16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਲਈ ਲੋਹੀਆਂ ’ਚ ਮੋਮਬੱਤੀ ਮਾਰਚ

ਲੋਹੀਆਂ ਖਾਸ, 15 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਵਿੱਕੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਮੁੱਖ ਆਗੂ ਰਹੇ ਭਾਈ ਸੁਖਜੀਤ ਸਿੰਘ ਖੋਸਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਸ਼ਿਆਂ ਵਿਰੁੱਧ ਜੂਝਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਲੋਹੀਆਂ ਸ਼ਹਿਰ ਦੇ ਬਾਜ਼ਾਰਾਂ ’ਚ ਮੋਮਬੱਤੀ ਮਾਰਚ ਕੱਢਿਆ ਗਿਆ| ਇਸ ਮੋਮਬੱਤੀ ਮਾਰਚ ਨੂੰ ਸੰਬੋਧਨ ਕਰਦਿਆਂ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸਰਕਾਰ ਜ਼ੋਰ-ਸ਼ੋਰ ਨਾਲ ਕਹਿੰਦੀ ਹੈ ਕਿ ਨਸ਼ੇ ਦੇ ਸਬੰਧ ਵਿੱਚ ਹਰ ਥਾਣੇ ਦੇ ਮੁਖੀ ਦੀ ਜ਼ਿੰਮੇਵਾਰੀ ਤੈਹ ਕੀਤੀ ਜਾ ਰਹੀ ਹੈ ਪਰ ਕਾਰਵਾਈ ਦੱਸ ਰਹੀ ਹੈ ਕਿ ਨਾ ਦੇ ਬਰਾਬਰ ਹੈ| ਉਨ੍ਹਾਂ ਲੋਹੀਆਂ ਦੇ ਪੁਲਿਸ ਥਾਣੇ ਮੂਹਰੇ ਥਾਣਾ ਮੁਖੀ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਹੁਣ ਲੋਹੀਆਂ ਇਲਾਕੇ ਨੂੰ ਨਸ਼ੇ ਤੋਂ ਸਾਫ਼ ਕਰ ਦੇਣ ਤਾਂ ਹੀ ਉਨ੍ਹਾਂ ਦਾ ‘ਗਾਂਧੀਵਾਦੀ ਮੋਮਬੱਤੀ ਮਾਰਚ’ ਸਫ਼ਲ ਹੋਵੇਗਾ| ਉਨ੍ਹਾਂ ਨੇ ਸ਼ਹਿਰ ਦੇ ਬਜਾਰਾਂ ’ਚ ਜਿਥੇ ਮੋਮਬੱਤੀ ਮਾਰਚ ਕੀਤਾ ਉਥੇ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਫਾਂਸੀ ਲਗਾਉਣ ਦੀ ਮੰਗ ਕੀਤੀ| ਇਸ ਮੌਕੇ ਚਿੱਟੀ ਵੇਈਂ ਕਮੇਟੀ ਦੇ ਆਗੂ ਮੋਹਣ ਸਿੰਘ ਨੱਲ੍ਹ, ਦਿਲਬਾਗ ਸਿੰਘ, ਆਤਮਾ ਸਿੰਘ ਜਲਾਲਪੁਰ, ਭਾਈ ਤਲਵਿੰਦਰ ਸਿੰਘ ਖਾਲੇਵਾਲ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ, ਸੰਮਤੀ ਮੈਂਬਰ ਅਜੀਤ ਸਿੰਘ ਸਿੰਧੜ, ਸਾ. ਆਪ ਆਗੂ ਰਜਿੰਦਰ ਸਿੰਘ ਭੁੱਲਰ, ਡਾ.

Ad Position 21
No active advertisement
ਅਜੀਤ ਡੈਸਕ 16-10-2026
ਲੋਹੀਆਂ ਖਾਸ, 15 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ, ਬਲਵਿੰਦਰ ਸਿੰਘ ਵਿੱਕੀ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਮੁੱਖ ਆਗੂ ਰਹੇ ਭਾਈ ਸੁਖਜੀਤ ਸਿੰਘ ਖੋਸਾ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨਸ਼ਿਆਂ ਵਿਰੁੱਧ ਜੂਝਣ ਵਾਲੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਲੋਹੀਆਂ ਸ਼ਹਿਰ ਦੇ ਬਾਜ਼ਾਰਾਂ ’ਚ ਮੋਮਬੱਤੀ ਮਾਰਚ ਕੱਢਿਆ ਗਿਆ| ਇਸ ਮੋਮਬੱਤੀ ਮਾਰਚ ਨੂੰ ਸੰਬੋਧਨ ਕਰਦਿਆਂ ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸਰਕਾਰ ਜ਼ੋਰ-ਸ਼ੋਰ ਨਾਲ ਕਹਿੰਦੀ ਹੈ ਕਿ ਨਸ਼ੇ ਦੇ ਸਬੰਧ ਵਿੱਚ ਹਰ ਥਾਣੇ ਦੇ ਮੁਖੀ ਦੀ ਜ਼ਿੰਮੇਵਾਰੀ ਤੈਹ ਕੀਤੀ ਜਾ ਰਹੀ ਹੈ ਪਰ ਕਾਰਵਾਈ ਦੱਸ ਰਹੀ ਹੈ ਕਿ ਨਾ ਦੇ ਬਰਾਬਰ ਹੈ| ਉਨ੍ਹਾਂ ਲੋਹੀਆਂ ਦੇ ਪੁਲਿਸ ਥਾਣੇ ਮੂਹਰੇ ਥਾਣਾ ਮੁਖੀ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਹੁਣ ਲੋਹੀਆਂ ਇਲਾਕੇ ਨੂੰ ਨਸ਼ੇ ਤੋਂ ਸਾਫ਼ ਕਰ ਦੇਣ ਤਾਂ ਹੀ ਉਨ੍ਹਾਂ ਦਾ ‘ਗਾਂਧੀਵਾਦੀ ਮੋਮਬੱਤੀ ਮਾਰਚ’ ਸਫ਼ਲ ਹੋਵੇਗਾ| ਉਨ੍ਹਾਂ ਨੇ ਸ਼ਹਿਰ ਦੇ ਬਜਾਰਾਂ ’ਚ ਜਿਥੇ ਮੋਮਬੱਤੀ ਮਾਰਚ ਕੀਤਾ ਉਥੇ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਫਾਂਸੀ ਲਗਾਉਣ ਦੀ ਮੰਗ ਕੀਤੀ| ਇਸ ਮੌਕੇ ਚਿੱਟੀ ਵੇਈਂ ਕਮੇਟੀ ਦੇ ਆਗੂ ਮੋਹਣ ਸਿੰਘ ਨੱਲ੍ਹ, ਦਿਲਬਾਗ ਸਿੰਘ, ਆਤਮਾ ਸਿੰਘ ਜਲਾਲਪੁਰ, ਭਾਈ ਤਲਵਿੰਦਰ ਸਿੰਘ ਖਾਲੇਵਾਲ, ਨੰਬਰਦਾਰ ਬਲਵਿੰਦਰ ਸਿੰਘ ਮਹਿੰਮੂਵਾਲ, ਸੰਮਤੀ ਮੈਂਬਰ ਅਜੀਤ ਸਿੰਘ ਸਿੰਧੜ, ਸਾ. ਆਪ ਆਗੂ ਰਜਿੰਦਰ ਸਿੰਘ ਭੁੱਲਰ, ਡਾ. ਜਗਜੀਤ ਸਿੰਘ ਜੱਜ, ਗੁਰਦੀਪ ਸਿੰਘ ਕਰ੍ਹਾ, ਪਰਮਜੀਤ ਸਿੰਘ ਖੈਹਿਰਾ, ਮਾ. ਰਣਜੀਤ ਸਿੰਘ ਖਾਲੇਵਾਲ, ਹਰੀਸ਼ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ ਅਤੇ ਹੋਰ ਇਲਾਕਾ ਨਿਵਾਸੀ ਵੀ ਸ਼ਾਮਲ ਸਨ|
Ad Position 22
No active advertisement
ਪਿਛਲੀ ਖ਼ਬਰ ਮਹਿਤਪੁਰ ਵਿਖੇ ਵੱਖ-ਵੱਖ ਕਿਸਾਨ, ਮਜ਼ਦੂਰ ਤੇ ਦੁਕਾਨਦਾਰਾਂ ਵਲੋਂ ਸਰਕਾਰ ਖ਼ਿਲਾਫ਼ ਕੀਤਾ ਗਿਆ ਧਰਨਾ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਸਰਕਟ ਸ਼ਾਰਟ ਹੋਣ ਨਾਲ ਲੱਖਾਂ ਰੁਪਏ ਦੀ ਕਮਾਦ ਦੀ ਫ਼ਸਲ ਸੜ ਕੇ ਸੁਆਹ
Ad Position 24