11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਜਿਮਖਾਨਾ ਕਲੱਬ ਵਿਖੇ ‘ਸਜੀ ਸੁਰਾਂ ਦੀ ਮਹਿਫ਼ਿਲ’ -ਗਾਇਕ ਰਣਜੀਤ ਬਾਵਾ ਨੇ ਬੰਨ੍ਹਿਆ ਰੰਗ

ਜਲੰਧਰ, 10 ਅਕਤੂਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਵਿਖੇ ਸ਼ਨੀਵਾਰ ਸ਼ਾਮ ਕਰਵਾਈ ਗਈ ‘ਰਣਜੀਤ ਬਾਵਾ ਨਾਈਟ’ ਸੰਗੀਤ ਅਤੇ ਮਨੋਰੰਜਨ ਦੇ ਰੰਗਾਂ ਨਾਲ ਯਾਦਗਾਰੀ ਹੋ ਨਿੱਬੜੀ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼, ਵਿਲੱਖਣ ਗਾਇਕੀ ਦੇ ਅੰਦਾਜ਼ ਅਤੇ ਪੰਜਾਬੀ ਸੰਗੀਤ ਦੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ।

Ad Position 21
No active advertisement
ਅਜੀਤ ਡੈਸਕ 11-10-2026
ਜਲੰਧਰ, 10 ਅਕਤੂਬਰ (ਜਸਪਾਲ ਸਿੰਘ)-ਜਲੰਧਰ ਜਿਮਖਾਨਾ ਕਲੱਬ ਵਿਖੇ ਸ਼ਨੀਵਾਰ ਸ਼ਾਮ ਕਰਵਾਈ ਗਈ ‘ਰਣਜੀਤ ਬਾਵਾ ਨਾਈਟ’ ਸੰਗੀਤ ਅਤੇ ਮਨੋਰੰਜਨ ਦੇ ਰੰਗਾਂ ਨਾਲ ਯਾਦਗਾਰੀ ਹੋ ਨਿੱਬੜੀ। ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਦਮਦਾਰ ਆਵਾਜ਼, ਵਿਲੱਖਣ ਗਾਇਕੀ ਦੇ ਅੰਦਾਜ਼ ਅਤੇ ਪੰਜਾਬੀ ਸੰਗੀਤ ਦੀਆਂ ਦਿਲਕਸ਼ ਪੇਸ਼ਕਾਰੀਆਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਸ਼ਾਮ 8 ਵਜੇ ਸ਼ੁਰੂ ਹੋਏ ਇਸ ਲਾਈਵ ਸੰਗੀਤਕ ਪ੍ਰੋਗਰਾਮ ਦੌਰਾਨ ਕਲੱਬ ਦਾ ਮਾਹੌਲ ਸੰਗੀਤਮਈ ਰੰਗ ਵਿੱਚ ਰੰਗਿਆ ਰਿਹਾ। ਰਣਜੀਤ ਬਾਵਾ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਸਰੋਤਿਆਂ ਦਾ ਖ਼ੂਬ ਮਨੋਰੰਜਨ ਕੀਤਾ। ਉਨ੍ਹਾਂ ਦੀ ਗਾਇਕੀ ਵਿੱਚ ਪੰਜਾਬੀ ਸੱਭਿਆਚਾਰ, ਮਿੱਟੀ ਦੀ ਮਹਿਕ , ਯਾਰੀ-ਦੋਸਤੀ ਅਤੇ ਪਰਿਵਾਰਕ ਰਿਸ਼ਤਿਆਂ ਦੀ ਝਲਕ ਦੇਖਣ ਨੂੰ ਮਿਲੀ। ‘ਮਿੱਟੀ ਦਾ ਬਾਵਾ’, ‘ਯਾਰੀ ਚੰਡੀਗੜ੍ਹ ਵਾਲੀਏ’, ‘ਅਗਲਾ ਜਨਮ’ ਅਤੇ ‘ਫੁਲਕਾਰੀ’ ਵਰਗੇ ਗੀਤਾਂ ਨਾਲ ਜੁੜੇ ਪੰਜਾਬੀ ਸੰਗੀਤ ਦੇ ਰੰਗਾਂ ਨੇ ਸਮਾਗਮ ਨੂੰ ਹੋਰ ਵੀ ਖ਼ਾਸ ਬਣਾ ਦਿੱਤਾ। ਗਾਇਕ ਦੇ ਅੰਦਾਜ਼ ਅਤੇ ਸੁਰੀਲੀ ਆਵਾਜ਼ ਨੇ ਸੰਗੀਤ ਪ੍ਰੇਮੀਆਂ ਨੂੰ ਕੀਲ ਕੇ ਰੱਖ ਦਿੱਤਾ। ਸਮਾਗਮ ਵਿੱਚ ਡਿਵੀਜ਼ਨਲ ਕਮਿਸ਼ਨਰ ਸ੍ਰੀ ਰਾਮਵੀਰ ਸਿੰਘ , ਆਈ.ਏ.ਐੱਸ., ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡੀ.ਆਈ.ਜੀ. ਨਵੀਨ ਸਿੰਗਲਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ। ਕਲੱਬ ਦੇ ਆਨਰੇਰੀ ਸਕੱਤਰ ਅਮਿਤ ਕੁਕਰੇਜਾ, ਖ਼ਜ਼ਾਨਚੀ ਸੌਰਵ ਖੁੱਲਰ, ਜੁਆਇੰਟ ਸਕੱਤਰ ਹਰਪ੍ਰੀਤ ਸਿੰਘ ਗੋਲਡੀ ਅਤੇ ਜੂਨੀਅਰ ਮੀਤ ਪ੍ਰਧਾਨ ਧੀਰਜ ਸੇਠ ਸਮੇਤ ਕਲੱਬ ਦੇ ਅਹੁਦੇਦਾਰਾਂ ਨੇ ਸਮਾਗਮ ਦੇ ਪ੍ਰਬੰਧਾਂ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਐਗਜ਼ੈਕਟਿਵ ਕਮੇਟੀ ਮੈਂਬਰ ਨਿਤਿਨ ਬਹਿਲ, ਮਨੋਰੰਜਨ ਕਮੇਟੀ ਦੇ ਚੇਅਰਮੈਨ ਪ੍ਰੋ. ਵਿਪਨ ਝਾਂਜੀ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਕਲੱਬ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਮਹਿਮਾਨਾਂ ਦੇ ਬੈਠਣ ਅਤੇ ਖਾਣ-ਪੀਣ ਸਮੇਤ ਲੋੜੀਂਦੀਆਂ ਸਹੂਲਤਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ‘ਰਣਜੀਤ ਬਾਵਾ ਨਾਈਟ’ ਨੇ ਕਲੱਬ ਦੇ ਮੈਂਬਰਾਂ ਨੂੰ ਮਨੋਰੰਜਨ ਅਤੇ ਪੰਜਾਬੀ ਸੰਗੀਤ ਨਾਲ ਜੁੜਨ ਦਾ ਯਾਦਗਾਰੀ ਮੌਕਾ ਪ੍ਰਦਾਨ ਕੀਤਾ। ਇਸ ਮੌਕੇ ਕਲੱਬ ਦੇ ਸੈਕਟਰੀ ਅਮਿਤ ਕੁਕਰੇਜਾ ਨੇ ਇਸ ਸੰਗੀਤਕ ਨਾਈਟ ਨੂੰ ਸਫਲ ਬਣਾਉਣ ਲਈ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ 37ਵੇਂ ਦੁਸਹਿਰੇ ਦੀਆਂ ਤਿਆਰੀਆਂ ਅੰਤਿਮ ਪੜਾਅ ’ਚ, ਸ਼ਾਨਦਾਰ ਸ਼ੋਭਾ ਯਾਤਰਾ ਰਹੇਗੀ ਵਿਸ਼ੇਸ਼ ਖਿੱਚ ਦਾ ਕੇਂਦਰ ਅਗਲੀ ਖ਼ਬਰ ਸ਼ਹਿਰ ’ਚ ਧੜੱਲੇ ਨਾਲ ਕੱਟੀਆਂ ਜਾ ਰਹੀਆਂ ਨਾਜਾਇਜ਼ ਕਾਲੋਨੀਆਂ, ਨਿਗਮ ਦੇ ਮਾਲੀਏ ਨੂੰ ਹੋ ਰਿਹਾ ਵੱਡਾ ਨੁਕਸਾਨ
Ad Position 24