ਰਾਸ਼ਟਰੀ ਲੋਕ ਅਦਾਲਤ ਅੱਜ, ਜਲੰਧਰ, ਫਿਲੌਰ ਤੇ ਨਕੋਦਰ ਦੇ ਕੋਰਟ ਕੰਪਲੈਕਸਾਂ ’ਚ ਲੱਗਣਗੇ 25 ਬੈਂਚ
ਜਲੰਧਰ, 11 ਸਤੰਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਨਿਗਰਾਨੀ ਹੇਠ 12 ਸਤੰਬਰ ਨੂੰ ਜ਼ਿਲ੍ਹੇ ’ਚ ਰਾਸ਼ਟਰੀ ਲੋਕ ਅਦਾਲਤ ਲੱਗੇਗੀ, ਜਿਸ ਦੌਰਾਨ 25 ਬੈਂਚ ਲੱਗਣਗੇ, ਜਿਨ੍ਹਾਂ ਵਲੋਂ ਪੈਂਡਿੰਗ ਕੇਸਾਂ ਤੇ ਪ੍ਰੀ-ਲਿਟੀਗੇਟਿਵ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ ਨੇ ਦੱਸਿਆ ਇਹ ਲੋਕ ਅਦਾਲਤ ਜ਼ਿਲ੍ਹਾ ਜੁਡੀਸ਼ੀਅਲ ਕੰਪਲੈਕਸ ਦੇ ਨਾਲ-ਨਾਲ ਨਕੋਦਰ ਤੇ ਫਿਲੌਰ ਦੀਆਂ ਸਬ-ਡਵੀਜ਼ਨਾਂ ’ਚ ਲਾਈ ਜਾਵੇਗੀ।
ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪ੍ਰਿਆ ਸੂਦ। ਤਸਵੀਰ-ਜੀਪੀ ਸਿੰਘ
12-09-2026