ਰਾਹ ਜਾਂਦੀ ਔਰਤ ਤੋਂ ਪਰਸ ਝਪਟਿਆ
ਚੁਗਿੱਟੀ/ਜੰਡੂ ਸਿੰਘਾ, 9 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਲਾਗਲੇ ਬਿਜਲੀ ਘਰ ਦੇ ਨਜ਼ਦੀਕ ਰਾਹ ਜਾਂਦੀ ਇੱਕ ਔਰਤ ਨੂੰ ਘੇਰ ਕੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਉਸ ਦਾ ਪਰਸ ਝਪਟ ਲਿਆ ਗਿਆ। ਪੀੜਤ ਔਰਤ ਰਮੇਸ਼ ਦੇਵੀ ਮੁਤਾਬਕ ਉਸ ਦੇ ਪਰਸ ’ਚ ਇੱਕ ਮੋਬਾਈਲ ਤੋਂ ਇਲਾਵਾ 1200 ਦੇ ਕਰੀਬ ਨਕਦੀ ਸੀ।
ਚੁਗਿੱਟੀ/ਜੰਡੂ ਸਿੰਘਾ, 9 ਅਕਤੂਬਰ (ਨਰਿੰਦਰ ਲਾਗੂ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਮੁਹੱਲਾ ਚੁਗਿੱਟੀ ਲਾਗਲੇ ਬਿਜਲੀ ਘਰ ਦੇ ਨਜ਼ਦੀਕ ਰਾਹ ਜਾਂਦੀ ਇੱਕ ਔਰਤ ਨੂੰ ਘੇਰ ਕੇ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਉਸ ਦਾ ਪਰਸ ਝਪਟ ਲਿਆ ਗਿਆ। ਪੀੜਤ ਔਰਤ ਰਮੇਸ਼ ਦੇਵੀ ਮੁਤਾਬਕ ਉਸ ਦੇ ਪਰਸ ’ਚ ਇੱਕ ਮੋਬਾਈਲ ਤੋਂ ਇਲਾਵਾ 1200 ਦੇ ਕਰੀਬ ਨਕਦੀ ਸੀ। ਦੱਸਿਆ ਜਾ ਰਿਹਾ ਹੈ ਕਿ ਲੁੱਟ ਦੀ ਇਸ ਵਾਰਦਾਤ ਸਬੰਧੀ ਮੌਕੇ ‘ਤੇ ਇਕੱਠੇ ਹੋਏ ਲੋਕਾਂ ਵਲੋਂ 112 ਨੰਬਰ ‘ਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ,ਪਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।