ਦੋਆਬਾ ਖ਼ਾਲਸਾ ਸਕੂਲ ਮਾਰਕੀਟ ਵਿਖੇ ਕਰਵਾਇਆ ਸਾਲਾਨਾ ਜਾਗਰਣ
ਜਲੰਧਰ, 24 ਸਤੰਬਰ (ਐੱਮ. ਐੱਸ.
ਜਲੰਧਰ, 24 ਸਤੰਬਰ (ਐੱਮ. ਐੱਸ. ਲੋਹੀਆ)-ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ, ਲਾਡੋਵਾਲੀ ਰੋਡ ਵਲੋਂ 28ਵਾਂ ਸਾਲਾਨਾ ਜਾਗਰਣ ਧੂਮ-ਧਾਮ ਨਾਲ ਕਰਵਾਇਆ ਗਿਆ। ਜਗਰਾਤੇ ਦੀ ਸ਼ੁਰੂਆਤ ਮੌਕੇ ਸ੍ਰੀ ਬਿੱਟੂ ਪੰਡਿਤ ਵਲੋਂ ਵਿਧੀ-ਵਿਧਾਨ ਨਾਲ ਮਾਤਾ ਰਾਣੀ ਦੀ ਪਾਵਨ ਜੋਤੀ ਦਾ ਪੂਜਨ ਕੀਤਾ ਗਿਆ ਉਪਰੰਤ ਮਹੰਤ ਕੇਵਲ ਖੰਨਾ, ਹਿਮਾਂਸ਼ੂ ਖੰਨਾ, ਅਰਪਿਤ ਲਾਡਲਾ ਅਤੇ ਅਨੁਰਾਗ ਸ਼ਰਮਾ ਨੇ ਮਾਤਾ ਰਾਣੀ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮੇਅਰ ਵਨੀਤ ਧੀਰ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਹਲੀ, ਸ੍ਰੀ ਸਿੱਧ ਬਾਬਾ ਸੋਢਲ ਸੁਧਾਰ ਸਭਾ ਦੇ ਪ੍ਰਧਾਨ ਪੰਕਜ ਚੱਢਾ, ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਬੰਟੂ ਸਭਰਵਾਲ, ਸਿਟੀ ਵਾਲਮੀਕਿ ਸਭਾ ਤੋਂ ਰਾਜ ਕੁਮਾਰ ਰਾਜੂ, ਅਮਿਤ ਟੋਨੀ, ਵਿਧਾਇਕ ਪਰਗਟ ਸਿੰਘ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਡਾ. ਜਸਲੀਨ ਸੇਠੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਕਬਾਲ ਸਿੰਘ ਢੀਂਡਸਾ, ਡੌਲੀ ਸੈਣੀ, ਕੌਂਸਲਰ ਪਤੀ ਅਸ਼ਵਨੀ ਢੰਡ, ਜਗਦੀਸ਼ ਰਾਜਾ, ਜਸਵਿੰਦਰ ਸਿੰਘ ਟਾਈਗਰ, ਵਿੱਕੀ ਤੁਲਸੀ, ਪਰਵੀਨ ਪਹਿਲਵਾਨ, ਅਜੇ ਕੁਮਾਰ, ਪਰਮਪ੍ਰੀਤ ਸਿੰਘ, ਸ਼ੰਮੀ ਲੂਥਰਾ, ਹਰਭਜਨ ਸਿੰਘ, ਡਾ. ਰਾਜੇਸ਼ ਬੱਬਰ, ਡਾ. ਸੁਖਵੀਰ ਸਿੰਘ ਅਤੇ ਹੋਰ ਹਾਜ਼ਰ ਸਨ। ਪ੍ਰਧਾਨ ਜੁਗਿੰਦਰ ਸਿੰਘ ਸੈਣੀ ਅਤੇ ਸੁਦੇਸ਼ ਗੁਪਤਾ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਸਨਮਾਨ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।