ਮੰਗਾਂ ਨੂੰ ਲੈ ਕੇ ਬੈਂਕ ਅਫਸਰਾਂ, ਕਰਮਚਾਰੀਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ
ਜਲੰਧਰ, 11 ਸਤੰਬਰ (ਸ਼ਿਵ)-ਬੈਂਕਿੰਗ ਉਦਯੋਗ ’ਚ ਪੰਜ ਦਿਨਾਂ ਦੇ ਕਾਰਜ ਹਫ਼ਤੇ ਸਮੇਤ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਅਖਿਲ ਭਾਰਤੀ ਹੜਤਾਲ ਕੀਤੀ ਗਈ ਤੇ ਇਸ ਦੇ ਤਹਿਤ ਸਟੇਟ ਬੈਂਕ ਦੇ ਸਾਹਮਣੇ ਅਫਸਰਾਂ ਤੇ ਕਰਮਚਾਰੀਆਂ ਵਲੋਂ ਜੋ਼ਰਦਾਰ ਪ੍ਰਦਰਸ਼ਨ ਕੀਤਾ ਗਿਆ। ਹੜਤਾਲ ਕਾਰਨ ਵੱਖ-ਵੱਖ ਥਾਵਾਂ ’ਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹੀਆਂ।
ਜਲੰਧਰ, 11 ਸਤੰਬਰ (ਸ਼ਿਵ)-ਬੈਂਕਿੰਗ ਉਦਯੋਗ ’ਚ ਪੰਜ ਦਿਨਾਂ ਦੇ ਕਾਰਜ ਹਫ਼ਤੇ ਸਮੇਤ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਅਖਿਲ ਭਾਰਤੀ ਹੜਤਾਲ ਕੀਤੀ ਗਈ ਤੇ ਇਸ ਦੇ ਤਹਿਤ ਸਟੇਟ ਬੈਂਕ ਦੇ ਸਾਹਮਣੇ ਅਫਸਰਾਂ ਤੇ ਕਰਮਚਾਰੀਆਂ ਵਲੋਂ ਜੋ਼ਰਦਾਰ ਪ੍ਰਦਰਸ਼ਨ ਕੀਤਾ ਗਿਆ। ਹੜਤਾਲ ਕਾਰਨ ਵੱਖ-ਵੱਖ ਥਾਵਾਂ ’ਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਰਹੀਆਂ। ਯੂਨੀਅਨ ਨੁਮਾਇੰਦਿਆਂ ਨੇ ਹੜਤਾਲ ਨੂੰ ਦੇਸ਼ ਪੱਧਰ ’ਤੇ ਵਿਆਪਕ ਅਤੇ ਸਫ਼ਲ ਕਰਾਰ ਦਿੱਤਾ। ਬੈਂਕਾਂ ਦੀ ਹੜਤਾਲ ਕਾਰਨ ਕਰੋੜਾਂ ਰੁਪਏ ਦਾ ਲੈਣ ਦੇਣ ਪ੍ਰਭਾਵਿਤ ਹੋਇਆ। ਜਲੰਧਰ ਵਿੱਚ ਵੀ ਵੱਖ-ਵੱਖ ਬੈਂਕਾਂ ਅਤੇ ਯੂ. ਐਫ. ਬੀ. ਯੂ. ਨਾਲ ਸਬੰਧਤ ਸੰਗਠਨਾਂ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਸਥਾਨਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਕਾਮਰੇਡ ਵਿਨੈ ਡੋਗਰਾ ਨੇ ਕਿਹਾ ਕਿ ਬੈਂਕ ਕਰਮਚਾਰੀ ਹੜਤਾਲ ’ਤੇ ਜਾਣ ਲਈ ਇਸ ਲਈ ਮਜਬੂਰ ਹੋਏ ਹਨ ਕਿਉਂਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਰਸਮੀ ਸਮਝੌਤੇ ਅਤੇ ਵਾਰ-ਵਾਰ ਦਿੱਤੇ ਭਰੋਸਿਆਂ ਦੇ ਬਾਵਜੂਦ ਲਾਗੂ ਨਹੀਂ ਕੀਤਾ ਗਿਆ। ਇਸ ਮੌਕੇ ਕਾਮਰੇਡ ਵਿਨੋਦ ਸ਼ਰਮਾ, ਕਾਮਰੇਡ ਅਤੁਲ ਲਰੋਈਆ, ਸੁਨੀਲ ਕਪੂਰ, ਇੰਦਰਜੀਤ ਸਿੰਘ ਅਤੇ ਅਮਿਤ ਵਿਗ, ਸੰਨੀ ਸ਼ਰਮਾ, ਡਿੰਪਲ ਨੰਦਾ, ਆਰ.ਕੇ. ਠਾਕੁਰ, ਕਮਲਜੀਤ ਸਿੰਘ ਕਾਲਰਾ, ਰਾਜ ਕੁਮਾਰ ਜੌਲੀ, ਬਲਵੰਤ ਰਾਏ, ਬਲਜੀਤ ਕੌਰ, ਰਮੇਸ਼ ਸ਼ਰਮਾ ਅਤੇ ਜਤਿੰਦਰ ਸਿਆਲ, ਜਸਵਿੰਦਰ ਸਿੰਘ ਸਾਹਨੀ, ਦੀਪਕ ਸ਼ਰਮਾ, ਨਿਤਿਨ ਕੁਮਾਰ, ਗੁਰਮੇਲ ਸਿੰਘ, ਸੰਦੀਪ ਭੱਲਾ ਅਤੇ ਰਵਨੀਤ ਸੋਹਨਪਾਲ ਤੇ ਨਿਤਿਨ ਸਮੇਤ ਸੈਂਕੜੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਯੂ. ਐਫ. ਬੀ. ਯੂ. ਵੱਲੋਂ ਮਸਲਿਆਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ 28 , 29 ਅਤੇ 30 ਸਤੰਬਰ 2026 ਨੂੰ ਅਗਲੀਆਂ ਅਖਿਲ ਭਾਰਤੀ ਹੜਤਾਲਾਂ ਅਤੇ 26 ਅਕਤੂਬਰ 2026 ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ।