11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਮਾਰਟ ਸਿਟੀ ਜਲੰਧਰ ਜਾਂ ਹਾਦਸਿਆਂ ਦਾ ਸ਼ਹਿਰ ? ਸਰਫੇਸ ਵਾਟਰ ਪ੍ਰੋਜੈਕਟ ਦੀ ਪੁੱਟੀ ਸੜਕ ’ਚ ਧਸਿਆ ਟਰੱਕ ਮੈਟਰੋ ਮਾਲ ਨੇੜੇ ਸੁਰੱਖਿਆ ਪ੍ਰਬੰਧਾਂ ’ਤੇ ਉੱਠੇ ਸਵਾਲ

ਮਕਸੂਦਾਂ, 10 ਅਕਤੂਬਰ (ਸੌਰਵ ਮਹਿਤਾ)-ਸਮਾਰਟ ਸਿਟੀ ਜਲੰਧਰ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਕੰਮਾਂ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਸਵਾਲ ਉੱਠਣ ਲੱਗੇ ਹਨ। ਮੈਟਰੋ ਮਾਲ ਨੇੜੇ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਤੋਂ ਬਾਅਦ ਮਿੱਟੀ ਪਾ ਕੇ ਛੱਡੀ ਗਈ ਸੜਕ ’ਤੇ ਇੱਕ ਭਾਰੀ ਟਰੱਕ ਧੱਸਣ ਦੀ ਘਟਨਾ ਸਾਹਮਣੇ ਆਈ ਹੈ।

Ad Position 21
No active advertisement
ਮੈਟਰੋ ਮਾਲ ਨੇੜੇ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਤੋਂ ਬਾਅਦ ਮਿੱਟੀ ਵਾਲੇ ਹਿੱਸੇ ਵਿੱਚ ਧੱਸਿਆ ਟਰੱਕ। ਅਜੀਤ ਤਸਵੀਰ 11-10-2026
ਮਕਸੂਦਾਂ, 10 ਅਕਤੂਬਰ (ਸੌਰਵ ਮਹਿਤਾ)-ਸਮਾਰਟ ਸਿਟੀ ਜਲੰਧਰ ਵਿੱਚ ਵਿਕਾਸ ਕਾਰਜਾਂ ਦੇ ਨਾਂ ’ਤੇ ਸੜਕਾਂ ਪੁੱਟੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਕੰਮਾਂ ਦੌਰਾਨ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ’ਤੇ ਸਵਾਲ ਉੱਠਣ ਲੱਗੇ ਹਨ। ਮੈਟਰੋ ਮਾਲ ਨੇੜੇ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਤੋਂ ਬਾਅਦ ਮਿੱਟੀ ਪਾ ਕੇ ਛੱਡੀ ਗਈ ਸੜਕ ’ਤੇ ਇੱਕ ਭਾਰੀ ਟਰੱਕ ਧੱਸਣ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਨੇ ਪ੍ਰੋਜੈਕਟ ਦੇ ਕੰਮ ਦੀ ਗੁਣਵੱਤਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਦੀ ਲੋੜ ਨੂੰ ਉਭਾਰਿਆ ਹੈ।ਜਾਣਕਾਰੀ ਅਨੁਸਾਰ, ਧੋਗੜੀ ਰੋਡ ਤੋਂ ਪਠਾਨਕੋਟ ਚੌਕ ਵੱਲ ਸਰਫੇਸ ਵਾਟਰ ਪ੍ਰੋਜੈਕਟ ਤਹਿਤ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ। ਇਸੇ ਦੌਰਾਨ ਨੇੜਲੀ ਫੈਕਟਰੀ ਵਿੱਚ ਸਰੀਆ ਉਤਾਰਨ ਲਈ ਆਇਆ ਇੱਕ ਟਰੱਕ ਜਦੋਂ ਸਬੰਧਤ ਸੜਕ ’ਤੇ ਚੜ੍ਹਿਆ ਤਾਂ ਉਸ ਦਾ ਪਹੀਆ ਮਿੱਟੀ ਵਾਲੇ ਹਿੱਸੇ ਵਿੱਚ ਧੱਸ ਗਿਆ ਅਤੇ ਟਰੱਕ ਫਸ ਗਿਆ। ਮੌਕੇ ਦੀ ਹਾਲਤ ਦੇਖ ਕੇ ਇਹ ਸਵਾਲ ਉੱਠਣਾ ਸੁਭਾਵਿਕ ਹੈ ਕਿ ਕੀ ਪਾਈਪਾਂ ਪਾਉਣ ਤੋਂ ਬਾਅਦ ਸੜਕ ਦੀ ਮਜ਼ਬੂਤੀ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਇਸ ਦੀ ਯੋਗਤਾ ਦੀ ਜਾਂਚ ਕੀਤੀ ਗਈ ਸੀ? ਜੇਕਰ ਸੜਕ ਭਾਰੀ ਵਾਹਨਾਂ ਦੇ ਲੰਘਣ ਲਈ ਸੁਰੱਖਿਅਤ ਨਹੀਂ ਸੀ ਤਾਂ ਉੱਥੇ ਚਿਤਾਵਨੀ ਬੋਰਡ ਕਿਉਂ ਨਹੀਂ ਲਗਾਇਆ ਗਿਆ? ਕੀ ਕੰਮ ਮੁਕੰਮਲ ਕਰਨ ਦੀ ਕਾਹਲੀ ਵਿੱਚ ਸੁਰੱਖਿਆ ਵਰਗੇ ਅਹਿਮ ਪਹਿਲੂਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ? ਇਹ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਸਬੰਧਤ ਅਧਿਕਾਰੀਆਂ ਅਤੇ ਪ੍ਰੋਜੈਕਟ ਦੀ ਜ਼ਿੰਮੇਵਾਰੀ ਸੰਭਾਲ ਰਹੀ ਕੰਪਨੀ ਨੂੰ ਦੇਣੇ ਚਾਹੀਦੇ ਹਨ। ਇੱਕ ਪਾਸੇ ਅਧਿਕਾਰੀਆਂ ਵੱਲੋਂ ਪ੍ਰੋਜੈਕਟ ਦਾ ਕੰਮ ਜਲਦ ਮੁਕੰਮਲ ਕਰਨ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਪਹਿਲਾਂ ਤੋਂ ਚੱਲ ਰਹੇ ਕੰਮਾਂ ਦੀ ਗੁਣਵੱਤਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਵੀ ਲਾਜ਼ਮੀ ਹੈ। ਜੇਕਰ ਅਜਿਹੀ ਸੜਕ ’ਤੇ ਕੋਈ ਦੋਪਹੀਆ ਵਾਹਨ ਸਵਾਰ ਜਾਂ ਰਾਹਗੀਰ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਜਵਾਬਦੇਹੀ ਕਿਸ ਦੀ ਹੋਵੇਗੀ? ਸ਼ਹਿਰ ਵਾਸੀਆਂ ਨੂੰ ਵਿਕਾਸ ਕਾਰਜਾਂ ’ਤੇ ਕੋਈ ਇਤਰਾਜ਼ ਨਹੀਂ, ਪਰ ਵਿਕਾਸ ਦੇ ਨਾਂ ’ਤੇ ਸੁਰੱਖਿਆ ਨਾਲ ਸਮਝੌਤਾ ਨਹੀਂ ਹੋਣਾ ਚਾਹੀਦਾ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੌਕੇ ਦਾ ਤੁਰੰਤ ਮੁਆਇਨਾ ਕਰਕੇ ਸੜਕ ਦੀ ਮਜ਼ਬੂਤੀ, ਕੰਮ ਦੀ ਗੁਣਵੱਤਾ ਅਤੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਕਰਵਾਈ ਜਾਵੇ। ਜੇਕਰ ਕਿਸੇ ਪੱਧਰ ’ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਜ਼ਿੰਮੇਵਾਰੀ ਤੈਅ ਕਰਕੇ ਕਾਰਵਾਈ ਕੀਤੀ ਜਾਵੇ। ਸਿਰਫ਼ ਕੰਮ ਜਲਦ ਮੁਕੰਮਲ ਕਰਨ ਦੇ ਹੁਕਮ ਕਾਫ਼ੀ ਨਹੀਂ, ਲੋਕਾਂ ਦੀ ਸੁਰੱਖਿਆ ਵੀ ਪ੍ਰਸ਼ਾਸਨ ਦੀ ਪਹਿਲ ਹੋਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਮਹਿੰਦਰਾ ਨੇ ਨਵੀਂ ‘ਥਾਰ ਓਜੀ’ ਕੀਤੀ ਲਾਂਚ ਅਗਲੀ ਖ਼ਬਰ 37ਵੇਂ ਦੁਸਹਿਰੇ ਦੀਆਂ ਤਿਆਰੀਆਂ ਅੰਤਿਮ ਪੜਾਅ ’ਚ, ਸ਼ਾਨਦਾਰ ਸ਼ੋਭਾ ਯਾਤਰਾ ਰਹੇਗੀ ਵਿਸ਼ੇਸ਼ ਖਿੱਚ ਦਾ ਕੇਂਦਰ
Ad Position 24