26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸ੍ਰੀ ਸਿੱਧ ਬਾਬਾ ਸੋਢਲ ਮੇਲਾ ਪਲਾਸਟਿਕ ਮੁਕਤ ਰੱਖਣ ਦੀ ਮੁਹਿੰਮ ਦਾ ਦਿਖਿਆ ਅਸਰ

ਕਈ ਲੰਗਰਾਂ ’ਚ ਵਰਤੇ ਗਏ ਡੂਨੇ, ਪੱਤਲਾਂ ਜਲੰਧਰ, 25 ਸਤੰਬਰ (ਸ਼ਿਵ)- ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਰੱਖਣ ਲਈ ਇਸ ਵਾਰ ਨਗਰ ਨਿਗਮ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਦੇ ਅੰਦਰ ਅਤੇ ਬਾਹਰ ਜ਼ਿਆਦਾਤਰ ਥਾਵਾਂ ’ਤੇ ਪਲਾਸਟਿਕ ਦੇ ਲਿਫਾਫਿਆਂ ਤੇ ਸਾਮਾਨ ਦੀ ਵਰਤੋਂ ਨਹੀਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 26-09-2026
ਕਈ ਲੰਗਰਾਂ ’ਚ ਵਰਤੇ ਗਏ ਡੂਨੇ, ਪੱਤਲਾਂ
ਜਲੰਧਰ, 25 ਸਤੰਬਰ (ਸ਼ਿਵ)- ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਰੱਖਣ ਲਈ ਇਸ ਵਾਰ ਨਗਰ ਨਿਗਮ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ। ਨਗਰ ਨਿਗਮ ਅਧਿਕਾਰੀਆਂ ਮੁਤਾਬਕ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲੇ ਦੇ ਅੰਦਰ ਅਤੇ ਬਾਹਰ ਜ਼ਿਆਦਾਤਰ ਥਾਵਾਂ ’ਤੇ ਪਲਾਸਟਿਕ ਦੇ ਲਿਫਾਫਿਆਂ ਤੇ ਸਾਮਾਨ ਦੀ ਵਰਤੋਂ ਨਹੀਂ ਕੀਤੀ ਗਈ। ਮੇਲੇ ਦੌਰਾਨ ਕਈ ਥਾਵਾਂ ’ਤੇ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਵਲੋਂ ਪੱਤਿਆਂ ਡੂਨੇ , ਪੱਤਲਾਂ ਅਤੇ ਸਟੀਲ ਦੀਆਂ ਪਲੇਟਾਂ ਦੀ ਵਰਤੋਂ ਕੀਤੀ ਗਈ। ਮੰਦਰ ਦੇ ਅੰਦਰ ਵੀ ਲੰਗਰ ਲਈ ਵੱਡੀ ਗਿਣਤੀ ਵਿੱਚ ਸਟੀਲ ਦੀਆਂ ਪਲੇਟਾਂ ਦਾ ਪ੍ਰਬੰਧ ਕੀਤਾ ਗਿਆ ਸੀ। ਨਗਰ ਨਿਗਮ ਦੇ ਸਿਹਤ ਅਫਸਰ ਡਾ. ਕ੍ਰਿਸ਼ਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਖੁਦ ਕਈ ਥਾਵਾਂ ’ਤੇ ਜਾ ਕੇ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਅਤੇ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦਾ ਅਸਰ ਵੇਖਣ ਨੂੰ ਮਿਲਿਆ ਅਤੇ ਕਾਫੀ ਲੰਗਰ ਕਮੇਟੀਆਂ ਵਲੋਂ ਨਗਰ ਨਿਗਮ ਦੀ ਅਪੀਲ ਦੀ ਪਾਲਣਾ ਕੀਤੀ ਗਈ। ਡਾ. ਸ਼ਰਮਾ ਨੇ ਕਿਹਾ ਕਿ ਲੋਕ ਹੁਣ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨੂੰ ਲੈ ਕੇ ਪਹਿਲਾਂ ਨਾਲੋਂ ਵਧੇਰੇ ਜਾਗਰੂਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸਿੱਧ ਬਾਬਾ ਸੋਢਲ ਮੇਲੇ ਨੂੰ ਪਲਾਸਟਿਕ ਮੁਕਤ ਰੱਖਣ ਲਈ ਚਲਾਈ ਗਈ ਮੁਹਿੰਮ ਦਾ ਇਸ ਵਾਰ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ।
।। ਸ਼ਰਧਾਂਜਲੀ ।। ਜਤਿੰਦਰ ਜੇ ਮਿਨਹਾਸ ਦੇ ਸਤਿਕਾਰਯੋਗ ਮਾਤਾ ਜੀ ਹਰਭਜਨ ਕੌਰ ਮਿਨਹਾਸ ਜੀ (15 ਜਨਵਰੀ, 1938–19 ਸਤੰਬਰ, 2026) ਦੇ ਅਕਾਲ ਚਲਾਣੇ ’ਤੇ ਲਾਇਨ ਆਈ ਹਸਪਤਾਲ ਅਤੇ ਲਾਇਨ ਕਲੱਬ, ਆਦਮਪੁਰ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਅਸੀਂ ਜਤਿੰਦਰ ਜੇ ਮਿਨਹਾਸ ਤੇ ਪਰਿਵਾਰ ਦੇ ਨਾਲ ਇਸ ’ਤੇ ਅਕਹਿ ਦੁੱਖ ਦੀ ਘੜੀ ਵਿਚ ਹਮਦਰਦੀ ਤੇ ਦੁੱਖ ਸਾਂਝਾ ਕਰਦੇ ਹਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਤੇ ਧੀਰਜ ਬਖਸ਼ਣ। ਵਲੋਂ : ਲਾਇਨ ਆਈ ਹਸਪਤਾਲ ਅਤੇ ਲਾਇਨ ਕਲੱਬ ਆਦਮਪੁਰ
Ad Position 22
No active advertisement
ਪਿਛਲੀ ਖ਼ਬਰ ਉਦਯੋਗਪਤੀਆਂ ਨੇ ਜੁਆਇੰਟ ਐਕਸ਼ਨ ਕਮੇਟੀ ਦੀ 13ਵੀਂ ਵਰ੍ਹੇਗੰਢ ਮਨਾਈ ਅਗਲੀ ਖ਼ਬਰ ਚਾਂਦਪੁਰ ’ਚ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੀ ਮੀਟਿੰਗ
Ad Position 24