ਸੀ. ਟੀ. ਯੂਨੀਵਰਸਿਟੀ ਅਤੇ ਗਰਾਂਟ ਥਾਰਨਟਨ ਭਾਰਤ ਵਲੋਂ ਏ.ਆਈ.-ਐਮ. ਐਲ. ਲਈ ਰਣਨੀਤਕ ਸਾਂਝੇਦਾਰੀ
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸੀ. ਟੀ.
ਜਲੰਧਰ, 25 ਸਤੰਬਰ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰਾਂ ’ਚ ਉਦਯੋਗ–ਅਕਾਦਮਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਗ੍ਰਾਂਟ ਥੋਰਨਟਨ ਭਾਰਤ ਐਲ. ਐਲ. ਪੀ. ਨਾਲ ਰਣਨੀਤਕ ਸਾਂਝੇਦਾਰੀ ਕੀਤੀ ਹੈ । ਇਸ ਸਾਂਝੇਦਾਰੀ ਤਹਿਤ ਗ੍ਰਾਂਟ ਥੋਰਨਟਨ ਭਾਰਤ ਗਿਆਨ ਸਾਂਝੇਦਾਰ ਅਤੇ ਟ੍ਰੇਨਿੰਗ ਭਾਈਵਾਲ ਵਜੋਂ ਵਿਦਿਆਰਥੀਆਂ ਨੂੰ ਉਦਯੋਗ-ਅਧਾਰਿਤ ਸਿਖਲਾਈ, ਲੋੜੀਂਦੇ ਸਿੱਖਿਆ ਸਰੋਤ ਅਤੇ ਆਫਲਾਈਨ ਕਲਾਸਰੂਮ ਆਧਾਰਿਤ ਸੈਸ਼ਨ ਪ੍ਰਦਾਨ ਕਰੇਗਾ। ਇਸ ਸਾਂਝੇਦਾਰੀ ਦਾ ਉਦੇਸ਼ ਅਕਾਦਮਿਕ ਸਿੱਖਿਆ ਅਤੇ ਪੇਸ਼ੇਵਰ ਲੋੜਾਂ ਵਿਚਕਾਰਲੇ ਅੰਤਰ ਨੂੰ ਘਟਾਉਣਾ ਅਤੇ ਵਿਦਿਆਰਥੀਆਂ ਨੂੰ ਏ. ਆਈ. ਐਮ. ਐਲ. ਦੇ ਵਿਹਾਰਕ ਉਪਯੋਗਾਂ ਅਤੇ ਉਭਰ ਰਹੀਆਂ ਤਕਨਾਲੋਜੀਆਂ ਨਾਲ ਜਾਣੂ ਕਰਵਾਉਣਾ ਹੈ । ਐਮਓਯੂ ਸਾਈਨਿੰਗ ਸਮਾਰੋਹ ’ਚ ਪ੍ਰਦੀਪ ਪਾਂਡੇ, ਪਾਰਟਨਰ, ਗ੍ਰਾਂਟ ਥੋਰਨਟਨ ਅਤੇ ਕਮਲ ਖੱਟਰ, ਐਸੋਸੀਏਟ ਡਾਇਰੈਕਟਰ ਤੋਂ ਇਲਾਵਾ ਸੰਜੇ ਖੰਡੂਰੀ, ਰਜਿਸਟਰਾਰ, ਸੀਟੀ ਯੂਨੀਵਰਸਿਟੀ; ਡਾ. ਪੰਕਜ ਜੈਨ, ਡਾਇਰੈਕਟਰ, ਡਾ. ਇਸ਼ਪ੍ਰੀਤ ਸਿੰਘ ਵਿਰਕ, ਐਸੋਸੀਏਟ ਪ੍ਰੋਫੈਸਰ, ਸਕੂਲ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਮੇਤ ਫੈਕਲਟੀ ਮੈਂਬਰ ਅਤੇ ਯੂਨੀਵਰਸਿਟੀ ਦੀ ਲੀਡਰਸ਼ਿਪ ਮੌਜੂਦ ਰਹੀ । ਇਸ ਮੌਕੇ ਸੀ.ਟੀ. ਯੂਨੀਵਰਸਿਟੀ ਦੇ ਚਾਂਸਲਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਤਕਨਾਲੋਜੀ ਦਾ ਭਵਿੱਖ ਉਨ੍ਹਾਂ ਸੰਸਥਾਵਾਂ ਦਾ ਹੈ ਜੋ ਗਿਆਨ ਨੂੰ ਅਸਲ ਦੁਨੀਆ ਵਿੱਚ ਇਸ ਦੇ ਵਿਹਾਰਕ ਉਪਯੋਗ ਨਾਲ ਜੋੜਨ ਦੇ ਸਮਰੱਥ ਹਨ । ਗ੍ਰਾਂਟ ਥੋਰਨਟਨ ਭਾਰਤ ਨਾਲ ਸਾਡੀ ਸਾਂਝੇਦਾਰੀ ਸੀਟੀ ਯੂਨੀਵਰਸਿਟੀ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜਿਸ ਤਹਿਤ ਅਸੀਂ ਅਜਿਹਾ ਸਿੱਖਿਆਤਮਕ ਮਾਹੌਲ ਤਿਆਰ ਕਰਨਾ ਚਾਹੁੰਦੇ ਹਾਂ ਜਿੱਥੇ ਵਿਦਿਆਰਥੀ ਸਿਰਫ਼ ਕਲਾਸਰੂਮ ਤੋਂ ਹੀ ਨਹੀਂ, ਸਗੋਂ ਉਦਯੋਗ ਮਾਹਿਰਾਂ ਅਤੇ ਵਿਹਾਰਕ ਤਜ਼ਰਬਿਆਂ ਤੋਂ ਵੀ ਸਿੱਖਣ। ਇਸ ਮੌਕੇ ਸੀਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਨਿਤਿਨ ਟੰਡਨ ਨੇ ਕਿਹਾ ਕਿ ਸਿੱਖਿਆ ਨੂੰ ਹੋਰ ਪ੍ਰਸੰਗਿਕ, ਗਤੀਸ਼ੀਲ ਅਤੇ ਵਿਦਿਆਰਥੀ-ਕੇਂਦਰਿਤ ਬਣਾਉਣ ਲਈ ਉਦਯੋਗ–ਅਕਾਦਮਿਕ ਸਾਂਝੇਦਾਰੀਆਂ ਬਹੁਤ ਮਹੱਤਵਪੂਰਨ ਹਨ।