04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

37ਵੇਂ ਦੁਸਹਿਰਾ ਉਤਸਵ ਦੀਆਂ ਤਿਆਰੀਆਂ ਸੰਬੰਧੀ ਮਹਾਂਕਾਲੀ ਮੰਦਰ ਕਮੇਟੀ ਦੀ ਮੀਟਿੰਗ

ਜਲੰਧਰ, 3 ਅਕਤੂਬਰ (ਸ਼ਿਵ)- ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਦੂਜੀ ਮੀਟਿੰਗ ਪ੍ਰਾਚੀਨ ਲਹੌਰੀਆ ਮੰਦਰ, ਮਿੱਠਾ ਬਾਜ਼ਾਰ, ਮਾਈ ਹੀਰਾ ਗੇਟ ਵਿਖੇ ਕਮੇਟੀ ਦੇ ਪ੍ਰਧਾਨ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 37ਵੇਂ ਵਿਜੇਦਸ਼ਮੀ ਉਤਸਵ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਸੁਰੱਖਿਆ, ਸਫ਼ਾਈ, ਸਜਾਵਟ, ਸ਼ਰਧਾਲੂਆਂ ਦੀਆਂ ਸਹੂਲਤਾਂ ਅਤੇ ਰਾਵਣ ਦਹਿਨ ਸਮੇਤ ਹੋਰ ਪ੍ਰਬੰਧਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-10-2026
ਜਲੰਧਰ, 3 ਅਕਤੂਬਰ (ਸ਼ਿਵ)- ਸ਼੍ਰੀ ਮਹਾਕਾਲੀ ਮੰਦਰ ਦੁਸਹਿਰਾ ਕਮੇਟੀ ਦੀ ਦੂਜੀ ਮੀਟਿੰਗ ਪ੍ਰਾਚੀਨ ਲਹੌਰੀਆ ਮੰਦਰ, ਮਿੱਠਾ ਬਾਜ਼ਾਰ, ਮਾਈ ਹੀਰਾ ਗੇਟ ਵਿਖੇ ਕਮੇਟੀ ਦੇ ਪ੍ਰਧਾਨ ਤਰਸੇਮ ਕਪੂਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ 37ਵੇਂ ਵਿਜੇਦਸ਼ਮੀ ਉਤਸਵ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਸੁਰੱਖਿਆ, ਸਫ਼ਾਈ, ਸਜਾਵਟ, ਸ਼ਰਧਾਲੂਆਂ ਦੀਆਂ ਸਹੂਲਤਾਂ ਅਤੇ ਰਾਵਣ ਦਹਿਨ ਸਮੇਤ ਹੋਰ ਪ੍ਰਬੰਧਾਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਗਰਾਊਂਡ ਇੰਚਾਰਜ ਰਾਜ ਕੁਮਾਰ ਸ਼ਰਮਾ (ਰਾਜੂ) ਨੇ ਦੱਸਿਆ ਕਿ ਇਸ ਵਾਰ ਜਲੰਧਰ ਖੇਤਰ ਵਿਚ ਕਮੇਟੀ ਵਲੋਂ 100 ਫੁੱਟ ਉੱਚੇ ਰਾਵਣ ਦੇ ਪੁਤਲੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜੋ ਉਤਸਵ ਦਾ ਮੁੱਖ ਆਕਰਸ਼ਣ ਰਹੇਗਾ। ਕੌਂਸਲਰ ਦਵਿੰਦਰ ਸਿੰਘ ਰੋਨੀ ਨੇ ਗਰਾਊਂਡ ਦੀ ਸਫ਼ਾਈ ਅਤੇ ਆਲੇ-ਦੁਆਲੇ ਦੀ ਸੁੰਦਰਤਾ ਸੰਬੰਧੀ ਸਹਿਯੋਗ ਦਾ ਭਰੋਸਾ ਦਿੱਤਾ। ਕਮੇਟੀ ਦੇ ਪ੍ਰਧਾਨ ਤਰਸੇਮ ਕਪੂਰ ਅਤੇ ਮਹਾਮੰਤਰੀ ਰਾਮ ਗੋਪਾਲ ਗੁਪਤਾ ਨੇ ਮੈਂਬਰਾਂ ਨੂੰ ਤਿਆਰੀਆਂ ਵਿਚ ਸਰਗਰਮੀ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ। ਮੀਟਿੰਗ ਵਿਚ ਖਜਾਨਚੀ ਧਰਮਪਾਲ ਅਰੋੜਾ, ਰਾਜੀਵ ਵਾਲੀਆ, ਪਵਨ ਕਪੂਰ, ਰਵੀ ਮਹਿੰਦਰੂ, ਕਰਨ ਵਿਜ, ਜੌਲੀ ਬੇਦੀ, ਵਿੱਕੀ ਢੱਲ, ਗਗਨ ਬੇਦੀ, ਆਸ਼ੂ ਢੱਲ, ਅਮਨ ਕੁਮਾਰ ਸਮੇਤ ਕਮੇਟੀ ਦੇ ਕਈ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਵਲੋਂ ਕਣਕ ਦੇ ਭਾਅ ’ਚ ਕੀਤਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜਾਕ: ਭਿੰਡਰ ਅਗਲੀ ਖ਼ਬਰ ਐੱਮ.ਡੀ. ਦਯਾਨੰਦ ਮਾਡਲ ਸਕੂਲ ਨਕੋਦਰ ਵਲੋਂ ਵਿਦਿਆਰਥੀਆਂ ਲਈ ਵਿੱਦਿਅਕ ਟੂਰ ਅਤੇ ਪਿਕਨਿਕ
Ad Position 24