ਇਨਰਵ੍ਹੀਲ ਕਲੱਬ ਦੀ ਚੇਅਰਪਰਸਨ ਡਾ. ਜੈਸਮੀਨ ਕੌਰ ਗਿੱਲ ਦਾ ਸ਼ਾਨਦਾਰ ਸਵਾਗਤ
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਇਨਰਵ੍ਹੀਲ ਕਲੱਬ ਜਲੰਧਰ ਵਲੋਂ ਜ਼ਿਲ੍ਹਾ ਚੇਅਰਮੈਨ ਡਾ. ਜੈਸਮਿਨ ਕੌਰ ਗਿੱਲ ਦੀ ਅਧਿਕਾਰਤ ਫੇਰੀ ਮੌਕੇ ਪ੍ਰੈਜ਼ੀਡੈਂਟ ਹੋਟਲ ਵਿਖੇ ਐਗਜ਼ੈਕਟਿਵ ਤੇ ਜਨਰਲ ਬਾਡੀ ਮੀਟਿੰਗ ਕਰਵਾਈ ਗਈ | ਇਸ ਮੌਕੇ ਡਾ.
ਜਲੰਧਰ, 1 ਅਕਤੂਬਰ (ਜਸਪਾਲ ਸਿੰਘ)-ਇਨਰਵ੍ਹੀਲ ਕਲੱਬ ਜਲੰਧਰ ਵਲੋਂ ਜ਼ਿਲ੍ਹਾ ਚੇਅਰਮੈਨ ਡਾ. ਜੈਸਮਿਨ ਕੌਰ ਗਿੱਲ ਦੀ ਅਧਿਕਾਰਤ ਫੇਰੀ ਮੌਕੇ ਪ੍ਰੈਜ਼ੀਡੈਂਟ ਹੋਟਲ ਵਿਖੇ ਐਗਜ਼ੈਕਟਿਵ ਤੇ ਜਨਰਲ ਬਾਡੀ ਮੀਟਿੰਗ ਕਰਵਾਈ ਗਈ | ਇਸ ਮੌਕੇ ਡਾ. ਜੈਸਮਿਨ ਕੌਰ ਗਿੱਲ ਦਾ ਢੋਲ ਦੀਆਂ ਧੁਨਾਂ ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ | ਕਲੱਬ ਪ੍ਰਧਾਨ ਨਿਧੀ ਸਹਿਗਲ ਨੇ ਚੇਅਰਮੈਨ ਦਾ ਸਵਾਗਤ ਕਰਦਿਆਂ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਜਾਣਕਾਰੀ ਦਿੱਤੀ | ਸਕੱਤਰ ਪੂਨਮ ਜਗੋਤਾ ਤੇ ਖ਼ਜ਼ਾਨਚੀ ਰੇਖਾ ਅਰੋੜਾ ਨੇ ਆਪਣੀਆਂ ਰਿਪੋਰਟਾਂ ਪੇਸ਼ ਕੀਤੀਆਂ | ਇਸ ਮੌਕੇ ਕਲੱਬ ਦੀ ਗੋਲਡਨ ਜੁਬਲੀ ਬੁਲੇਟਿਨ ‘ਦਿ ਗੋਲਡਨ ਫੁੱਟਸਟੈਪਸ’ ਵੀ ਜਾਰੀ ਕੀਤਾ ਗਿਆ | ਕਲੱਬ ਐਡੀਟਰ ਨੀਰੂ ਚਾਵਲਾ ਵਲੋਂ ਪ੍ਰਕਾਸ਼ਿਤ ਇਸ ਬੁਲੇਟਿਨ ਨੂੰ ਡਾ. ਜੈਸਮਿਨ ਕੌਰ ਗਿੱਲ ਨੇ ਪੀ.ਡੀ.ਸੀਜ਼, ਕਲੱਬ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੌਜੂਦਗੀ ਵਿਚ ਰਿਲੀਜ਼ ਕੀਤਾ | ਇਸ ਦੌਰਾਨ ਡਾ. ਗਿੱਲ ਨੇ ਕਲੱਬ ਦੀਆਂ ਫਾਈਲਾਂ ਦਾ ਨਿਰੀਖਣ ਕਰਕੇ ਸਮਾਜ ਸੇਵਾ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਭਵਿੱਖੀ ਕਾਰਜਾਂ ਲਈ ਸੁਝਾਅ ਦਿੱਤੇ | ਸਮਾਗਮ ਦੌਰਾਨ ਗੀਤ, ਖੇਡਾਂ ਤੇ ਗਿੱਧੇ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਮੌਕੇ ਅਧਿਕਾਰਤ ਫੇਰੀ ਦੌਰਾਨ ਕਲੱਬ ਵਲੋਂ ਲੋੜਵੰਦਾਂ ਦੀ ਸਹਾਇਤਾ ਲਈ ਕਈ ਪ੍ਰੋਜੈਕਟ ਕੀਤੇ ਗਏ | ਇਸ ਮੌਕੇ ਐਮ.ਓ.ਸੀ. ਇੰਦਰਕਿਰਨ ਤੂਰ, ਪ੍ਰੋਜੈਕਟ ਕੋਆਰਡੀਨੇਟਰ ਅਨੀਤਾ ਚਾਵਲਾ ਤੇ ਨੀਰੂ ਚਾਵਲਾ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ | ਅੰਤ ਵਿਚ ਵਾਈਸ ਪ੍ਰੈਜ਼ੀਡੈਂਟ ਨਿੰਮੀ ਚੌਧਰੀ ਨੇ ਧੰਨਵਾਦ ਕੀਤਾ |