ਜਲੰਧਰ ਡਾਕ ਮੰਡਲ ਵਲੋਂ ਕੱਲ੍ਹ ਤੋਂ 15 ਤੱਕ ਮਨਾਇਆ ਜਾਵੇਗਾ ‘ਰਾਸ਼ਟਰੀ ਡਾਕ ਹਫ਼ਤਾ’
ਜਲੰਧਰ, 7 ਅਕਤੂਬਰ (ਸ਼ਿਵ)- ਜਲੰਧਰ ਡਾਕ ਮੰਡਲ ਵਲੋਂ 9 ਤੋਂ 15 ਅਕਤੂਬਰ 2026 ਤੱਕ ਰਾਸ਼ਟਰੀ ਡਾਕ ਹਫ਼ਤਾ-2026 ਮਨਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਭਾਰਤੀ ਡਾਕ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਡਾਕ, ਵਿੱਤੀ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ।
ਜਲੰਧਰ, 7 ਅਕਤੂਬਰ (ਸ਼ਿਵ)- ਜਲੰਧਰ ਡਾਕ ਮੰਡਲ ਵਲੋਂ 9 ਤੋਂ 15 ਅਕਤੂਬਰ 2026 ਤੱਕ ਰਾਸ਼ਟਰੀ ਡਾਕ ਹਫ਼ਤਾ-2026 ਮਨਾਇਆ ਜਾਵੇਗਾ। ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਭਾਰਤੀ ਡਾਕ ਵਿਭਾਗ ਵਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਡਾਕ, ਵਿੱਤੀ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਡਾਕ ਹਫ਼ਤੇ ਦੀ ਸ਼ੁਰੂਆਤ 9 ਅਕਤੂਬਰ ਨੂੰ ਕੌਮਾਂਤਰੀ ਡਾਕ ਦਿਵਸ ਨਾਲ ਹੋਵੇਗੀ। ਇਸ ਮੌਕੇ ਲੋਕਾਂ ਅਤੇ ਭਾਈਚਾਰਿਆਂ ਨੂੰ ਆਪਸ ਵਿੱਚ ਜੋੜਨ ਵਿੱਚ ਡਾਕ ਸੇਵਾਵਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਡਾਕ ਵਿਭਾਗ ਦੇ ਅਧਿਕਾਰੀ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਡਾਕ ਹਫ਼ਤੇ ਦੌਰਾਨ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਅਤੇ ਭਾਰਤੀ ਡਾਕ ਵਿਭਾਗ ਵਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਡਾਕ, ਵਿੱਤੀ ਅਤੇ ਨਾਗਰਿਕ-ਕੇਂਦਰਿਤ ਸੇਵਾਵਾਂ ਦਾ ਲਾਭ ਉਠਾਉਣ।