ਨਗਰ ਨਿਗਮ ਨੇ ਇਕ ਦਿਨ ’ਚ ਵਸੂਲਿਆ 2.10 ਕਰੋੜ ਰੁਪਏ ਜਾਇਦਾਦ ਟੈਕਸ
ਜਲੰਧਰ, 29 ਸਤੰਬਰ (ਸ਼ਿਵ)- ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਅੱਜ ਇੱਕੋ ਦਿਨ ਵਿਚ ਲਗਭਗ 2. 10 ਕਰੋੜ ਰੁਪਏ ਦੇ ਜਾਇਦਾਦ ਟੈਕਸ ਦੀ ਵਸੂਲੀ ਕੀਤੀ ਗਈ।
ਜਲੰਧਰ, 29 ਸਤੰਬਰ (ਸ਼ਿਵ)- ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਅੱਜ ਇੱਕੋ ਦਿਨ ਵਿਚ ਲਗਭਗ 2.10 ਕਰੋੜ ਰੁਪਏ ਦੇ ਜਾਇਦਾਦ ਟੈਕਸ ਦੀ ਵਸੂਲੀ ਕੀਤੀ ਗਈ। 30 ਸਤੰਬਰ ਤੱਕ ਜਾਇਦਾਦ ਟੈਕਸ ਜਮ੍ਹਾਂ ਕਰਵਾਉਣ ’ਤੇ 10 ਫੀਸਦੀ ਛੋਟ ਦੀ ਸਹੂਲਤ ਦਿੱਤੇ ਜਾਣ ਕਾਰਨ ਵੱਡੀ ਗਿਣਤੀ ’ਚ ਲੋਕ ਨਗਰ ਨਿਗਮ ਦਫ਼ਤਰ ਪਹੁੰਚੇ ਅਤੇ ਆਪਣਾ ਬਣਦਾ ਟੈਕਸ ਜਮ੍ਹਾਂ ਕਰਵਾਇਆ। ਨਗਰ ਨਿਗਮ ਵਲੋਂ ਲੋਕਾਂ ਨੂੰ 30 ਸਤੰਬਰ ਤੱਕ ਛੋਟ ਦੇ ਨਾਲ ਜਾਇਦਾਦ ਟੈਕਸ ਜਮ੍ਹਾਂ ਕਰਵਾਉਣ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਨਿਗਮ ਵਲੋਂ 1 ਅਕਤੂਬਰ ਤੋਂ ਬਕਾਇਆ ਟੈਕਸ ਵਾਲੀਆਂ ਜਾਇਦਾਦਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਕਹੀ ਗਈ ਹੈ । ਇਸ ਕਾਰਨ ਵੀ ਲੋਕਾਂ ’ਚ ਟੈਕਸ ਜਮ੍ਹਾਂ ਕਰਵਾਉਣ ਲਈ ਕਾਫ਼ੀ ਸਰਗਰਮੀ ਦੇਖਣ ਨੂੰ ਮਿਲੀ। ਵਿਭਾਗ ਅਨੁਸਾਰ ਹੁਣ ਤੱਕ ਕੁੱਲ 36.50 ਕਰੋੜ ਰੁਪਏ ਦੇ ਕਰੀਬ ਜਾਇਦਾਦ ਟੈਕਸ ਇਕੱਠਾ ਕੀਤਾ ਜਾ ਚੁੱਕਾ ਹੈ। ਅੱਜ 10 ਫੀਸਦੀ ਛੋਟ ਨਾਲ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ ਹੋਣ ਕਾਰਨ ਦਫ਼ਤਰ ਵਿਚ ਲੋਕਾਂ ਦੀ ਭੀੜ ਰਹੀ। ਕਰ ਵਸੂਲੀ ਦੇ ਮੌਕੇ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।