25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ 27 ਤੋਂ

ਜਲੰਧਰ, 24 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀਆਂ ਮਿਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 25-09-2026
ਜਲੰਧਰ, 24 ਸਤੰਬਰ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀਆਂ ਮਿਤੀਆਂ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ ਇਹ ਮੁਕਾਬਲੇ 27 ਸਤੰਬਰ ਤੋਂ 5 ਅਕਤੂਬਰ 2026 ਤੱਕ ਜ਼ਿਲ੍ਹੇ ਦੇ ਵੱਖ-ਵੱਖ ਚੋਣਵੇਂ ਖੇਡ ਸਥਾਨਾਂ ’ਤੇ ਕਰਵਾਏ ਜਾਣਗੇ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਨੇ ਇਸ ਸਬੰਧੀ ਵਧੇਰੇ ਦੱਸਿਆ ਕਿ 27 ਤੋਂ 30 ਸਤੰਬਰ ਤੱਕ ਦੁਆਬਾ ਕਾਲਜ ਵਿਖੇ ਬੈਡਮਿੰਟਨ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 28 ਤੋਂ 30 ਸਤੰਬਰ ਤੱਕ ਐਥਲੈਟਿਕਸ, ਤੈਰਾਕੀ, ਸ਼ੂਟਿੰਗ, ਵੇਟ ਲਿਫ਼ਟਿੰਗ, ਹਾਕੀ, ਹੈਂਡਬਾਲ, ਗਤਕਾ, ਆਰਚਰੀ, ਕਿੱਕ ਬਾਕਸਿੰਗ, ਨੈੱਟਬਾਲ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅਥਲੈਟਿਕਸ ਤੇ ਤੈਰਾਕੀ ਦੇ ਮੁਕਾਬਲੇ ਸਪੋਰਟਸ ਸਕੂਲ/ਕਾਲਜ ਜਲੰਧਰ, ਸ਼ੂਟਿੰਗ ਦੇ ਮੁਕਾਬਲੇ ਪੀ.ਏ.ਪੀ., ਜਲੰਧਰ, ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵੇਟ ਲਿਫ਼ਟਿੰਗ ਅਤੇ ਹਾਕੀ ਦੇ ਮੁਕਾਬਲੇ ਖਾਲਸਾ ਕਾਲਜ ਜਲੰਧਰ ਵਿਖੇ ਹੋਣਗੇ। ਜਦਕਿ ਹੈਂਡਬਾਲ ਦੇ ਮੁਕਾਬਲੇ ਇਨੋਸੈਂਟ ਹਾਰਟ ਸਕੂਲ ਨੂਰਪੁਰ, ਗੱਤਕਾ ਸੰਤ ਅਵਤਾਰ ਸਿੰਘ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ, ਆਰਚਰੀ ਸਪੋਰਟਸ ਸਕੂਲ ਜਲੰਧਰ, ਕਿੱਕ ਬਾਕਸਿੰਗ ਪੀ.ਏ.ਪੀ. ਗਰਾਊਂਡ, ਜਲੰਧਰ, ਨੈੱਟਬਾਲ ਲਾ ਬਲੋਸਮ ਸਕੂਲ ਜਲੰਧਰ ਅਤੇ ਟੇਬਲ ਟੈਨਿਸ ਦੇ ਮੁਕਾਬਲੇ ਹੰਸ ਰਾਜ ਸਟੇਡੀਅਮ ਵਿਖੇ ਕਰਵਾਏ ਜਾਣਗੇ। ਜ਼ਿਲਾ ਖੇਡ ਅਫ਼ਸਰ ਨੇ ਅੱਗੇ ਦੱਸਿਆ ਕਿ 29 ਸਤੰਬਰ ਤੋਂ 1 ਅਕਤੂਬਰ ਤੱਕ ਸਪਰੋਟਸ ਸਕੂਲ ਜਲੰਧਰ ਵਿਖੇ ਕਬੱਡੀ ਸਰਕਲ ਦੇ ਮੁਕਾਬਲੇ ਹੋਣਗੇ। ਜਦਕਿ ਰੈਸਲਿੰਗ ਦੇ ਮੁਕਾਬਲੇ 29 ਸਤੰਬਰ ਤੋਂ 2 ਅਕਤੂਬਰ ਤੱਕ ਹੰਸਰਾਜ ਸਟੇਡੀਅਮ ਜਲੰਧਰ ਵਿਖੇ ਕਰਵਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਪਰਾਗਪੁਰ ’ਚ 50 ਏਕੜ ਥਾਂ ’ਤੇ ਹੋਵੇਗੀ ਅਮਿਤ ਸ਼ਾਹ ਦੀ 30 ਦੀ ਵਿਸ਼ਾਲ ਮਹਾਂ ਰੈਲੀ ਅਗਲੀ ਖ਼ਬਰ ਸਪੋਰਟਸ ਕਾਲਜ ਵਿਖੇ ਐਨ.ਸੀ.ਸੀ. ਕੈਡਿਟਾਂ ਨੇ ਬੂਟੇ ਲਗਾਏ
Ad Position 24