ਸਨੀ ਸ਼ਰਮਾ ਨੇ ਹੇਅਰ ਨੂੰ ਭਾਜਪਾ ਐਨ. ਆਰ. ਆਈ. ਸੈੱਲ ਦਾ ਸੂਬਾ ਕਨਵੀਨਰ ਬਣਨ ’ਤੇ ਦਿੱਤੀ ਵਧਾਈ
ਜਲੰਧਰ, 16 ਅਕਤੂਬਰ (ਸ਼ਿਵ)- ਭਾਜਪਾ ਐਨਆਰਆਈ ਸੈੱਲ ਪੰਜਾਬ ਦਾ ਮੁੜ ਸੂਬਾ ਕਨਵੀਨਰ ਨਿਯੁਕਤ ਕੀਤੇ ਜਾਣ ’ਤੇ ਕਮਲਜੀਤ ਸਿੰਘ ਹੇਅਰ ਨੂੰ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸਨੀ ਸ਼ਰਮਾ ਨੇ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ।
ਜਲੰਧਰ, 16 ਅਕਤੂਬਰ (ਸ਼ਿਵ)- ਭਾਜਪਾ ਐਨਆਰਆਈ ਸੈੱਲ ਪੰਜਾਬ ਦਾ ਮੁੜ ਸੂਬਾ ਕਨਵੀਨਰ ਨਿਯੁਕਤ ਕੀਤੇ ਜਾਣ ’ਤੇ ਕਮਲਜੀਤ ਸਿੰਘ ਹੇਅਰ ਨੂੰ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਸਾਬਕਾ ਸੂਬਾ ਪ੍ਰਧਾਨ ਸਨੀ ਸ਼ਰਮਾ ਨੇ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਨੀ ਸ਼ਰਮਾ ਨੇ ਕਿਹਾ ਕਿ ਕਮਲਜੀਤ ਸਿੰਘ ਹੇਅਰ ਦਾ ਪ੍ਰਵਾਸੀ ਭਾਰਤੀਆਂ ਨਾਲ ਮਜ਼ਬੂਤ ਸੰਪਰਕ ਹੈ ਅਤੇ ਉਨ੍ਹਾਂ ਦੇ ਤਜਰਬੇ ਤੇ ਅਗਵਾਈ ਨਾਲ ਪਾਰਟੀ ਨੂੰ ਪੰਜਾਬ ਵਿਚ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਬਣਾਉਣ ਲਈ ਐਨ. ਆਰ. ਆਈ. ਸੈੱਲ ਅਹਿਮ ਭੂਮਿਕਾ ਨਿਭਾਏਗਾ।