12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅੱਖਾਂ ਤੇ ਅਣਚਾਹੇ ਦਬਾਅ ਤੋਂ ਬਚਾਅ ਲਈ 20/20/20 ਨਿਯਮ ਦੀ ਪਾਲਣਾ ਜ਼ਰੂਰੀ-ਡਾ. ਜਯੋਤੀ ਸ਼ਰਮਾ

ਜਲੰਧਰ, 11 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਵਿਸ਼ੇਸ਼ ਕੈਂਪ ਲਗਾ ਕੇ 26 ਮੋਤੀਆਬਿੰਦ ਮਰੀਜ਼ਾਂ ਦੀਆਂ ਅੱਖਾਂ ਦੇ ਬੀਤੇ ਦਿਨੀਂ ਆਪ੍ਰੇਸ਼ਨ ਕੀਤੇ ਗਏ ਸਨ। ਇਨ੍ਹਾਂ ਮਰੀਜ਼ਾਂ ਵਿੱਚ ਈ.

Ad Position 21
No active advertisement
ਅਜੀਤ ਡੈਸਕ 12-10-2026
ਜਲੰਧਰ, 11 ਅਕਤੂਬਰ (ਜਤਿੰਦਰ ਪੰਮੀ)-ਸਿਹਤ ਵਿਭਾਗ ਵਿਸ਼ੇਸ਼ ਕੈਂਪ ਲਗਾ ਕੇ 26 ਮੋਤੀਆਬਿੰਦ ਮਰੀਜ਼ਾਂ ਦੀਆਂ ਅੱਖਾਂ ਦੇ ਬੀਤੇ ਦਿਨੀਂ ਆਪ੍ਰੇਸ਼ਨ ਕੀਤੇ ਗਏ ਸਨ। ਇਨ੍ਹਾਂ ਮਰੀਜ਼ਾਂ ਵਿੱਚ ਈ. ਐੱਸ. ਆਈ. ਹਸਪਤਾਲ ਦੇ ਮਰੀਜ਼ ਵੀ ਸ਼ਾਮਿਲ ਸਨ। ਮੈਡੀਕਲ ਸੁਪਰਡੈਂਟ ਈ. ਐੱਸ. ਆਈ. ਡਾ. ਜਯੋਤੀ ਸ਼ਰਮਾ, ਐੱਸ.ਐੱਮ.ਓ. ਡਾ. ਅਰੁਣ ਵਰਮਾ ਅਤੇ ਡਾ. ਗੁਰਪ੍ਰੀਤ ਕੌਰ ਦੀ ਮੌਜੂਦਗੀ ਵਿੱਚ ਵਿਸ਼ਵ ਦ੍ਰਿਸ਼ਟੀ ਦਿਵਸ ਮੌਕੇ ਬੁੱਧਵਾਰ ਨੂੰ ਮਰੀਜ਼ਾਂ ਦੀ ਪੱਟੀ ਖੋਲ੍ਹੀ ਗਈ ਅਤੇ ਸਹਾਰਾ ਸੇਵਾ ਸਮਿਤੀ ਦੇ ਹਰਬੰਸ ਗਗਨੇਜਾ ਦੇ ਸਹਿਯੋਗ ਨਾਲ ਇਨ੍ਹਾਂ ਮਰੀਜ਼ਾਂ ਨੂੰ ਮੁਫ਼ਤ ਐਨਕਾਂ ਵੰਡੀਆਂ ਗਈਆਂ। ਇਸ ਸੰਬੰਧੀ ਗੱਲਬਾਤ ਕਰਦਿਆਂ ਡਾ. ਜਯੋਤੀ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਦ੍ਰਿਸ਼ਟੀ ਦਿਵਸ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮੁੱਖ ਮਕਸਦ ਅੱਖਾਂ ਸੁਰੱਖਿਅਤ ਰੱਖਣ ਲਈ ਨੌਜਵਾਨਾਂ, ਬੱਚਿਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ 20/20/20 ਨਿਯਮ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨਾ ਹੈ। ਡਾ. ਗੁਰਪ੍ਰੀਤ ਕੌਰ ਐੱਸ. ਐੱਮ. ਓ. ਆਈ ਮੋਬਾਈਲ ਯੂਨਿਟ ਤੇ ਐੱਸ. ਐੱਮ. ਓ. ਡਾ. ਅਰੁਣ ਵਰਮਾ ਨੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਦੀਆਂ ਅੱਖਾਂ ਦੀ ਦੇਖਭਾਲ ਲਈ ਜ਼ਰੂਰੀ ਸੁਝਾਅ ਦਿੱਤੇ।
Ad Position 22
No active advertisement
ਪਿਛਲੀ ਖ਼ਬਰ ਪਿੰਡਾਂ ’ਚ ਨਸ਼ੇ ਨਾਲ ਸੰਬੰਧਿਤ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਵਿਲੇਜ ਡਰੱਗ ਕਮੇਟੀਆਂ ਤੁਰੰਤ ਜਾਣਕਾਰੀ ਦੇਣ-ਐਸ. ਐਸ. ਪੀ.... ਅਗਲੀ ਖ਼ਬਰ ਪ੍ਰਜਾਪਤੀ ਬਰਾਦਰੀ ਨੂੰ ਅਣਗੌਲਿਆਂ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਪ੍ਰਜਾਪਤੀ ਸਭਾ ਨੇ ਦਿੱਤੀ ਚਿਤਾਵਨੀ
Ad Position 24