰ ਵਿਚ ਕੂੜੇ ਦੇ ਡੰਪਾਂ ਦੀ ਸਮੱਸਿਆ ਨੂੰ ਲੈ ਕੇ ਕੇ. ਐਮ. ਵੀ. ਕਾਲਜ ਰੋਡ ਸਥਿਤ ਵਿਕਾਸਪੁਰੀ ਡੰਪ ਅਤੇ ਅਰਬਨ ਅਸਟੇਟ ਫੇਜ਼-2 ਦੇ ਨੇੜੇ ਸਥਿਤ ਜਯੋਤੀ ਨਗਰ ਡੰਪ ਖ਼ਾਸ ਤੌਰ ’ਤੇ ਚਰਚਾ ਵਿਚ ਹਨ। ‘ਆਪ’ ਦੇ ਕੌਂਸਲਰ ਰਾਜੇਸ਼ ਠਾਕੁਰ ਵਲੋਂ ਮੁੱਖ ਮੰਤਰੀ ਵਲੋਂ ਵੀ ਵਿਕਾਸਪੁਰੀ ਡੰਪ ਨੂੰ ਬੰਦ ਕਰਵਾਉਣ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ ਸਨ। । < ਕਈ ਡੰਪ ਬੰਦ ਹੋਣ ਦੇ ਬਾਵਜੂਦ ਸਮੱਸਿਆ ਬਰਕਰਾਰ- ਨਗਰ ਨਿਗਮ ਵਲੋਂ ਇਸ ਤੋਂ ਪਹਿਲਾਂ ਚੁਗਿੱਟੀ ਸਮੇਤ ਵੱਖ-ਵੱਖ ਥਾਵਾਂ ’ਤੇ ਸਥਿਤ ਡੰਪਾਂ ਨੂੰ ਬੰਦ ਕਰਵਾਉਣ ਦੇ ਕਦਮ ਚੁੱਕੇ ਜਾ ਚੁੱਕੇ ਹਨ। ਬਸਤੀ ਸ਼ੇਖ ਸਮੇਤ ਹੋਰ ਇਲਾਕਿਆਂ ਵਿਚ ਵੀ ਕਈ ਡੰਪ ਬੰਦ ਕੀਤੇ ਗਏ ਹਨ। ਇਸ ਦੇ ਬਾਵਜੂਦ ਸ਼ਹਿਰ ਦੇ ਕਈ ਪ੍ਰਮੁੱਖ ਅਤੇ ਅੰਦਰੂਨੀ ਇਲਾਕਿਆਂ ਵਿਚ ਕੂੜੇ ਦੇ ਢੇਰ ਲੱਗਣ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪਾਸ਼ ਇਲਾਕੇ ਵਿਚ ਸਥਿਤ ਟੀ.ਵੀ. ਸੈਂਟਰ ਦੇ ਸਾਹਮਣੇ, ਮੱਛੀ ਮਾਰਕੀਟ, ਪ੍ਰਤਾਪ ਬਾਗ ਅਤੇ ਹਰਨਾਮਦਾਸਪੁਰਾ ਸਮੇਤ ਕਈ ਥਾਵਾਂ ’ਤੇ ਕੂੜੇ ਦੇ ਡੰਪ ਮੌਜੂਦ ਹਨ। ਇਨ੍ਹਾਂ ਥਾਵਾਂ ’ਤੇ ਰੋਜ਼ਾਨਾ ਵੱਡੀ ਮਾਤਰਾ ਵਿਚ ਕੂੜਾ ਪਹੁੰਚਦਾ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਲੋਕਾਂ ਦੀ ਮੰਗ ਹੈ ਕਿ ਸ਼ਹਿਰ ਦੇ ਅੰਦਰੂਨੀ ਅਤੇ ਰਿਹਾਇਸ਼ੀ ਇਲਾਕਿਆਂ ’ਚੋਂ ਕੂੜੇ ਦੇ ਡੰਪ ਹਟਾ ਕੇ ਇਨ੍ਹਾਂ ਦੇ ਨਿਪਟਾਰੇ ਲਈ ਕੋਈ ਢੁੱਕਵਾਂ ਪ੍ਰਬੰਧ ਕੀਤਾ ਜਾਵੇ। < ਇੱਕ ਡੰਪ ਬੰਦ ਹੁੰਦਾ ਹੈ ਤਾਂ ਦੂਜੇ ’ਤੇ ਵਧ ਜਾਂਦਾ ਹੈ ਕੂੜੇ ਦਾ ਬੋਝ – ਨਗਰ ਨਿਗਮ ਲਈ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਕਿਸੇ ਇੱਕ ਡੰਪ ਨੂੰ ਬੰਦ ਕਰਨ ਤੋਂ ਬਾਅਦ ਉੱਥੋਂ ਦਾ ਕੂੜਾ ਕਿਸੇ ਹੋਰ ਡੰਪ ’ਤੇ ਸੁੱਟਣਾ ਪੈਂਦਾ ਹੈ। ਇਸ ਕਾਰਨ ਇੱਕ ਇਲਾਕੇ ਦੇ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ ਹੀ ਦੂਜੇ ਇਲਾਕੇ ਦੇ ਵਸਨੀਕਾਂ ਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਜੇਕਰ ਕੂੜੇ ਦੇ ਡੰਪ ਸ਼ਹਿਰ ਤੋਂ ਬਾਹਰ ਤਬਦੀਲ ਕੀਤੇ ਜਾਂਦੇ ਹਨ ਤਾਂ ਕੂੜਾ ਇਕੱਠਾ ਕਰਨ ਅਤੇ ਉੱਥੇ ਪਹੁੰਚਾਉਣ ਲਈ ਵੀ ਨਗਰ ਨਿਗਮ ਨੂੰ ਵਾਧੂ ਪ੍ਰਬੰਧ ਕਰਨੇ ਪੈਣਗੇ। ਇਸ ਲਈ ਸਿਰਫ਼ ਡੰਪ ਬੰਦ ਕਰਨਾ ਹੀ ਸਮੱਸਿਆ ਦਾ ਹੱਲ ਨਹੀਂ, ਸਗੋਂ ਕੂੜੇ ਦੀ ਢੋਆ-ਢੁਆਈ ਅਤੇ ਵਿਗਿਆਨਕ ਢੰਗ ਨਾਲ ਨਿਪਟਾਰੇ ਲਈ ਵੀ ਠੋਸ ਯੋਜਨਾ ਬਣਾਉਣੀ ਲਾਜ਼ਮੀ ਹੈ। < ਵਰਿਆਣਾ ਡੰਪ ’ਤੇ ਰੋਜ਼ਾਨਾ ਪਹੁੰਚ ਰਿਹਾ 600 ਟਨ ਤੋਂ ਵੱਧ ਕੂੜਾ- ਸ਼ਹਿਰ ਦੇ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਦਾ ਇੱਕ ਵੱਡਾ ਕੇਂਦਰ ਵਰਿਆਣਾ ਡੰਪ ਵੀ ਹੈ। ਇੱਥੇ ਕੂੜੇ ਨੂੰ ਖ਼ਤਮ ਕਰਨ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ, ਪਰ ਕੂੜੇ ਦੇ ਨਿਪਟਾਰੇ ਦਾ ਕੰਮ ਹੌਲੀ ਰਫ਼ਤਾਰ ਨਾਲ ਚੱਲਣ ਕਾਰਨ ਸਮੱਸਿਆ ਦੇ ਜਲਦੀ ਹੱਲ ਹੋਣ ਦੀ ਸੰਭਾਵਨਾ ਘੱਟ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿਆਣਾ ਡੰਪ ’ਤੇ ਰੋਜ਼ਾਨਾ 600 ਟਨ ਤੋਂ ਵੱਧ ਕੂੜਾ ਪਹੁੰਚ ਰਿਹਾ ਹੈ। ਜੇਕਰ ਕੂੜੇ ਦੇ ਨਿਪਟਾਰੇ ਦੀ ਰਫ਼ਤਾਰ ਇਸੇ ਤਰ੍ਹਾਂ ਹੌਲੀ ਰਹਿੰਦੀ ਹੈ ਅਤੇ ਨਵੇਂ ਕੂੜੇ ਦੀ ਆਮਦ ਜਾਰੀ ਰਹਿੰਦੀ ਹੈ ਤਾਂ ਡੰਪ ’ਤੇ ਜਮ੍ਹਾਂ ਕੂੜੇ ਨੂੰ ਖ਼ਤਮ ਕਰਨਾ ਨਗਰ ਨਿਗਮ ਲਈ ਹੋਰ ਵੀ ਮੁਸ਼ਕਿਲ ਹੋ ਸਕਦਾ ਹੈ।